ਸ਼ਰਦ ਪਵਾਰ ਨੇ ਸ਼ਿਵਸੈਨਾ ਦੇ ਮੂੰਹ ਵਿੱਚ ਲਿਆਂਦਾ 'ਪਾਣੀ', ਭਾਜਪਾ ਨਾਲ ਵੱਧ ਸਕਦੀਆਂ ਦੂਰੀਆਂ !

ਕਹਿੰਦੇ ਹਨ ਸਿਆਸਤ ਵਿੱਚ ਕੁਰਸੀ ਹੀ ਸਭ ਕੁਝ ਹੁੰਦੀ ਹੈ ਤੇ ਕੁਰਸੀ ਨੂੰ ਪ੍ਰਾਪਤ ਕਰਨ ਲਈ ਸਿਆਸੀ ਪਾਰਟੀਆਂ ਵਿੱਚ ਜੋੜ ਤੋੜ ਚਲਦੇ ਹੀ ਰਹਿੰਦੇ ਹਨ। ਜਿਸ ਕਰਕੇ ਕਈ ਵਾਰ ਲੰਬੇ ਸਮੇਂ ਤੋਂ ਚਲਦੇ ਆ ਰਹੇ ਸਿਆਸੀ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ ਤੇ ਸਿਆਸੀ ਮਿੱਤਰ ਪਤਾ ਹੀ ਨਹੀਂ ਚੱਲਦਾ ਕਦੋਂ ਦੂਰ ਹੋ ਜਾਂਦੇ ਹਨ।

ਮਹਾਰਾਸ਼ਟਰ ਵਿੱਚ ਸ਼ਿਵਸੈਨਾ ਅਤੇ ਭਾਜਪਾ ਵਿੱਚ ਅੜਿਆ ਪੇਚ: ਜੇਕਰ ਮਹਾਰਾਸ਼ਟਰ ਦੀ ਸਿਆਸੀ ਸਥਿਤੀ ਵੱਲ ਝਾਤ ਮਾਰੀਏ ਤਾਂ ਇਸ ਵੇਲੇ ਸ਼ਿਵਸੈਨਾ ਅਤੇ ਭਾਜਪਾ ਵਿੱਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਪੇਚ ਅੜਿਆ ਹੋਇਆ ਹੈ। ਜਿੱਥੇ ਭਾਜਪਾ ਚਾਹੁੰਦੀ ਹੈ ਕਿ ਦੁਬਾਰਾ ਫੜਣਵੀਸ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇ ਉੱਥੇ ਸ਼ਿਵਸੈਨਾ ਵੀ ਇਸ ਵਾਰ ਆਰ ਪਾਰ ਦੀ ਲੜਾਈ ਲੜਣ ਦੇ ਮੂਡ ਹੀ ਦਿਖਾਈ ਦੇ ਰਹੀ ਹੈ।

ਭਾਜਪਾ ਦਾ ਬਿਆਨ: ਜਿੱਥੇ ਇੱਕ ਪਾਸੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਨੂੰ ਮੁੜ ਭਾਜਪਾ ਵਿਧਾਇਕ ਦਲ ਦਾ ਨੇਤਾ ਚੁੱਣ ਲਿਆ ਗਿਆ ਹੈ ਉੱਥੇ ਫੜਣਵੀਸ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਉਹ ਹੀ ਮੁੱਖ ਮੰਤਰੀ ਬਣਨਗੇ ਜਿਸ ਤੇ ਬਾਅਦ ਸ਼ਿਵਸੈਨਾ ਵੱਲੋਂ ਵੀ ਆਪਣਾ ਮੁੱਖ ਮੰਤਰੀ ਬਣਾਉਣ ਲਈ ਬਿਆਨਬਾਜ਼ੀ ਹੋਈ ਸੀ। ਸ਼ਿਵਸੈਨਾ ਵੱਲੋਂ ਤਾਂ ਅਦਿੱਤਿਆ ਠਾਕਰੇ ਨੂੰ ਸੰਭਾਵੀ ਮੁੱਖ ਮੰਤਰੀ ਬਣਾਏ ਜਾਣ ਦੇ ਹੋਰਡਿੰਗ ਵੀ ਲਗਾ ਦਿੱਤੇ ਗਏ ਸਨ।

ਮੁੱਖ ਮੰਤਰੀ ਬਣਨ ਲਈ ਕੀ ਕਹਿੰਦੇ ਆਂਕੜੇ: ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਹਨ ਤੇ ਮੁੱਖ ਮੰਤਰੀ ਬਣਨ ਲਈ 145 ਦਾ ਆਂਕੜਾ ਪਾਰ ਕਰਨਾ ਪੈਣਾ ਹੈ। ਭਾਜਪਾ ਕੋਲ ਇਕੱਲਿਆਂ ਆਪਣੇ ਦਮ ਦੇ ਸਰਕਾਰ ਬਣਾਉਣ ਲਈ ਇਹ ਆਂਕੜਾ ਨਹੀਂ ਹੈ ਭਾਜਪਾ ਸ਼ਿਵਸੈਨਾ ਨੂੰ ਨਾਲ ਲੈ ਕੇ ਸਰਕਾਰ ਬਣਾਉਣ ਲਈ ਬਹੁਮਤ ਜੁਟਾ ਸਕਦੀ ਹੈ।

ਸਿਵਸ਼ੈਨਾ ਦਾ ਤਰਕ: ਸ਼ਿਵਸੈਨਾ ਦਾ ਕਹਿਣਾ ਹੈ ਕਿ ਲੋਕਸਭਾ ਚੋਣਾਂ ਦੌਰਾਨ ਭਾਜਪਾ ਹਾਈਕਮਾਨ ਨਾਲ 50-50 ਦਾ ਫਾਰਮੂਲਾ ਤੈਅ ਹੋਇਆ ਸੀ ਜਿਸ ਤਹਿਤ ਅੱਧਾ ਸਮਾ ਸ਼ਿਵਸੈਨਾ ਅਤੇ ਅੱਧਾ ਸਮਾਂ ਭਾਜਪਾ ਮੁੱਖ ਮੰਤਰੀ ਦੇ ਰੂਪ ਵਿੱਚ ਰਾਜ ਕਰੇਗੀ। ਪਰ ਹੁਣ ਭਾਜਪਾ ਆਪਣੇ ਬਣਾਏ ਫਾਰਮੂਲੇ ਤੋਂ ਭੱਜਦੀ ਦਿਖਾਈ ਦੇ ਰਹੀ ਹੈ।

ਬਾਲ ਠਾਕਰੇ ਦੇ ਸਮੇਂ ਭਾਜਪਾ ਮਾਤੋਸ਼ਿਰੀ ਦੇ ਕੱਢਦੀ ਦੀ ਗੇੜੇ: ਜਾਣਕਾਰੀ ਮੁਤਾਬਕ ਭਾਜਪਾ ਦੇ ਪੈਰ ਮਹਾਰਾਸ਼ਟਰ ਵਿੱਚ ਸ਼ਿਵਸੈਨਾ ਨੇ ਹੀ ਲਗਵਾਏ ਸਨ। ਇੱਕ ਸਮਾਂ ਸੀ ਜਦੋਂ ਬਾਲਾ ਠਾਕਰੇ ਦੇ ਹੱਥ ਵਿੱਚ ਪਾਰਟੀ ਦੀ ਕਮਾਨ ਸੀ ਤਾਂ ਭਾਜਪਾ ਆਗੂ ਅਡਵਾਨੀ ਵਰਗੇ ਵੀ ਬਾਲਾ ਠਾਕਰੇ ਦੇ ਘਰ ਮਾਤੋਸ਼ਿਰੀ ਵਿੱਚ ਜਾਂਦੇ ਸਨ ਤੇ ਸ਼ਿਵਸੈਨਾ ਦੇ ਰਹਿਮੋ ਕਰਮ ਤੇ ਹੀ ਸਨ ਪਰ ਹੁਣ ਸਥਿਤੀ ਬਦਲ ਚੁੱਕੀ ਸੀ ਤੇ ਭਾਜਪਾ ਵੱਲੋਂ ਸ਼ਿਵਸੈਨਾ ਨੂੰ ਅੱਖਾਂ ਦਿਖਾਈਆਂ ਗਈਆਂ ਸਨ। 

ਸ਼ਰਦ ਪਵਾਰ ਨੇ ਸਿਵਸੈਨਾ ਦੇ ਮੂੰਹ ਵਿੱਚ ਲਿਆਂਦਾ ਪਾਣੀ: ਓਧਰ ਐਨ.ਸੀ.ਪੀ ਮੁੱਖੀ ਸ਼ਰਦ ਪਵਾਰ ਨੇ ਸ਼ਿਵਸੈਨਾ ਨੂੰ ਆਪਣਾ ਮੁੱਖ ਬਣਾਉਣ ਲਈ ਹਮਾਇਤ ਦੇਣ ਦਾ ਆਫਰ ਦੇ ਕੇ ਸ਼ਿਵਸੈਨਾ ਦੇ ਮੂੰਹ ਵਿੱਚ ਪਾਣੀ ਲੈ ਆਉਂਦਾ ਹੈ। ਜੇਕਰ ਆਂਕੜਿਆਂ ਵੱਲ ਝਾਤ ਮਾਰੀਏ ਤਾਂ ਕਾਂਗਰਸ ਦੇ 44 ਵਿਧਾਇਕ ਹਨ, ਐਨ.ਸੀ.ਪੀ ਦੇ 54 ਅਤੇ ਸ਼ਿਵਸੈਨਾ ਦੇ 56 ਜੋ ਕੁਲ ਮਿਲਾ ਕੇ 154 ਬਣ ਜਾਂਦੇ ਹਨ। ਜੇਕਰ ਤਿੰਨੇ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਸਰਕਾਰ ਬਣ ਸਕਦੀ ਹੈ। ਵਿਰੋਧੀ ਧਿਰ ਵਿੱਚ ਰਹਿਣ ਨਾਲੋਂ ਐਨ.ਸੀ.ਪੀ ਵੱਲੋਂ ਸ਼ਿਵਸੈਨਾ ਨੂੰ ਮੁੱਖ ਮੰਤਰੀ ਦਾ ਆਫਰ ਦੇ ਕੇ ਸਰਕਾਰ ਵਿੱਚ ਰਹਿਣ ਦਾ ਵਧੀਆ ਢੰਗ ਲੱਭਿਆ ਗਿਆ ਹੈ। ਪਰ ਵੇਖੋ ਆਉਂਦੇ ਦਿਨਾਂ ਵਿੱਚ ਮਹਾਰਾਸ਼ਟਰ ਦੀ ਸਿਆਸੀ ਸਥਿਤੀ ਕਿਸ ਪਾਸੇ ਵੱਲ ਮੋੜ ਕੱਟਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਵੋਟਾਂ ਨਾਲ ਜਿੱਤੇ ਕੇਜਰੀਵਾਲ ਦਾ ਦਿੱਲੀ ਵਿੱਚ ਪੱਤਾ ਸਾਫ਼, ਭਾਜਪਾ ਕਰੇਗੀ ਦਿੱਲੀ 'ਤੇ ਰਾਜ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੀ ਰਾਜਧਾਨੀ ਦਿੱਲੀ ਦੇ ਅੰਦਰ ਜਿਹੜੀ ਸਰਕਾਰ 2019 ਵਿੱਚ ਵੋਟਾਂ ਪ੍ਰਾਪਤ ਕਰਕੇ ਬਣੀ ਸੀ, ਉਹ ਸਰਕਾਰ ਦੀਆਂ ਸ਼ਕਤੀਆਂ ਨੂੰ ਭਾਜਪਾ ਸਰਕਾਰ ਨੇ ਆਪਣੇ ਹੱਥ ਵਿੱਚ ਕੰਟਰੋਲ ਕਰ ਲਿਆ ਹੈ। ਮਤਲਬ ਕਿ, ਦਿੱਲੀ ਦੇ ...

ਕੀ ਭਾਜਪਾ ਨੇ ਕਦੇ ਵੀ ਤਿਰੰਗੇ ਨੂੰ ਹੱਥ ਨਹੀਂ ਲਗਾਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਸੱਤਾ 'ਤੇ ਬਿਰਾਜਮਾਨ ਭਾਰਤੀ ਜਨਤਾ ਪਾਰਟੀ ਨੇ ਕੀ ਕਦੇ ਵੀ ਹੱਥ ਵਿੱਚ ਤਿਰੰਗਾ ਨਹੀਂ ਚੁੱਕਿਆ? ਇਹ ਸਵਾਲ ਅਸੀਂ ਨਹੀਂ, ਬਲਕਿ ਕਿਸਾਨ ਆਗੂ ਰਾਕੇਸ਼ ਟਿਕੈਤ ਕਰ ਰਹੇ ਹਨ। ਟਿਕੈਤ ਨੇ ਕਿਹਾ ਹੈ ਕਿ ਭਾਰਤੀ ...

ਕਿਸਾਨਾਂ ਦੀ ਸ਼ਲਾਘਾ ਭਾਜਪਾ ਕਿਉਂ ਕਰ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਕਿਸਾਨਾਂ ਦਾ ਅੰਦੋਲਨ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੁਆਰਾ ਕਈ ਅਜਿਹੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਦੀ ...

ਭਾਜਪਾ ਨੂੰ ਬਾਦਲਾਂ ਦਾ ਆਸਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਵੇਂ ਜਿਵੇਂ ਕਿਸਾਨਾਂ ਦਾ ਰੋਹ ਸਿਆਸੀ ਪਾਰਟੀਆਂ ਦੇ ਨਾਲ ਨਾਲ ਕੇਂਦਰ ਸਰਕਾਰ ਦੇ ਖਿਲਾਫ਼ ਵਧਦਾ ਜਾ ਰਿਹਾ ਹੈ, ਉਵੇਂ ਉਵੇਂ ਸਿਆਸੀ ਪਾਰਟੀਆਂ ਨੇ ਵੀ ਕਿਸਾਨਾਂ ਦੇ ਵੱਲ ਨੇੜਤਾ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਲੰਘੇ ਸਮੇਂ ਦੀ ...

ਭਾਜਪਾ ਲੀਡਰਾਂ ਦਾ ਹਰ ਥਾਂ ਵਿਰੋਧ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਜਪਾ ਵਿਧਾਇਕ ਆਰੁਣ ਨਾਰੰਗ 'ਤੇ 27 ਮਾਰਚ 2021 ਨੂੰ ਮਲੋਟ ਵਿਖੇ ਹਮਲਾ ਹੋਇਆ। 25 ਮਾਰਚ 2021 ਨੂੰ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕਿਸਾਨਾਂ ਘਿਰਾਓ ਕੀਤਾ। ਪਹਿਲੀ ਜਨਵਰੀ 2021 ਨੂੰ ...

ਭਾਜਪਾ ਰਾਜਪਾਲ, ਭਾਜਪਾ ਵਿਰੁੱਧ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਝਵਾਨ ਲੋਕ ਇਸ ਵੇਲੇ, ਮੋਦੀ ਸਰਕਾਰ ਵੱਲੋਂ ਦੇਸ਼ ਕਾਰਪੋਰੇਟਾਂ ਕੋਲ ਗਹਿਣੇ ਧਰਨ ਦੀ ਤਿਆਰੀ ਖਿੱਚਣ ਦੀ ਦੁਹਾਈ ਦਿੰਦਿਆਂ ਹਰ ਵਰਗ ਨੂੰ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਹਾਲਾਤ ਇਹ ਬਣਦੇ ਜਾ ਰਹੇ ਹੈ ਕਿ ਹੁਣ ...

ਕੀ ਆਮ ਆਦਮੀ ਪਾਰਟੀ ਨੇ ਕਰਵਾਇਆ ਭਾਜਪਾ ਵਿਧਾਇਕ 'ਤੇ ਹਮਲਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਇੱਕ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੱਕ ਆਗੂ ਦਾ ਬਿਆਨ ਆਇਆ ਕਿ, 27 ਮਾਰਚ 2021 ਨੂੰ ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਆਮ ਆਦਮੀ ਪਾਰਟੀ ਨੇ ਹਮਲਾ ਕਰਵਾਇਆ। ਇਸ ਬਿਆਨ ...

ਕੀ ਭਾਜਪਾ ਆਪਣੇ ਵਿਧਾਇਕ ਦਾ ਗੁੱਸਾ ਕੱਢਣ ਲਈ ਰਾਕੇਸ਼ ਟਿਕੈਤ 'ਤੇ ਕੀਤਾ ਹਮਲਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਮਹੀਨੇ ਦੀ 27 ਤਰੀਕ ਨੂੰ ਅਬੋਹਰ ਦੇ ਭਾਜਪਾਈ ਵਿਧਾਇਕ ਅਰੁਣ ਨਾਰੰਗ 'ਤੇ ਕੁੱਝ ਪ੍ਰਦਰਸ਼ਨਕਾਰੀਆਂ ਵੱਲੋਂ ਮਲੋਟ ਵਿਖੇ ਹਮਲਾ ਕੀਤਾ ਗਿਆ। ਭਾਜਪਾਈ ਵਿਧਾਇਕ ਅਰੁਣ ਨਾਰੰਗ 'ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ...

ਭਾਜਪਾ ਬਣਾ ਪਾਵੇਗੀ ਪੰਜਾਬ ਵਿੱਚ ਆਪਣੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਮੋਰਚੇ ਦੇ ਨਾਲ ਜਿਹੜੇ ਹਾਲ ਇਸ ਵੇਲੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਹਨ, ਉਹਦੇ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਆਗਾਮੀ 2022 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਇੱਕ ਵੀ ਪੂਰੀ ਸੀਟ ...

ਅੰਦਰਲੀ ਗੱਲ: 'ਓਹ' ਕਿਸਾਨ ਨਹੀਂ ਸਨ, ਜਿਨ੍ਹਾਂ ਨੇ ਭਾਜਪਾ ਵਿਧਾਇਕ ਦੀ ਝਾੜਝੰਬ ਕੀਤੀ? (ਨਿਊਜ਼ਨੰਬਰ ਖ਼ਾਸ ਖ਼ਬਰ)

27 ਮਾਰਚ 2021 ਨੂੰ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਝ ਲੋਕਾਂ ਦੁਆਰਾ ਕੁੱਟਮਾਰ ਕੀਤੀ ਗਈ। ਜਿਸ ਦਾ ਮੁੱਦਾ ਇਸ ਵੇਲੇ ਬਹੁਤ ਗਰਮਾਇਆ ਹੋਇਆ ਹੈ। ਸਵਾਲ ਸਭਨਾਂ ਦੇ ਮਨਾਂ ਵਿੱਚ ਇਹ ਹੀ ਉੱਠ ਰਹੇ ...

ਕੀ ਭਾਜਪਾ ਵਿਧਾਇਕ ਨਾਰੰਗ ਦੀ ਕੁੱਟਮਾਰ ਇੱਕ 'ਬਹਾਨਾ' ਸੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਮਹੀਨੇ ਦੀ 27 ਤਰੀਕ ਜਿਹੜਾ ਘਟਨਾਕ੍ਰਮ ਮਲੋਟ ਸ਼ਹਿਰ ਵਿਖੇ ਵਾਪਰਿਆ, ਉਹਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਕਿਸਾਨ ਅੰਦੋਲਨ ਤੋਂ ਪੂਰੀ ਤਰ੍ਹਾਂ ਨਾਲ ਲੋਕਾਂ ਦਾ ਧਿਆਨ ਇਸੇ ਵੇਲੇ ਹੱਟ ਤਾਂ ਚੁੱਕਿਆ ਹੀ ...

ਕੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਹੀ ਲਾਗੂ ਕਰਵਾਉਣ ਲਈ ਭਾਜਪਾ ਘਟਨਾਵਾਂ ਕਰਵਾ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਿਆਸੀ ਮਾਹਿਰਾਂ ਅਤੇ ਬੁੱਧੀਜੀਵੀਆਂ ਦੀ ਮੰਨੀਏ ਤਾਂ, ਉਨ੍ਹਾਂ ਦੇ ਮੁਤਾਬਿਕ, ਜੇਕਰ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੈ ਤਾਂ, ਕਿਸਾਨ ਮੋਰਚਾ ਕੁੱਝ ਹੀ ਦਿਨਾਂ ਵਿੱਚ ਸਮਾਪਤ ਹੋ ਸਕਦਾ ਹੈ, ਕਿਉਂਕਿ ਪੰਜਾਬ ...

ਕੀ ਕੇਜਰੀਵਾਲ ਭਾਜਪਾ ਦਾ ਬੰਦਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਜਪਾ ਦੁਆਰਾ ਉਸਾਰੇ ਜਾਣ ਵਾਲੇ ਹਿੰਦੂ ਰਾਸ਼ਟਰ ਦੇ ਵਿਰੁੱਧ ਆਪ, ਕਾਂਗਰਸ ਅਤੇ ਹੋਰ ਧੜੇ ਬੋਲਦੇ ਆਏ ਹਨ, ਪਰ ਕੀ ਕਿਸੇ ਨੂੰ ਪਤਾ ਹੈ ਕਿ ਕਾਂਗਰਸ ਅਤੇ ਹੋਰਨਾਂ ਧੜਿਆਂ ਤੋਂ ਕਿਤੇ ਜ਼ਿਆਦਾ 'ਆਪ' ਭਾਜਪਾ ਦੇ ਕਰੀਬ ਰਹੀ ...

ਭਾਜਪਾ ਵਿਧਾਇਕ ਦੀ ਕੁੱਟਮਾਰ ਮਗਰੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਗੱਲਾਂ ਕਿਉਂ ਹੋ ਰਹੀਆਂ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

27 ਮਾਰਚ ਨੂੰ ਕੁੱਝ ਕੁ ਪ੍ਰਦਸ਼ਨਕਾਰੀਆਂ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕੀਤੀ। ਇਹ ਕੁੱਟਮਾਰ ਦਾ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਪਿਆ ਹੈ। ਕੁੱਟਮਾਰ ਕਰਨ ਵਾਲਿਆਂ 'ਤੇ ਪੁਲਿਸ ਨੇ ਮੁਕੱਦਮਾ ...

ਭਾਜਪਾ ਵਿਧਾਇਕ 'ਤੇ ਹਮਲਾ: ਕਿਤੇ ਭਾਜਪਾ ਦੀ ਇਹ ਸੋਚੀ ਸਮਝੀ ਸਾਜਿਸ਼ ਤਾਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

27 ਮਾਰਚ ਨੂੰ ਮਲੋਟ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਪ੍ਰਦਰਸ਼ਨਕਾਰੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ ਸੀ। ਪ੍ਰਦਰਸ਼ਕਾਰੀਆਂ ਨੇ ਵਿਧਾਇਕ ਦੀ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਪਾੜੇ ਦਿੱਤੇ। ਉਨ੍ਹਾਂ ਵਿਧਾਇਕ ਦੀ ...

ਭਵਿੱਖ ਵੇਖਣ ਵਾਲੇ 'ਮਹਾਰਾਜ', ਭਾਜਪਾ ਦਾ ਭਵਿੱਖ ਦੱਸਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਜ਼ਿਆਦਾਤਰ ਲੋਕ ਜੋਤਸ਼ੀਆਂ ਅਤੇ ਪੰਡਤਾਂ 'ਤੇ ਯਕੀਨ ਕਰਦੇ ਹਨ ਅਤੇ ਆਪਣੇ ਹੱਥਾਂ ਦੀਆਂ 'ਰੇਖਾਂ ਤੋਂ ਇਲਾਵਾ ਮੱਥੇ ਦੀਆਂ ਲਕੀਰਾਂ' ਬਾਰੇ ਵੀ ਜੋਤਸ਼ੀਆਂ ਪੰਡਤਾਂ ਕੋਲ ਜਾਂਦੇ ਹਨ। ਭਵਿੱਖ ਵੇਖਣ ਵਾਲੇ ਜੋਤਸ਼ੀਆਂ ਸਿਰ ...

ਸਾਰੇ ਮੁਲਕ 'ਚ ਸੀਏਏ ਲਾਗੂ ਕਰੇਗੀ ਭਾਜਪਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ ਜਿਹੜੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ ਸਭ ਤੋਂ ਵੱਧ ਪ੍ਰਦਰਸ਼ਨ ਹੋਇਆ ਸੀ, ਇਸੇ ਕਾਨੂੰਨ ਨੂੰ ਭਾਜਪਾ ਸਰਕਾਰ ਲਾਗੂ ਕਰਨ ਜਾ ਰਹੀ ਹੈ। ਪਰ ਕੀ ਇਹ ਕਾਨੂੰਨ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ? ਇਹ ...

ਕਿਸਾਨ ਮੋਰਚਾ: ਪੰਜਾਬ ਵਿੱਚ ਭਾਜਪਾ ਲੀਡਰਾਂ ਦਾ ਹੀ ਏਨਾਂ ਵਿਰੋਧ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਮੋਰਚਾ ਜਦੋਂ ਤੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੀ ਭਾਜਪਾਈ ਲੀਡਰਾਂ ਦਾ ਜ਼ਬਰਦਸਤ ਕਿਸਾਨ ਵਿਰੋਧ ਕਰ ਰਹੇ ਹਨ। ਕਿਸਾਨਾਂ ਦੀ ਮੰਗ ਕੇਂਦਰ ਸਰਕਾਰ ਮੰਨ ਨਹੀਂ ਰਹੀ, ਪਰ ਕਿਸਾਨਾਂ ...

ਕਿਸਾਨ ਅੰਦੋਲਨ: ਸੱਤਾ ਵਿੱਚੋਂ ਬਾਹਰ ਹੋਵੇਗੀ ਭਾਜਪਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਚੱਲਦੇ ਨੂੰ ਕਰੀਬ ਸਾਢੇ ਤਿੰਨ ਮਹੀਨੇ ਹੋ ਚੁੱਕੇ ਹਨ, ਪਰ ਇਨ੍ਹਾਂ ਸਾਢੇ ਮਹੀਨਿਆਂ ਦੇ ਵਿੱਚ ਕਿਸਾਨਾਂ ਨੇ ਬਹੁਤ ਕੁੱਝ ਪਾਇਆ ਹੈ ਅਤੇ ਬਹੁਤ ਕੁੱਝ ਗਵਾਇਆ ਵੀ ਹੈ। ਕਿਸਾਨਾਂ ਨੇ ਇਸ ...

ਕੀ ਭਾਜਪਾਈਆਂ ਨੇ ਮਮਤਾ ਬੈਨਰਜੀ 'ਤੇ ਹਮਲਾ ਕੀਤਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨੀਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉੱਪਰ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ। ਇਹ ਦੋਸ਼ ਮਮਤਾ ਨੇ ਖ਼ੁਦ ਲਗਾਇਆ ਹੈ। ਹਮਲੇ ਵਿੱਚ ਪੈਰ 'ਤੇ ਮਮਤਾ ਬੈਨਰਜੀ ਦੇ ...