ਪੰਜਾਬ ਵਿੱਚ ਸੱਤਾ ਕਾਂਗਰਸੀਆਂ ਦੇ ਹੱਥ ਪਰ ਚੜ੍ਹਤ ਬਾਦਲਾਂ ਦੀ ਬਰਕਰਾਰ !!!

ਪੰਜਾਬ ਦੀ ਸੱਤਾ ਭਾਵੇਂ 2017 ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੇ ਹੱਥੋਂ ਨਿਕਲ ਗਈ ਸੀ ਤੇ ਕਾਂਗਰਸੀਆਂ ਦੇ ਹੱਥਾਂ ਵਿੱਚ ਆ ਗਈ ਸੀ ਪਰ ਜੇਕਰ ਝਾਤ ਮਾਰੀਏ ਤਾਂ ਅੱਜ ਵੀ ਬਾਦਲ ਪਰਿਵਾਰ ਦੀ ਚੜ੍ਹਤ ਪੂਰੀ ਤਰ੍ਹਾਂ ਬਰਕਰਾਰ ਹੈ। ਸੱਤਾਧਾਰੀ ਕਾਂਗਰਸ ਵਿਚਲੇ ਜਿੱਥੇ ਵਿਧਾਇਕ ਅਤੇ ਮੰਤਰੀ ਵੀ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਦੁਖੜਾ ਕਈ ਵਾਰ ਜਨਤਕ ਤੌਰ ਤੇ ਵੀ ਰੋਂਦੇ ਰਹੇ ਹਨ ਉੱਥੇ ਹੇਠਲੇ ਪੱਧਰ ਤੇ ਵਰਕਰਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਕਾਂਗਰਸੀ ਅਜੇ ਵੀ ਸੱਤਾ ਵੀ ਨਹੀਂ ਆਏ ਹਨ। ਇਸ ਦੇ ਨਾਲ ਹੀ ਦੂਸਰੇ ਪਾਸੇ ਸ਼੍ਰੋਅਦ ਦਲ ਦੇ ਵਰਕਰਾਂ ਅਤੇ ਆਗੂਆਂ ਦੇ ਹੌਂਸਲੇ ਜਿਸ ਤਰ੍ਹਾਂ ਬੁਲੰਦ ਹਨ ਤੇ ਜਿਸ ਤਰ੍ਹਾਂ ਉਨ੍ਹਾਂ ਦੀ ਚੜ੍ਹਤ ਬਰਕਰਾਰ ਹੈ ਉਸ ਤੋਂ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਇਸ ਸਰਕਾਰ ਤੇ ਲੱਗਦੇ ਆ ਰਹੇ ਹਨ।

ਵਲਟੋਹਾ ਨੇ ਬਿੱਟੂ ਤੇ ਕੀਤੇ ਸਨ ਤਿੱਖੇ ਸ਼ਬਦੀ ਵਾਰ: ਸ਼੍ਰੋਅਦ ਦੇ ਆਗੂਆਂ ਦੇ ਹੌਂਸਲੇ ਇਸ ਤਰ੍ਹਾਂ ਬੁਲੰਦ ਹਨ ਕਿ ਕਾਂਗਰਸੀ ਆਗੂਆਂ ਨੂੰ ਲੰਬੇ ਹੱਥੀਂ ਲੈਣ ਲੱਗਿਆ ਕੋਈ ਪ੍ਰਵਾਹ ਹੀ ਨਹੀਂ ਕਰਦੇ। ਬੀਤੇ ਦਿਨੀਂ ਸ਼੍ਰੋਅਦ ਦੇ ਸਾਬਕਾ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਅਤੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪਰਿਵਾਰ ਨੂੰ ਲੈ ਕੇ ਤਿੱਖੇ ਸ਼ਬਦੀ ਪ੍ਰਹਾਰ ਕੀਤੇ ਸਨ ਪਰ ਬਿੱਟੂ ਉਸ ਨੂੰ ਵੀ ਕੁਝ ਨਹੀਂ ਸੀ ਕਰ ਸਕੇ।

ਸਿੱਧੂ ਨੇ ਕੀਤੀ ਸੀ ਫਰੈਂਡਲੀ ਮੈਚ ਦੀ ਗੱਲ: ਆਪਣੇ ਬੜਬੋਲੇ ਸੁਭਾਅ ਕਾਰਣ ਦਿੱਤੇ ਬਿਆਨਾਂ ਦਾ ਖ਼ਮਿਆਜ਼ਾ ਭੁਗਤ ਕੇ ਕੈਬਨਿਟ ਦੀ ਵਜ਼ੀਰੀ ਤੋਂ ਬਾਹਰ ਬੈਠੇ ਨਵਜੋਤ ਸਿੰਘ ਸਿੱਧੂ ਨੇ ਤਾਂ ਸ਼ਰੇਆਮ ਸਟੇਜ ਤੋਂ ਹੀ ਆਪਣੀ ਸਰਕਾਰ ਦੇ ਕਪਤਾਨ ਅਤੇ ਬਾਦਲਾਂ ਵਿੱਚ ਮਿਲੀਭੁਗਤ ਦੇ ਬਿਆਨ ਤੱਕ ਦੇ ਦਿੱਤੇ ਸਨ ਤੇ ਕਹਿ ਦਿੱਤਾ ਗਿਆ ਸੀ ਕਿ ਦੋਵਾਂ ਵਿੱਚ ਫਰੈਂਡਲੀ ਮੈਚ ਚੱਲ ਰਿਹਾ ਹੈ।

ਰੰਧਾਵਾ ਨੇ ਵੀ ਵਿਧਾਨਸਭਾ ਵਿੱਚ ਘੇਰਿਆ ਸੀ: ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਆਪਣਾ ਦੁਖੜਾ ਜ਼ਾਹਿਰ ਕਰਕੇ ਆਪਣੀ ਹੀ ਸਰਕਾਰ ਨੂੰ ਘੇਰ ਲਿਆ ਸੀ। ਰੰਧਾਵਾ ਜੋ ਹਮੇਸ਼ਾ ਹੀ ਬਾਦਲ ਪਰਿਵਾਰ ਦੇ ਖ਼ਿਲਾਫ਼ ਜ਼ਬਰਦਸਤ ਬਿਆਨਬਾਜ਼ੀ ਕਰਦੇ ਰਹੇ ਹਨ ਆਪਣੀ ਹੀ ਸਰਕਾਰ ਦੇ ਢਾਈ ਸਾਲਾਂ ਦੇ ਸਮੇਂ ਦੇ ਬੀਤ ਜਾਣ ਦੇ ਬਾਅਦ ਵੀ ਬਾਦਲਾਂ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਾ ਹੋਣ ਕਰਕੇ ਨਿੰਮੋਝੂਣਾ ਜਿਹਾ ਮਹਿਸੂਸ ਕਰਦੇ ਰਹਿੰਦੇ ਹਨ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲਾਂ ਨੂੰ ਟੰਗਣ ਦੇ ਦਿੱਤੇ ਸਨ ਬਿਆਨ: 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਹੋਰ ਕਾਂਗਰਸੀਆਂ ਨੇ ਬਾਦਲਾਂ ਨੂੰ ਬਰਗਾੜੀ ਗੋਲੀ ਕਾਂਡ ਅਤੇ ਬੇਅਦਬੀਆਂ ਦੇ ਦੋਸ਼ ਹੇਠ ਟੰਗਣ ਦੇ ਬਿਆਨ ਦਿੱਤੇ ਸਨ। ਪਰ ਸਰਕਾਰ ਬਣਨ ਤੋਂ ਬਾਅਦ ਵੱਡੇ ਅਤੇ ਛੋਟੇ ਬਾਦਲ ਦਾ ਅਜੇ ਤੱਕ ਕਿਤੇ ਵੀ ਹੱਥ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੈ ਜਿਸ ਕਰਕੇ ਲੋਕਾਂ ਵਿੱਚ ਹੁਣ ਕਾਂਗਰਸੀਆਂ ਦੀ ਇਮੇਜ ਘੱਟਣ ਲੱਗ ਪਈ ਹੈ।

ਦਾਖਾ ਚੋਣ ਨੇ ਕੈਪਟਨ ਦੀ ਲੋਕਪ੍ਰਿਯਤਾ ਦਾ ਕੱਢਿਆ ਸੀ ਜਨਾਜ਼ਾ: ਜੇਕਰ 21 ਅਕਤੂਬਰ ਨੂੰ ਹੋਈ ਦਾਖਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੇ 24 ਅਕਤੂਬਰ ਨੂੰ ਆਏ ਨਤੀਜੇ ਨੂੰ ਵੇਖੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਪ੍ਰਿਯਤਾ ਦਾ ਜਨਾਜ਼ਾ ਇਸ ਚੋਣ ਵਿੱਚ ਨਿਕਲ ਚੁੱਕਾ ਹੈ। ਦੋ ਵਾਰ ਰੋਡ ਸ਼ੋਅ ਕਰਨ ਅਤੇ ਸਾਰੀ ਤਾਕਤ ਝੋਕਣ ਦੇ ਬਾਵਜੂਦ ਵੀ ਕਾਂਗਰਸ ਇਹ ਸੀਟ ਨਹੀਂ ਸੀ ਜਿੱਤ ਸਕੀ ।

ਸ਼ਤਾਬਦੀ ਸਮਾਗਮਾਂ ਵਿੱਚ ਸ਼੍ਰੋਅਦ ਨੇ ਮਾਰੀ ਬਾਜ਼ੀ: ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਜਿੱਥੇ ਕਾਂਗਰਸ ਸਰਕਾਰ ਅਤੇ ਖ਼ਾਸ ਕਰਕੇ ਮੁੱਖ ਮੰਤਰੀ ਵਾਹਵਾਹੀ ਖੱਟਣ ਲਈ ਅਤੇ ਆਯੋਜਿਤ ਹੋਣ ਵਾਲੇ ਸਮਾਗਮਾਂ ਵਿੱਚ ਸਰਕਾਰ ਦੀ ਚੜ੍ਹਤ ਬਣਾਈ ਰੱਖਣ ਲਈ ਬਥੇਰੇ ਪਾਪੜ ਵੇਲ ਰਹੇ ਹਨ ਪਰ ਇੱਕ ਵਾਰ ਫੇਰ ਬਾਦਲਾਂ ਵੱਲੋਂ ਇਨ੍ਹਾਂ ਸਮਾਗਮਾਂ ਵਿੱਚ ਵੀ ਆਪਣੀ ਸਰਦਾਰੀ ਕਾਇਮ ਰੱਖਣ ਵਿੱਚ ਬਾਜ਼ੀ ਮਾਰ ਲਈ ਗਈ ਹੈ ਜਿਸ ਤੋਂ ਬਾਅਦ ਹੁਣ ਕਾਂਗਰਸੀ ਉਖੜੇ-ਉਖੜੇ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਦਿੱਤਾ ਸੀ ਸੱਦਾ: ਸੱਤਾ ਕਾਂਗਰਸ ਦੀ ਪਰ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸ਼੍ਰੋਅਦ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੱਦਾ ਆਪ ਖ਼ੁਦ ਦਿੱਤਾ ਗਿਆ ਸੀ ਤੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਵੱਖਰੀ ਸਟੇਜ ਲਗਾ ਕੇ ਸਾਰੇ ਸਮਾਗਮਾਂ ਨੂੰ ਸਰਕਾਰ ਤੋਂ ਲਾਂਭੇ ਖਿੱਚ ਲਿਆ ਹੈ। ਜੇਕਰ ਵੇਖਿਆ ਜਾਵੇ ਤਾਂ ਇੰਝ ਦਿਖਾਈ ਦੇ ਰਿਹਾ ਹੈ ਕਿ ਵੱਡੇ ਪੱਧਰ ਤੇ ਹੋਣ ਵਾਲੇ ਇਨ੍ਹਾਂ ਸਮਾਗਮਾਂ ਵਿੱਚ ਬਾਦਲ ਪਰਿਵਾਰ ਦੀ ਇਜਾਰੇਦਾਰੀ ਬਰਕਰਾਰ ਰਹੇਗੀ ਤਾਂ ਕੋਈ ਅਤਿਕਥਨੀ ਨਹੀਂ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

भारतीय समयानुसार लगभग दस घंटे बाद भारतीय पंजाब में पंजाब प्रोविंस के लिए वोटिंग शुरू हो जाएगी लेकिन दूसरी ओर वैश्विक राजनीति में भी बड़ी उथल पुथल के संकेत मिल रहे हैं।

वक्त अपनी गति से चलता जाता है और इंसान तथा इंसानी ख्वाबों को पीछे छोड़ता जाता है। भारतीय समयानुसार लगभग दस घंटे बाद भारतीय पंजाब में विधानसभा के लिए वोटिंग शुरू हो जाएगी। ...

खोखले होते भारतीय लोकतंत्र के लिए जिम्मेदार कौन ?

भारत में कथित रूप से लोकतंत्र का उत्सव मनाया जा रहा है और पांच राज्यों के चुनावों के साथ ही भारतीय राजनेता खुलकर अपनी छिपी घृणित सोच के साथ सामने आ रहे हैं। ...

ਕੀ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਸਕੇਗੀ ਚੰਨੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸਾਢੇ ਚਾਰ ਸਾਲ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੇ ਜਿਥੇ 24 ਸਤੰਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ...

ਕੀ ਕੈਪਟਨ ਅਮਰਿੰਦਰ ਕਾਂਗਰਸ ਛੱਡੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਤ ਟਵੀਟ ਕੀਤੇ ਗਏ, ਜਿਨ੍ਹਾਂ ਵਿਚ ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਗੰਭੀਰ ਦੋਸ਼ ਮਡ਼੍ਹੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਹੁਣ ...

ਕੀ ਮੋਦੀ ਸਰਕਾਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ 'ਚ ਵੇਚ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਹੱਥਾ ਵਿਚ ਵੇਚਿਆ ਜਾ ਰਿਹਾ। ਅਜਿਹੇ ਦੋਸ਼ ਕਾਂਗਰਸੀ ਪਾਰਟੀ ਤਾਂ ਲਗਾਉਂਦੀ ਆਈ ਹੀ ਹੈ, ਨਾਲ ਹੀ ਹੁਣ ਜਨਤਕ ਜਥੇਬੰਦੀਆਂ ਦਾ ਸਾਂਝਾਂ ਮੋਰਚਾ ਅਤੇ ਆਲ ...

ਕੀ ਗ਼ਰੀਬਾਂ ਪੱਖੀ ਹੋਵੇਗੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ...

ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ, ਉਥੇ ਹੀ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨਾਂ ਤੇ ...

ਕੀ ਸਰਕਾਰ ਆਂਗਨਵਾੜੀ ਵਰਕਰਾਂ ਕੋਲੋਂ ਖੋਹਣ ਜਾ ਰਹੀ ਐ ਪ੍ਰੀ ਪ੍ਰਾਇਮਰੀ ਕਲਾਸਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰ ਦੁਆਰਾ ਹੁਣ ਕੀ ਆਂਗਨਵਾੜੀ ਵਰਕਰਾਂ ਕੋਲੋਂ ਪ੍ਰੀ ਪ੍ਰਾਇਮਰੀ ਕਲਾਸਾਂ ਖੋਹ ਲਈਆਂ ਜਾਣਗੀਆਂ? ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ...