ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਸਿਆਸਤ ਦੇ ਹਰ ਦਾਅ ਪੇਚ ਨੂੰ ਚੰਗੀ ਤਰ੍ਹਾਂ ਜਾਣਦੇ, ਸਮਝਦੇ ਤੇ ਸਮੇਂ ਸਿਰ ਵਰਤਣ ਲਈ ਸਾਰੇ ਦੇਸ਼ ਵਿੱਚ ਹੀ ਜਾਣੇ ਜਾਂਦੇ ਹਨ। ਸ਼ਾਇਦ ਇਸੇ ਕਰਕੇ ਹੀ ਬਜ਼ੁਰਗ ਬਾਦਲ ਨੂੰ ਘਾਗ ਸਿਆਸੀ ਨੇਤਾ ਕਿਹਾ ਜਾਂਦਾ ਹੈ ਕਿ ਦੇਸ਼ ਦੀਆਂ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਉਨ੍ਹਾਂ ਦਾ ਸਤਿਕਾਰ ਕਰਦੀਆਂ ਹਨ। ਬਾਦਲ ਦੀ ਸਿਆਸੀ ਸੂਝ ਬੂਝ ਦੇ ਅੱਗੇ ਤਾਂ ਉਨ੍ਹਾਂ ਦੇ ਵਿਰੋਧੀਆਂ ਦੇ ਦਾਅ ਵੀ ਫਿੱਕੇ ਪੈ ਜਾਂਦੇ ਹਨ। ਇਸ ਲਈ ਬਾਦਲ ਪਰਿਵਾਰ ਨੂੰ ਕਿਸਮਤ ਦਾ ਧਨੀ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਹਰਿਆਣਾ ਵਿੱਚ ਭਾਜਪਾ ਦਾ ਵਿਰੋਧ: ਬੀਤੇ ਦਿਨੀਂ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਭਾਵੇਂ ਕਿ ਹਰਿਆਣਾ ਭਾਜਪਾ ਇਕਾਈ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਖਾਂ ਵਿਖਾਉਂਦਿਆਂ ਲਾਂਭੇ ਕਰ ਦਿੱਤਾ ਸੀ ਪਰ ਇਹ ਬਾਦਲਾਂ ਦੀ ਕਿਸਮਤ ਹੀ ਕਹਿ ਲਓ ਕਿ ਜਿਸ ਭਾਜਪਾ ਨੇ ਸ਼੍ਰੋਅਦ ਨੂੰ ਦਰਕਿਨਾਰ ਕਰਨ ਦਾ ਯਤਨ ਕੀਤਾ ਉਸੇ ਨੂੰ ਸਰਕਾਰ ਬਣਾਉਣ ਲਈ ਬਾਦਲਾਂ ਦੀ ਮਦਦ ਲੈਣੀ ਪਈ।
ਚੌਟਾਲਾ ਪਰਿਵਾਰ ਨਾਲ ਰਹੀ ਸਦਾ ਨੇੜਤਾ: ਬਾਦਲਾਂ ਦੀ ਹਰਿਆਣਾ ਵਿੱਚ ਚੌਟਾਲਾ ਪਰਿਵਾਰ ਨਾਲ ਨੇੜਤਾ ਜਗ ਜ਼ਾਹਿਰ ਹੈ ਤੇ ਇਸ ਨੇੜਤਾ ਦੇ ਕਾਰਨ ਹੀ ਸ਼੍ਰੋਅਦ ਦੇ ਆਪਣੀ ਭਾਈਵਾਲ ਭਾਜਪਾ ਨਾਲ ਕਈ ਵਾਰ ਰਿਸ਼ਤਿਆਂ ਵਿੱਚ ਖਟਾਸ ਆਉਂਦੀ ਰਹੀ ਹੈ। ਪਰ ਫੇਰ ਵੀ ਬਾਦਲਾਂ ਨੇ ਚੌਟਾਲਾ ਪਰਿਵਾਰ ਦਾ ਸਾਥ ਕਦੇ ਨਹੀਂ ਸੀ ਛੱਡਿਆ। ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਸੀ ਜਦੋਂ ਭਾਜਪਾ ਨੇ ਸ਼੍ਰੋਅਦ ਨਾਲ ਭਾਈਵਾਲੀ ਕਰਨ ਤੋਂ ਨਾ ਕਰ ਦਿੱਤੀ ਸੀ ਤਾਂ ਬਾਦਲਾਂ ਨੇ ਚੌਟਾਲਾ ਪਰਿਵਾਰ ਦੀ ਮਦਦ ਕੀਤੀ ਸੀ ਭਾਵੇਂ ਕਿ ਇਸ ਮਦਦ ਦਾ ਚੌਟਾਲਿਆ ਨੂੰ ਕੋਈ ਜ਼ਿਆਦਾ ਲਾਭ ਨਹੀਂ ਸੀ ਮਿਲਿਆ।
ਦੁਸ਼ਯੰਤ ਚੌਟਾਲਾ ਦੀ ਵੱਖਰੀ ਪਾਰਟੀ: ਹਰਿਆਣਾ ਚੋਣਾਂ ਦੌਰਾਨ ਚੌਟਾਲਾ ਪਰਿਵਾਰ ਦੀ ਫੁੱਟ ਨੇ ਵੀ ਬਾਦਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ ਕਿਉਂਕਿ ਬਾਦਲਾਂ ਦੀ ਵਫਾਦਾਰੀ ਇਨ੍ਹਾਂ ਚੋਣਾਂ ਵਿੱਚ ਅਭੈ ਚੌਟਾਲਾ ਦੀ ਪਾਰਟੀ ਇਨੈਲੋਂ ਨਾਲ ਸੀ ਜਦਕਿ ਦੁਸ਼ਯੰਤ ਚੌਟਾਲਾ ਦੀ ਜਜਪਾ ਨੇ ਜਿੱਥੇ ਇਨੈਲੋ ਦੀ ਸਾਰੀ ਗੇਮ ਵਿਗਾੜ ਕੇ ਰੱਖ ਦਿੱਤੀ ਸੀ ਉੱਥੇ ਇਨੈਲੋਂ ਦੇ ਸਿਆਸੀ ਹਾਸੀਏ ਤੇ ਪਹੁੰਚਣ ਨਾਲ ਬਾਦਲਾਂ ਦੀ ਸਥਿਤੀ ਵੀ ਬਹੁਤ ਤਰਸਯੋਗ ਹੋ ਗਈ ਸੀ।
ਭਾਜਪਾ ਨੂੰ ਨਹੀਂ ਮਿਲਿਆ ਬਹੁਮਤ: ਭਾਵੇਂ ਕਿ ਇਨੈਲੋ ਦੇ ਹੁਣ ਤੱਕ ਦੇ ਸਭ ਦੋਂ ਮਾੜੇ ਪ੍ਰਦਰਸ਼ਨ ਕਾਰਨ ਬਾਦਲਾਂ ਦੀ ਸਥਿਤੀ ਵੀ ਹਰਿਆਣੇ ਵਿੱਚ ਕਾਫੀ ਮਜ਼ਾਕ ਦੀ ਪਾਤਰ ਬਣ ਗਈ ਸੀ ਪਰ ਭਾਜਪਾ ਨੂੰ ਪੂਰਨ ਬਹੁਮਤ ਨਾ ਮਿਲਣ ਕਾਰਨ ਬਾਦਲਾਂ ਨੂੰ ਮੌਕਾ ਮਿਲ ਗਿਆ ਸੀ।
ਦੁਸ਼ਯੰਤ ਨੂੰ ਲਿਆਂਦਾ ਭਾਜਪਾ ਦੇ ਨੇੜੇ: ਹਰਿਆਣਾ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਨਾ ਮਿਲਣ ਕਾਰਨ ਅਤੇ ਸਰਕਾਰ ਬਣਾਉਣ ਦੀ ਚਾਬੀ ਦੁਸ਼ਯੰਤ ਚੌਟਾਲਾ ਦੇ ਹੱਥ ਚਲੇ ਜਾਣ ਕਾਰਨ ਬਾਦਲਾਂ ਦੀ ਇਕ ਵਾਰ ਫੇਰ ਸੁਣੀ ਗਈ ਤੇ ਭਾਜਪਾ ਹਾਈਕਮਾਨ ਦੇ ਕਹਿਣ ਤੇ ਹੀ ਦੁਸ਼ਯੰਤ ਚੋਟਾਲਾ ਦੀ ਪਾਰਟੀ ਨੂੰ ਭਾਜਪਾ ਦੇ ਨੇੜੇ ਬਾਦਲਾਂ ਨੇ ਹੀ ਲਿਆਂਦਾ ਹੈ ਇਹ ਵੀ ਚਰਚਾ ਹੈ।
ਭਾਜਪਾ ਸਰਕਾਰ ਦੇ ਗਠਨ ਸਮੇਂ ਰਹੇ ਮੌਜੂਦ: ਜੋੜ ਤੋੜ ਦੀ ਸਿਆਸਤ ਦੌਰਾਨ ਹਰਿਆਣਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵੱਡੇ ਤੇ ਛੋਟੇ ਬਾਦਲ ਹਰਿਆਣਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਸਮੇਂ ਉੱਥੇ ਹਾਜ਼ਰ ਰਹੇ ਸਨ ਜਿਸ ਕਾਰਨ ਉਨ੍ਹਾਂ ਦੀ ਸਿਆਸੀ ਸਥਿਤੀ ਹਰਿਆਣੇ ਅਤੇ ਭਾਜਪਾ ਦੀ ਹਰਿਆਣਾ ਇਕਾਈ ਵਿੱਚ ਇੱਕ ਵਾਰ ਮੁੜ ਮਜ਼ਬੂਤ ਹੋਈ ਹੈ। ਸਰਕਾਰ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਉਣ ਕਾਰਨ ਹੁਣ ਭਾਜਪਾ ਵੀ ਸ਼੍ਰੋਅਦ ਨੂੰ ਅੱਖਾਂ ਨਹੀਂ ਕੱਢੇਗੀ।
ਬਾਦਲਾਂ ਦੀ ਪੌਂ ਬਾਰਾਂ: ਭਾਜਪਾ ਵਿਰੁੱਧ ਚੋਣ ਲੜਣ ਵਾਲੇ ਬਾਦਲ ਪਰਿਵਾਰ ਦੀ ਚੋਣਾਂ ਤੋਂ ਬਾਅਦ ਭਾਜਪਾ ਦੀ ਸਰਕਾਰ ਬਣਨ ਦੌਰਾਨ ਨਿਭਾਈ ਗਈ ਅਹਿਮ ਭੂਮਿਕਾ ਤੋਂ ਬਾਅਦ ਇੱਕ ਵਾਰ ਮੁੜ ਹਰਿਆਣੇ ਵਿੱਚ ਪੌਂ ਬਾਰਾ ਹੋਈ ਪਈ ਦੱਸੀ ਗਈ ਹੈ ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਕਿਸਮਤ ਦਾ ਬਹੁਤ ਜ਼ਿਆਦਾ ਧਨੀ ਹੈ ਤੇ ਸਿਆਸਤ ਦਾ ਸਿਪਾਸਲਾਰ ਵੀ ਹੈ। ਜਿਸ ਨੂੰ ਥੋੜ੍ਹੀ ਕੀਤਿਆਂ ਸਿਆਸਤ ਵਿੱਚ ਪਟਕਣੀ ਦੇਣਾ ਬਹੁਤ ਜ਼ਿਆਦਾ ਔਖਾ ਪ੍ਰਤੀਤ ਹੋ ਰਿਹਾ ਹੈ।
ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।
बॉलीवुड जिसे पहले बॉम्बे फिल्म इंडस्ट्री कहा जाता था उसकी पुरानी फिल्में देख ले या उससे भी पहले लायलपुर और लाहौर के थियेटर देख ले तो सब कुछ होते हुए भी स्तरहीन नहीं होता था लेकिन फिर पाकिस्तान में यमला जट्ट आया और भारत में "कुत्ते तेरा खून पी जाऊंगा" जैसे डायलॉग। ...
ਭਾਸ਼ਾ ਦਾ ਰਾਜਨੀਤਿਕ, ਸਿਆਸੀ, ਰਾਜਨੀਤਕ, ਸਿਆਸਤੀ ਪਹਿਲੁ ...
भारत में कथित रूप से लोकतंत्र का उत्सव मनाया जा रहा है और पांच राज्यों के चुनावों के साथ ही भारतीय राजनेता खुलकर अपनी छिपी घृणित सोच के साथ सामने आ रहे हैं। ...
ਭਾਜਪਾ ਦੇ ਰਾਜ ਵਿੱਚ ਹਮੇਸ਼ਾ ਹੀ ਨੀਵੀਂ ਜਾਤ ਦੇ ਲੋਕਾਂ ਨੂੰ ਅਣਗਿਣਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ 21ਵੀਂ ਸਦੀ ਦੇ ਵਿੱਚ ਵੀ ਲੋਕ ਭਾਜਪਾ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਇਲਾਵਾ ਭਾਜਪਾ ਦੀ ਫਿਰਕੂ ਸੋਚ ਦਾ ...
ਹਰਿਆਣਾ ਦੇ ਮੁੱਖ ਮੰਤਰੀ ਦਾ ਵਿਰੋਧ ਕਰਨ ਤੋਂ ਇਲਾਵਾ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਜਦੋਂ ਪੁਲਿਸ ਨੇ ਤਾਨਾਸ਼ਾਹ ਸਰਕਾਰ ਦੇ ਹੁਕਮਾਂ ਤਹਿਤ ਲਾਠੀਚਾਰਜ ਕਰਿਆ ਤਾਂ ਕਈ ਕਿਸਾਨਾਂ ਦੇ ਸਿਰ ਪਾੜ ਗਏ। ...
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਹਰਿਆਣਾ ਦੀ ਪੁਲੀਸ ਵੱਲੋਂ ਘਰੌਂਡਾ ਟੋਲ ਪਲਾਜ਼ੇ ਉਪਰ ਕਿਸਾਨਾਂ ਤੇ ਕੀਤੇ ਗਏ ਦਰਿੰਦਗੀ ਅਤੇ ਵਹਿਸ਼ੀ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ। ...
ਖ਼ਬਰਾਂ ਕਹਿੰਦੀਆਂ ਹਨ ਕਿ ਕੇਂਦਰੀ ਸੱਤਾ ਦੇ ਵਿੱਚ ਬਿਰਾਜਮਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਾਤਾਰ ਉਨ੍ਹਾਂ ਲੋਕਾਂ ਤੇ ਹਮਲੇ ਕਰਵਾਉਣ ਦੇ ਵਿੱਚ ਰੁੱਝੀ ਹੋਈ ਹੈ, ਜੋ ਭਾਜਪਾ ਦੇ ...
Rahul Gandhi की Youth Brigade के तेज़ तर्रार नेता || Sachin Pilot || Personality of the Day || NewsNumber.Com ...
ਪੰਜਾਬ ਦੇ ਅੰਦਰ ਲਗਾਤਾਰ ਕਿਸਾਨਾਂ ਦਾ ਰੋਹ ਭਾਜਪਾ ਦੇ ਖਿਲਾਫ਼ ਵੱਧਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਤਾਂ ਭਾਜਪਾਈ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਨਾਲ ਦੀ ਨਾਲ ਆਮ ਲੋਕਾਂ ਵੱਲੋਂ ਵੀ ਭਾਜਪਾ ਲੀਡਰਾਂ ਨੂੰ ਗਲੀ ਮੁਹੱਲੇ ...
ਕਿਸਾਨਾਂ ਦਾ ਰੋਹ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ਤੋਂ ਲੈ ਕੇ, ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨ ਇਸ ਵਕਤ ਭਾਜਪਾ ਦਾ ਜੰਮ ਕੇ ਵਿਰੋਧ ਕਰ ਰਹੇ ਹਨ। ...
ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹੁਣ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਹੋਣ ਲੱਗ ਪਏ ਹਨ। ਖੇਤੀ ਕਾਨੂੰਨਾਂ ਦੇ ਨਾਲ ਨਾਲ ਕਿਸਾਨ ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਤੋਂ ਇਲਾਵਾ ਵਿਧਾਇਕਾਂ ਦਾ ਜੰਮ ਕੇ ...
2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਨਾਲ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਪਾਰਟੀ ਹੀ ਬਣਕੇ ਰਹਿ ਗਈ ਸੀ। ਪਾਰਟੀ ਦੇ ਹਰ ਕੰਮ ਕਾਰ ਨੂੰ ਇਨ੍ਹਾਂ ਦੋ ਨੇਤਾਵਾਂ ਨੇ ਏਨੀ ਬੁਰੀ ...
ਬੀਤੇ ਦਿਨ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਭਾਜਪਾ ਦੇ ਉੱਚ ਆਗੂਆਂ ਨੇ ਪਾਰਟੀ ਵਿੱਚੋਂ 6 ਸਾਲਾਂ ਵਾਸਤੇ ਮੁਅੱਤਲ ਕਰ ਦਿੱਤਾ। ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢਣ ਦੀ ਖ਼ਬਰ ਜਿਵੇਂ ਹੀ ...
ਸਿਤਮ ਦੀ ਗੱਲ ਤਾਂ ਇਹ ਹੈ ਕਿ ਪੰਚਾਇਤ ਖਾਤੇ ਵਿੱਚ ਕੋਈ ਵੀ ਪੰਚਾਇਤ ਆਪਣੀ ਮਰਜ਼ੀ ਨਾਲ, ਆਪਣੇ ਕਮਾਏ ਪੈਸਿਆਂ ਜਾਂ ਦਾਨ-ਸਹਾਇਤਾ 'ਚ ਮਿਲੇ ਪੈਸਿਆਂ ਵਿੱਚੋਂ ਵੀ ਮਨਮਰਜ਼ੀ ਨਾਲ ਇੱਕ ਪੈਸਾ ਖ਼ਰਚ ਨਹੀਂ ਸਕਦੀ। ...
ਪੂਰੇ ਮੁਲਕ ਵਿੱਚ ਭਾਜਪਾ ਖਿਲਾਫ਼ ਕਿਸਾਨਾਂ ਅਤੇ ਆਮ ਲੋਕਾਂ ਦਾ ਰੋਹ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਤਾਂ ਭਾਜਪਾ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਹੈ, ਕਿਉਂਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਕਿਸਾਨਾਂ ਦੇ ...
ਅਗਲੇ ਸਾਲ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਉਤਸ਼ਾਹ ਤੇਜ਼ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਉਠਾ ਰਹੀ ਹੈ। ਅੱਜ ਭਾਰਤੀ ਜਨਤਾ ਨੌਜਵਾਨ ਮੋਰਚਾ ...
ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਰੋਹ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਵੀ ਆਪਣਾ ਸੰਘਰਸ਼ ਹੋਰ ...
ਲੰਘੇ ਦਿਨ ਅਸੀਂ, 'ਨਿਊਜ਼ਨੰਬਰ' ਦੇ ਪਾਠਕਾਂ ਨੂੰ ਪੜ੍ਹਾਇਆ ਸੀ ਕਿ, ਭਾਰਤੀ ਜਨਤਾ ਪਾਰਟੀ ਦੇ ਹੀ ਲੀਡਰ ਕਿਸ ਪ੍ਰਕਾਰ ਮੋਦੀ ਸਰਕਾਰ ਦੇ ਵਿਰੁੱਧ ਹੋ ਕੇ ਬੋਲਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ...
ਕਿਸਾਨਾਂ ਦਾ ਅੰਦੋਲਨ ਪਿਛਲੇ ਕਰੀਬ ਸਵਾ 6 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਜਾਰੀ ਹੈ ਅਤੇ ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਰੱਦ ਕਰੇ, ਪਰ ਸਰਕਾਰ ਦਾ ...
ਦੇਸ਼ ਦੇ ਅੰਦਰ ਇਸ ਵੇਲੇ ਕੋਰੋਨਾ ਵਾਇਰਸ ਨੇ ਬਹੁਤ ਜ਼ਿਆਦਾ ਭਾਬੜ ਮਚਾਇਆ ਹੋਇਆ ਹੈ ਅਤੇ ਰੋਜ਼ਾਨਾਂ ਹੀ ਹਜ਼ਾਰਾਂ ਲੋਕ ਇਸ ਬਿਮਾਰੀਆਂ ਦੇ ਨਾਲ ਪੀੜ੍ਹਤ ਪਾਏ ਜਾ ਰਹੇ ਹਨ ਅਤੇ ਹਜ਼ਾਰਾਂ ਹੀ ਲੋਕ ਇਸ ਬਿਮਾਰੀ ਦੇ ਕਾਰਨ ...
ਕੁੱਝ ਦਿਨ ਪਹਿਲੋਂ ਭਗਤਣੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਵਿੱਚ ਸਜ਼ਾ ਭੁਗਤ ਰਿਹਾ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 48 ਘੰਟੇ ਦੀ ਪੈਰੋਲ 'ਤੇ ਛੱਡਿਆ ਗਿਆ। ਰਾਮ ਰਹੀਮ ਦੀ 48 ਘੰਟੇ ਦੀ ਪੈਰੋਲ ਨੇ ...