ਕੀ, ਸਿੱਧੂ ਜੋੜੇ ਦੀ ਹੋ ਸਕਦੀ ਹੈ ਭਾਜਪਾ 'ਚ ਵਾਪਸੀ ? ( ਨਿਊਜ਼ਨੰਬਰ ਖ਼ਾਸ ਖ਼ਬਰ )

ਪੰਜਾਬ 'ਚ ਜ਼ਿਮਨੀ ਚੋਣਾਂ ਤੋਂ ਬਾਅਦ ਹੁਣ ਚਰਚਾ ਸਿੱਧੂ ਜੋੜੇ ਦੀ ਚੁੱਪੀ ਨੂੰ ਲੈ ਕੇ ਹੋਣੀ ਸ਼ੁਰੂ ਹੋ ਗਈ ਹੈ। ਲੋਕਾਂ ਸਣੇ ਸਿਆਸੀ ਮਾਹਿਰਾਂ 'ਚ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਸਿੱਧੂ ਜੋੜੇ ਦੀ ਭਾਜਪਾ 'ਚ ਵਾਪਸੀ ਜ਼ੋਰ ਫੜ੍ਹ ਰਹੀ ਹੈ। ਬੇਸ਼ੱਕ ਹੱਲੇ ਤੱਕ ਕੋਈ ਅਧਿਕਾਰਕ ਤੌਰ 'ਤੇ ਇਸ ਦੀ ਪੁਸ਼ਟੀ ਤਾਂ ਨਹੀਂ ਹੋਈ ਹੈ ਪ੍ਰੰਤੂ ਸਿਆਸੀ ਮਾਹਿਰਾਂ ਅਤੇ ਸਿਆਸੀ ਸੂਤਰਾਂ ਅਨੁਸਾਰ ਸਿੱਧੂ ਜੋੜੇ ਦੀ ਚੁੱਪੀ ਜਲਦ ਹੀ ਟੁੱਟਣ ਵਾਲੀ ਹੈ ਅਤੇ ਕੋਈ ਨਵਾਂ ਧਮਾਕਾ ਹੋ ਸਕਦਾ ਹੈ।

ਜੇਕਰ ਵੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਕਾਂਗਰਸੀ ਆਗੂਆਂ ਤੋਂ ਦੂਰੀ ਬਣਾਏ ਹੋਏ ਹਨ ਅਤੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੌਰਾਨ ਉਨ੍ਹਾਂ ਦੀ ਭੂਮਿਕਾ ਕਾਂਗਰਸ ਨਾਲ ਨਾਰਾਜ਼ ਵਾਲੀ ਹੀ ਵੇਖਣ ਨੂੰ ਮਿਲੀ ਹੈ ਇਹੀ ਕਾਰਨ ਹੈ ਕਿ ਉਹ ਚੋਣਾਂ 'ਚ ਨਜ਼ਰ ਨਹੀਂ ਆਏ। ਕਾਂਗਰਸ ਦਾ ਕੋਈ ਵੀ ਆਗੂ ਸਿੱਧੂ ਮਾਮਲੇ 'ਤੇ ਕੁਛ ਵੀ ਬੋਲਣ ਤੋਂ ਗੁਰੇਜ਼ ਅਤੇ ਕਿਨਾਰਾ ਕਰ ਰਿਹਾ ਹੈ। ਕਿਸੇ ਕਾਂਗਰਸੀ ਆਗੂ ਦੀ ਕੋਈ ਪ੍ਰਤੀਕ੍ਰਿਆ ਸਿੱਧੂ ਦੇ ਜ਼ਿਮਨੀ ਚੋਣਾਂ 'ਚ ਨਜ਼ਰ ਨਾ ਆਉਣ ਨੂੰ ਲੈ ਕੇ ਆਈ ਹੈ ਜਿਸਤੋਂ ਕਈ ਸਵਾਲ ਖੜੇ ਹੁੰਦੇ ਹਨ ਕਿ ਆਗੂਆਂ ਨੂੰ ਸਿੱਧੂ ਮਾਮਲੇ 'ਤੇ ਕੋਈ ਪ੍ਰਤੀਕ੍ਰਿਆ ਜਾ ਫਿਰ ਸਵਾਲ ਦਾ ਜਵਾਬ ਨਾ ਦੇਣ ਲਈ ਲਾਲ ਝੰਡੀ ਵਿਖਾਈ ਗਈ ਹੋ ਸਕਦੀ ਹੈ।

ਉੱਧਰ ਸਿਆਸੀ ਸੂਤਰਾਂ ਅਨੁਸਾਰ ਜਿਸ ਤਰ੍ਹਾਂ ਕਾਂਗਰਸ ( ਪੰਜਾਬ ) ਨੇ ਸਿੱਧੂ ਨੂੰ ਕਿਨਾਰੇ ਲਾਇਆ ਹੈ ਉਸ ਤੋ ਸਾਫ਼ ਹੈ ਕਿ ਪੰਜਾਬ ਕਾਂਗਰਸ ਸਿੱਧੂ ਨੂੰ ਨੇੜੇ ਨਹੀਂ ਲੱਗਣ ਦੇਣਾ ਚਾਹੁੰਦੀ ਹੈ ਪ੍ਰੰਤੂ ਜੇਕਰ ਕਾਂਗਰਸ ਹਾਈਕਮਾਨ ਦੀ ਗੱਲ ਕਰੀਏ ਤਾਂ ਸਿੱਧੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦੇ ਨੇੜੇ ਹਨ ਪਰ ਸ਼ਾਇਦ ਹਾਈਕਮਾਨ ਵੀ ਪੰਜਾਬ ਕਾਂਗਰਸ ਦੀ ਅਗਵਾਈ ਕਰ ਰਹੇ ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਫ਼ੈਸਲੇ ਜਾ ਫਿਰ ਕੰਮ 'ਚ ਦਖਲੰਦਾਜੀ ਦੇਣ ਦੇ ਇਰਾਦੇ 'ਚ ਨਹੀਂ ਹੈ ਕਿਉਂਕਿ ਸਿਰਫ਼ ਪੰਜਾਬ ਹੀ ਅਜਿਹਾ ਸੂਬਾ ਹੈ ਜਿਸ ਨੇ ਕਾਂਗਰਸ ਦੀ ਨੱਕ ਬਚਾਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅਜਿਹੀ ਸਥਿਤੀ ਸਿੱਧੂ ਜੋੜੇ ਵੱਲੋਂ ਕਿ ਫ਼ੈਸਲਾ ਲਿਆ ਜਾਂਦਾ ਹੈ ਜਾ ਫਿਰ ਕਾਂਗਰਸ ਹਾਈਕਮਾਨ ਦਾ ਰੁਖ ਕਿ ਰਹਿੰਦਾ ਹੈ, ਇਹ ਤਾਂ ਹੁਣ ਆਉਣ ਵਾਲਾ ਸਮੇਂ ਹੀ ਤੈਅ ਕਰੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਨਵਜੋਤ ਸਿੱਧੂ ਅਤੇ ਕਾਂਗਰਸੀ ਮੰਤਰੀਆਂ ਵਿਚਾਲੇ 'ਤੂੰ ਤੂੰ ਮੈਂ ਮੈਂ'! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਸਰਕਾਰ ਦੇ ਨਾਲ ਪੰਜਾਬ ਵਿੱਚ ਪੇਚਾ ਪਿਆ ਹੋਇਆ ਹੈ। ਨਵਜੋਤ ਸਿੱਧੂ ਬਾਰੇ, ਜਿੱਥੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ...

ਕੀ ਨਵਜੋਤ ਸਿੱਧੂ 'ਆਪ' ਵਿੱਚ ਜਾਊ? (ਨਿਊਜ਼ਨੰਬਰ ਖ਼ਾਸ ਖ਼ਬਰ)

ਲਗਾਤਾਰ ਆਪਣੀ ਹੀ ਸਰਕਾਰ 'ਤੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨਿਸ਼ਾਨਾ ਸਾਧ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹੈ ਕਿ ਨਵਜੋਤ ਸਿੱਧੂ ਆਉਣ ਵਾਲੇ ਦਿਨਾਂ ...

ਵੋਟਾਂ ਨਾਲ ਜਿੱਤੇ ਕੇਜਰੀਵਾਲ ਦਾ ਦਿੱਲੀ ਵਿੱਚ ਪੱਤਾ ਸਾਫ਼, ਭਾਜਪਾ ਕਰੇਗੀ ਦਿੱਲੀ 'ਤੇ ਰਾਜ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੀ ਰਾਜਧਾਨੀ ਦਿੱਲੀ ਦੇ ਅੰਦਰ ਜਿਹੜੀ ਸਰਕਾਰ 2019 ਵਿੱਚ ਵੋਟਾਂ ਪ੍ਰਾਪਤ ਕਰਕੇ ਬਣੀ ਸੀ, ਉਹ ਸਰਕਾਰ ਦੀਆਂ ਸ਼ਕਤੀਆਂ ਨੂੰ ਭਾਜਪਾ ਸਰਕਾਰ ਨੇ ਆਪਣੇ ਹੱਥ ਵਿੱਚ ਕੰਟਰੋਲ ਕਰ ਲਿਆ ਹੈ। ਮਤਲਬ ਕਿ, ਦਿੱਲੀ ਦੇ ...

ਕੀ ਭਾਜਪਾ ਨੇ ਕਦੇ ਵੀ ਤਿਰੰਗੇ ਨੂੰ ਹੱਥ ਨਹੀਂ ਲਗਾਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਸੱਤਾ 'ਤੇ ਬਿਰਾਜਮਾਨ ਭਾਰਤੀ ਜਨਤਾ ਪਾਰਟੀ ਨੇ ਕੀ ਕਦੇ ਵੀ ਹੱਥ ਵਿੱਚ ਤਿਰੰਗਾ ਨਹੀਂ ਚੁੱਕਿਆ? ਇਹ ਸਵਾਲ ਅਸੀਂ ਨਹੀਂ, ਬਲਕਿ ਕਿਸਾਨ ਆਗੂ ਰਾਕੇਸ਼ ਟਿਕੈਤ ਕਰ ਰਹੇ ਹਨ। ਟਿਕੈਤ ਨੇ ਕਿਹਾ ਹੈ ਕਿ ਭਾਰਤੀ ...

ਕਿਸਾਨਾਂ ਦੀ ਸ਼ਲਾਘਾ ਭਾਜਪਾ ਕਿਉਂ ਕਰ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਕਿਸਾਨਾਂ ਦਾ ਅੰਦੋਲਨ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੁਆਰਾ ਕਈ ਅਜਿਹੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਦੀ ...

ਭਾਜਪਾ ਨੂੰ ਬਾਦਲਾਂ ਦਾ ਆਸਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਵੇਂ ਜਿਵੇਂ ਕਿਸਾਨਾਂ ਦਾ ਰੋਹ ਸਿਆਸੀ ਪਾਰਟੀਆਂ ਦੇ ਨਾਲ ਨਾਲ ਕੇਂਦਰ ਸਰਕਾਰ ਦੇ ਖਿਲਾਫ਼ ਵਧਦਾ ਜਾ ਰਿਹਾ ਹੈ, ਉਵੇਂ ਉਵੇਂ ਸਿਆਸੀ ਪਾਰਟੀਆਂ ਨੇ ਵੀ ਕਿਸਾਨਾਂ ਦੇ ਵੱਲ ਨੇੜਤਾ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਲੰਘੇ ਸਮੇਂ ਦੀ ...

ਕੀ ਨਵਜੋਤ ਸਿੱਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੀ ਸੱਤਾਧਿਰ ਕਾਂਗਰਸ ਪਾਰਟੀ 'ਤੇ ਲਗਾਤਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨਿਸ਼ਾਨਾ ਸਾਧ ਰਹੇ ਹਨ। ਪਿਛਲੇ ਦਿਨੀਂ, ਨਵਜੋਤ ਸਿੰਘ ਸਿੱਧੂ ਦੁਆਰਾ ਜਿਸ ਪ੍ਰਕਾਰ ਨਸ਼ੇ, ...

ਭਾਜਪਾ ਲੀਡਰਾਂ ਦਾ ਹਰ ਥਾਂ ਵਿਰੋਧ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਜਪਾ ਵਿਧਾਇਕ ਆਰੁਣ ਨਾਰੰਗ 'ਤੇ 27 ਮਾਰਚ 2021 ਨੂੰ ਮਲੋਟ ਵਿਖੇ ਹਮਲਾ ਹੋਇਆ। 25 ਮਾਰਚ 2021 ਨੂੰ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕਿਸਾਨਾਂ ਘਿਰਾਓ ਕੀਤਾ। ਪਹਿਲੀ ਜਨਵਰੀ 2021 ਨੂੰ ...

ਭਾਜਪਾ ਰਾਜਪਾਲ, ਭਾਜਪਾ ਵਿਰੁੱਧ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਝਵਾਨ ਲੋਕ ਇਸ ਵੇਲੇ, ਮੋਦੀ ਸਰਕਾਰ ਵੱਲੋਂ ਦੇਸ਼ ਕਾਰਪੋਰੇਟਾਂ ਕੋਲ ਗਹਿਣੇ ਧਰਨ ਦੀ ਤਿਆਰੀ ਖਿੱਚਣ ਦੀ ਦੁਹਾਈ ਦਿੰਦਿਆਂ ਹਰ ਵਰਗ ਨੂੰ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਹਾਲਾਤ ਇਹ ਬਣਦੇ ਜਾ ਰਹੇ ਹੈ ਕਿ ਹੁਣ ...

ਕੀ ਆਮ ਆਦਮੀ ਪਾਰਟੀ ਨੇ ਕਰਵਾਇਆ ਭਾਜਪਾ ਵਿਧਾਇਕ 'ਤੇ ਹਮਲਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਇੱਕ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੱਕ ਆਗੂ ਦਾ ਬਿਆਨ ਆਇਆ ਕਿ, 27 ਮਾਰਚ 2021 ਨੂੰ ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਆਮ ਆਦਮੀ ਪਾਰਟੀ ਨੇ ਹਮਲਾ ਕਰਵਾਇਆ। ਇਸ ਬਿਆਨ ...

ਕੀ ਭਾਜਪਾ ਆਪਣੇ ਵਿਧਾਇਕ ਦਾ ਗੁੱਸਾ ਕੱਢਣ ਲਈ ਰਾਕੇਸ਼ ਟਿਕੈਤ 'ਤੇ ਕੀਤਾ ਹਮਲਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਮਹੀਨੇ ਦੀ 27 ਤਰੀਕ ਨੂੰ ਅਬੋਹਰ ਦੇ ਭਾਜਪਾਈ ਵਿਧਾਇਕ ਅਰੁਣ ਨਾਰੰਗ 'ਤੇ ਕੁੱਝ ਪ੍ਰਦਰਸ਼ਨਕਾਰੀਆਂ ਵੱਲੋਂ ਮਲੋਟ ਵਿਖੇ ਹਮਲਾ ਕੀਤਾ ਗਿਆ। ਭਾਜਪਾਈ ਵਿਧਾਇਕ ਅਰੁਣ ਨਾਰੰਗ 'ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ...

ਭਾਜਪਾ ਬਣਾ ਪਾਵੇਗੀ ਪੰਜਾਬ ਵਿੱਚ ਆਪਣੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਮੋਰਚੇ ਦੇ ਨਾਲ ਜਿਹੜੇ ਹਾਲ ਇਸ ਵੇਲੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਹਨ, ਉਹਦੇ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਆਗਾਮੀ 2022 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਇੱਕ ਵੀ ਪੂਰੀ ਸੀਟ ...

ਅੰਦਰਲੀ ਗੱਲ: 'ਓਹ' ਕਿਸਾਨ ਨਹੀਂ ਸਨ, ਜਿਨ੍ਹਾਂ ਨੇ ਭਾਜਪਾ ਵਿਧਾਇਕ ਦੀ ਝਾੜਝੰਬ ਕੀਤੀ? (ਨਿਊਜ਼ਨੰਬਰ ਖ਼ਾਸ ਖ਼ਬਰ)

27 ਮਾਰਚ 2021 ਨੂੰ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਝ ਲੋਕਾਂ ਦੁਆਰਾ ਕੁੱਟਮਾਰ ਕੀਤੀ ਗਈ। ਜਿਸ ਦਾ ਮੁੱਦਾ ਇਸ ਵੇਲੇ ਬਹੁਤ ਗਰਮਾਇਆ ਹੋਇਆ ਹੈ। ਸਵਾਲ ਸਭਨਾਂ ਦੇ ਮਨਾਂ ਵਿੱਚ ਇਹ ਹੀ ਉੱਠ ਰਹੇ ...

ਕੀ ਭਾਜਪਾ ਵਿਧਾਇਕ ਨਾਰੰਗ ਦੀ ਕੁੱਟਮਾਰ ਇੱਕ 'ਬਹਾਨਾ' ਸੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਮਹੀਨੇ ਦੀ 27 ਤਰੀਕ ਜਿਹੜਾ ਘਟਨਾਕ੍ਰਮ ਮਲੋਟ ਸ਼ਹਿਰ ਵਿਖੇ ਵਾਪਰਿਆ, ਉਹਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਕਿਸਾਨ ਅੰਦੋਲਨ ਤੋਂ ਪੂਰੀ ਤਰ੍ਹਾਂ ਨਾਲ ਲੋਕਾਂ ਦਾ ਧਿਆਨ ਇਸੇ ਵੇਲੇ ਹੱਟ ਤਾਂ ਚੁੱਕਿਆ ਹੀ ...

ਕੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਹੀ ਲਾਗੂ ਕਰਵਾਉਣ ਲਈ ਭਾਜਪਾ ਘਟਨਾਵਾਂ ਕਰਵਾ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਿਆਸੀ ਮਾਹਿਰਾਂ ਅਤੇ ਬੁੱਧੀਜੀਵੀਆਂ ਦੀ ਮੰਨੀਏ ਤਾਂ, ਉਨ੍ਹਾਂ ਦੇ ਮੁਤਾਬਿਕ, ਜੇਕਰ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੈ ਤਾਂ, ਕਿਸਾਨ ਮੋਰਚਾ ਕੁੱਝ ਹੀ ਦਿਨਾਂ ਵਿੱਚ ਸਮਾਪਤ ਹੋ ਸਕਦਾ ਹੈ, ਕਿਉਂਕਿ ਪੰਜਾਬ ...

ਕੀ ਕੇਜਰੀਵਾਲ ਭਾਜਪਾ ਦਾ ਬੰਦਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਜਪਾ ਦੁਆਰਾ ਉਸਾਰੇ ਜਾਣ ਵਾਲੇ ਹਿੰਦੂ ਰਾਸ਼ਟਰ ਦੇ ਵਿਰੁੱਧ ਆਪ, ਕਾਂਗਰਸ ਅਤੇ ਹੋਰ ਧੜੇ ਬੋਲਦੇ ਆਏ ਹਨ, ਪਰ ਕੀ ਕਿਸੇ ਨੂੰ ਪਤਾ ਹੈ ਕਿ ਕਾਂਗਰਸ ਅਤੇ ਹੋਰਨਾਂ ਧੜਿਆਂ ਤੋਂ ਕਿਤੇ ਜ਼ਿਆਦਾ 'ਆਪ' ਭਾਜਪਾ ਦੇ ਕਰੀਬ ਰਹੀ ...

ਭਾਜਪਾ ਵਿਧਾਇਕ ਦੀ ਕੁੱਟਮਾਰ ਮਗਰੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਗੱਲਾਂ ਕਿਉਂ ਹੋ ਰਹੀਆਂ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

27 ਮਾਰਚ ਨੂੰ ਕੁੱਝ ਕੁ ਪ੍ਰਦਸ਼ਨਕਾਰੀਆਂ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕੀਤੀ। ਇਹ ਕੁੱਟਮਾਰ ਦਾ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਪਿਆ ਹੈ। ਕੁੱਟਮਾਰ ਕਰਨ ਵਾਲਿਆਂ 'ਤੇ ਪੁਲਿਸ ਨੇ ਮੁਕੱਦਮਾ ...

ਭਾਜਪਾ ਵਿਧਾਇਕ 'ਤੇ ਹਮਲਾ: ਕਿਤੇ ਭਾਜਪਾ ਦੀ ਇਹ ਸੋਚੀ ਸਮਝੀ ਸਾਜਿਸ਼ ਤਾਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

27 ਮਾਰਚ ਨੂੰ ਮਲੋਟ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਪ੍ਰਦਰਸ਼ਨਕਾਰੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ ਸੀ। ਪ੍ਰਦਰਸ਼ਕਾਰੀਆਂ ਨੇ ਵਿਧਾਇਕ ਦੀ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਪਾੜੇ ਦਿੱਤੇ। ਉਨ੍ਹਾਂ ਵਿਧਾਇਕ ਦੀ ...

ਭਵਿੱਖ ਵੇਖਣ ਵਾਲੇ 'ਮਹਾਰਾਜ', ਭਾਜਪਾ ਦਾ ਭਵਿੱਖ ਦੱਸਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਜ਼ਿਆਦਾਤਰ ਲੋਕ ਜੋਤਸ਼ੀਆਂ ਅਤੇ ਪੰਡਤਾਂ 'ਤੇ ਯਕੀਨ ਕਰਦੇ ਹਨ ਅਤੇ ਆਪਣੇ ਹੱਥਾਂ ਦੀਆਂ 'ਰੇਖਾਂ ਤੋਂ ਇਲਾਵਾ ਮੱਥੇ ਦੀਆਂ ਲਕੀਰਾਂ' ਬਾਰੇ ਵੀ ਜੋਤਸ਼ੀਆਂ ਪੰਡਤਾਂ ਕੋਲ ਜਾਂਦੇ ਹਨ। ਭਵਿੱਖ ਵੇਖਣ ਵਾਲੇ ਜੋਤਸ਼ੀਆਂ ਸਿਰ ...

ਸਾਰੇ ਮੁਲਕ 'ਚ ਸੀਏਏ ਲਾਗੂ ਕਰੇਗੀ ਭਾਜਪਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ ਜਿਹੜੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ ਸਭ ਤੋਂ ਵੱਧ ਪ੍ਰਦਰਸ਼ਨ ਹੋਇਆ ਸੀ, ਇਸੇ ਕਾਨੂੰਨ ਨੂੰ ਭਾਜਪਾ ਸਰਕਾਰ ਲਾਗੂ ਕਰਨ ਜਾ ਰਹੀ ਹੈ। ਪਰ ਕੀ ਇਹ ਕਾਨੂੰਨ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ? ਇਹ ...