ਉੱਤਰ ਪ੍ਰਦੇਸ਼ ਦੇ ਅਨਾਜ ਬੈਂਕ ਤੋਂ ਸਿੱਖਿਆ ਲੈਣ ਰਾਜ ਸਰਕਾਰਾਂ (ਨਿਊਜ਼ਨੰਬਰ ਖ਼ਾਸ ਖਬਰ)

Last Updated: Oct 21 2019 11:40
Reading time: 1 min, 51 secs

ਭਾਰਤ ਵਿੱਚ ਇੱਕ ਬਹੁਤ ਵੱਡਾ ਵਰਗ ਅਜਿਹਾ ਹੈ ਜੋ ਰੋਜਾਨਾ ਦਿਹਾੜੀ ਕਰਕੇ ਪੈਸੇ ਕਮਾਉਂਦਾ ਹੈ ਅਤੇ ਰੋਜਾਨਾ ਹੀ ਆਪਣੇ ਖਾਨ ਪੀਣ ਦਾ ਸਮਾਨ ਖਰੀਦਦਾ ਹੈ ਅਤੇ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰਦਾ ਹੈ l ਅਜਿਹਾ ਵਰਗ ਦਿਹਾੜੀਦਾਰ ਮਜਦੂਰ ਵਰਗ ਜੋ ਕਿ ਰੋਜਾਨਾ ਦੀ ਮਜਦੂਰੀ ਨਾਲ ਆਪਣੇ ਖਾਣ ਪੀਣ ਦੇ ਸਮਾਨ ਖਰੀਦਣ ਤੱਕ ਹੀ ਸੀਮਤ ਹੋਣ ਕਰਕੇ ਉਸ ਕੋਲ ਅਜਿਹਾ ਕੋਈ ਸਾਧਨ ਨਹੀਂ ਹੁੰਦਾ ਕਿ ਜੇਕਰ ਇਕ ਦਿਨ ਉਸ ਦੀ ਦਿਹਾੜੀ ਨਾ ਲੱਗੇ ਤਾ ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰ ਸਕੇ l ਜਿਸ ਦਿਨ ਉਸ ਦੀ ਦਿਆਹਦੀ ਨਹੀਂ ਲਗਦੀ ਉਸ ਦਿਨ ਉਸਦਾ ਪਰਿਵਾਰ ਭੁੱਖਾਂ ਭਾਣੇ ਸੌਂ ਲਈ ਮਜਬੂਰ ਹੁੰਦਾ ਹੈ l ਦੇਸ਼ ਦੀ ਕੇਂਦਰ ਸਰਕਾਰ ਅਤੇ ਸੂਬਿਆਂ ਦੀਆ ਸਰਕਾਰਾਂ ਅਜਿਹੇ ਵਰਗ ਲਈ ਕੰਮ ਕਰਨ ਦੀ ਗੱਲ ਤਾ ਕਰ ਰਹੀਆਂ ਹਨ ਪਰ ਧਰਾਤਲ ਪੱਧਰ ਤੇ ਕਹਾਣੀ ਕੁਝ ਹੋਰ ਹੀ ਬਿਆਨ ਕਰਦੀ ਹੈ l

ਕੋਈ ਮਜਦੂਰ ਜਿਸ ਦੇ ਪਰਿਵਾਰ ਦਾ ਮੈਂਬਰ ਜੇਕਰ ਬਿਮਾਰ ਹੋ ਜਾਂਦਾ ਹੈ ਤਾ ਉਹ ਮੈਂਬਰ ਨੂੰ ਇਲਾਜ ਲਈ ਹਸਪਤਾਲ ਲੈ ਜਾਂਦਾ ਹੈ ਇਸ ਕਰਕੇ ਉਸ ਦੀ ਦਿਆਹਦੀ ਵੀ ਛੁੱਟ ਜਾਂਦੀ ਹੈ ਅਤੇ ਪੈਸੇ ਵੀ ਫਿਰ ਉਹ ਸੋਚਦਾ ਹੈ ਕਿ ਉਹ ਇਲਾਜ ਕਰਵਾਏ ਕਿ ਰੋਟੀ ਖਾਏ l ਅਜਿਹੀਆਂ ਸਮੱਸਿਆਵਾਂ ਨਾਲ ਦੋ ਚਾਰ ਲੋਕਾਂ ਲਈ ਉੱਤਰ ਪ੍ਰਦੇਸ਼ ਦੇ ਪਰਿਯਾਗਰਾਜ ਵਿੱਚ ਬੁੱਧੀਜੀਵੀ ਲੋਕਾਂ ਨੇ ਇੱਕ ਅਨਾਜ ਬੈਂਕ ਸ਼ੁਰੂ ਕੀਤਾ ਹੈ l ਇਸ ਬੈਂਕ ਦਾ ਮੁੱਖ ਮੰਤਵ ਇਹ ਹੈ ਕਿ ਅਜਿਹੇ ਲੋਕ ਜੋ ਮਜਦੂਰੀ ਕਰਦੇ ਹਨ ਅਤੇ ਜਿਸ ਦਿਨ ਉਨ੍ਹਾਂ ਦੀ ਦਿਹਾੜੀ ਨਹੀਂ ਲਗਦੀ ਉਸ ਦਿਨ ਉਹ ਭੁੱਖੇ ਨਾ ਸਾਉਣl ਇਸ ਬੈਂਕ ਦੀਆ 70 ਦੇ ਕਰੀਬ ਸ਼ਾਖਾਵਾਂ ਹੁਣ ਅਤੇ ਇਸ ਬੈਂਕ ਵਿੱਚ ਅਨਾਜ ਲੈਣ ਦੀ ਸ਼ਰਤ ਬੱਸ ਐਨੀ ਕੁ ਹੀ ਹੈ ਕਿ ਉਧਰ ਲੈਣ ਵਾਲੇ ਕੋਲ ਜਦੋ ਹੀ ਪੈਸੇ ਆਉਣ ਤਾ ਉਹ ਉਧਰ ਦੇ ਅਨਾਜ ਦਾ ਕਰਜ ਚੁਕਾ ਦੇਵੇਗਾ l 2016 ਵਿੱਚ ਹੜ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਖਾਣ ਪਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੀ ਸੀ ਇਸ ਲਈ ਪ੍ਰਗਤੀ ਵਹਿਣੀ ਨਾ ਦੀ ਸੰਸਥਾ ਨੇ ਇਲਾਕੇ ਦੇ ਬੁਧੀਜੀਵੀਆਂ ਦੇ ਸਹਿਯੋਗ ਨਾਲ ਇਹ ਬੈਂਕ ਸ਼ੁਰੂ ਕੀਤਾ l ਸ਼ੁਰੂ ਕਰਨ ਸਮੇ ਉਨ੍ਹਾਂ ਨੇ 2 ਕੁਇੰਟਲ ਚੌਲ ਅਤੇ 20 ਕਿਲੋਗ੍ਰਾਮ ਦਾਲ ਨਾਲ ਇਹ ਬੈਂਕ ਸ਼ੁਰੂ ਕੀਤਾ ਗਿਆ ਜੋ ਕਿ ਸਫਲਤਾ ਪੂਰਵਕ ਗਰੀਬ ਲੋਕਾਂ ਉਨ੍ਹਾਂ ਦੇ ਔਖੇ ਸਮੇ ਵਿੱਚ ਅਨਾਜ ਮੁਹਈਆ ਕਰਵਾ ਰਿਹਾ ਹੈ l ਇਸ ਸੰਸਥਾ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਤੋਂ ਕੇਂਦਰ ਦੀਆ ਸਰਕਾਰਾਂ ਅਤੇ ਸੂਬਿਆਂ ਦੀਆ ਸਰਕਾਰਾਂ ਨੂੰ ਸਿੱਖਣਾ ਚਾਹੀਦਾ ਹੈ ਅਤੇ ਹਰ ਸੂਬੇ ਵਿੱਚ ਅਜਿਹੇ ਬੈਂਕ ਸ਼ੁਰੂ ਕਰਨੇ ਚਾਹੀਦੇ ਹਨl