ਬੂਥ ਨੰਬਰ 11 ਦੀ ਮਸ਼ੀਨ 'ਚ ਆਈ ਖ਼ਰਾਬੀ, ਗੋਲਡੀ ਨੇ ਜਤਾਇਆ ਰੋਸ਼

Last Updated: Oct 21 2019 11:13
Reading time: 0 mins, 53 secs

ਜਲਾਲਾਬਾਦ ਸਣੇ ਪੰਜਾਬ ਦੀਆਂ ਚਾਰ ਵਿਧਾਨਸਭਾ ਸੀਟਾਂ ਦਾਖਾਂ, ਮੁਕੇਰੀਆ ਅਤੇ ਫਗਵਾੜਾ 'ਤੇ ਜਿਮਨੀ ਚੋਣਾਂ ਨੂੰ ਲੈਕੇ ਵੋਟਿੰਗ ਦਾ ਕੰਮ ਸਵੇਰੇ 7 ਵੱਜੇ ਤੋ ਸ਼ੁਰੂ ਹੋ ਚੁਕਿਆ ਹੈ। ਇਸ ਦੌਰਾਨ ਸੁਰਖਿਆ ਦੇ ਵੀ ਕਰੜੇ ਪ੍ਰਬੰਧ ਵੇਖਣ ਨੂੰ ਮਿਲ ਰਹੇ ਹਨ ਅਤੇ ਲੋਕਾਂ 'ਚ ਵੀ ਉਤਸਾਹ ਹੈ। ਇਸ ਦੌਰਾਨ ਜਲਾਲਾਬਾਦ ਦੇ ਬੂਥ ਨੰਬਰ 11'ਚ ਵੋਟਿੰਗ ਮਸ਼ੀਨ ਦੇ ਖਰਾਬ ਹੋਣ ਕਰਕੇ ਵੋਟਿੰਗ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਖੁਦ ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ ਸਵੇਰ ਦੇ ਆਪਣੀ ਵੋਟ ਪਾਉਣ ਤੋ ਬਾਅਦ ਹਲਕੇ 'ਚ ਜਾਣ ਦੀ ਉਡੀਕ 'ਚ ਖੜੇ ਰਹੇ ਪ੍ਰੰਤੂ ਉਨ੍ਹਾਂ ਅਨੁਸਾਰ ਉਹ ਸਵੇਰੇ 7 ਵੱਜ ਕੇ 5 ਮਿੰਟ ਦੇ ਬੂਥ 'ਤੇ ਖੜੇ ਹਨ ਪ੍ਰੰਤੂ 7 ਵੱਜ ਕੇ 50 ਮਿੰਟ ਤੱਕ ਮਸ਼ੀਨ ਨੂੰ ਨਾ ਹੀ ਬਦਲਿਆ ਗਿਆ ਅਤੇ ਨਾ ਹੀ ਉਸਨੂੰ ਚਾਲੂ ਹਾਲਤ 'ਚ ਕੀਤਾ ਗਿਆ। ਉਨ੍ਹਾਂ ਰੋਸ਼ ਜਤਾਈ ਕਿ ਸਾਰੇ ਹਲਕੇ 'ਚ ਵੋਟਿੰਗ ਹੋ ਰਹੀ ਹੈ ਪ੍ਰੰਤੂ ਉਨ੍ਹਾਂ ਦੇ ਆਪਣੇ ਬੂਥ 'ਚ ਮਸ਼ੀਨ ਦੇ ਖਰਾਬ ਹੋਣ ਕਰਕੇ ਵੋਟਿੰਗ ਦਾ ਕੰਮ ਰੁਕਨਾ ਹੈਰਾਨੀ ਵਾਲੀ ਗੱਲ ਹੈ। ਬੂਥ ਦਾ ਚੋਣ ਅਮਲੇ ਵੱਲੋਂ ਮਸ਼ੀਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਠੀਕ ਨਾ ਹੋਣ 'ਤੇ ਉਨ੍ਹਾਂ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ।