ਚੋਣਾਂ ਬਨਾਮ ਸਰਜੀਕਲ ਸਟ੍ਰਾਈਕ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Oct 21 2019 10:46
Reading time: 1 min, 16 secs

ਲਗਭਗ 8 ਮਹੀਨੇ ਪਹਿਲਾ ਭਾਰਤ ਵੱਲੋਂ ਪਾਕਿਸਤਾਨ ਦੇ ਅੰਦਰ ਬਾਲਾਕੋਟ ਵਿੱਚ ਜਾ ਕੇ ਉੱਥੇ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਖ਼ਤਮ ਕੀਤਾ ਸੀ ਜਿਸ ਨੂੰ ਭਾਰਤ ਵੱਲੋਂ ਏਅਰ ਸਟ੍ਰਾਈਕ ਦਾ ਨਾ ਦਿੱਤਾ ਸੀ ਹਾਲਾਂਕਿ ਪਾਕਿਸਤਾਨ ਇਹ ਤਾਂ ਮੰਨਦਾ ਹੈ ਕਿ ਭਾਰਤੀ ਹਵਾਈ ਫ਼ੌਜ ਉਸ ਦੀ ਸੀਮਾ ਵਿੱਚ ਆਈ ਸੀ ਪਰ ਇਹ ਨਹੀਂ ਮੰਨਦਾ ਕਿ ਉੱਥੇ ਕਿਸੇ ਵੀ ਵਿਅਕਤੀ ਨੂੰ ਹਾਨੀ ਪਹੁੰਚੀ ਸੀ। ਇਸ ਏਅਰ ਸਟ੍ਰਾਈਕ ਦਾ ਖ਼ਾਸ ਸਮਾਂ ਸੀ, ਉਸ ਸਮੇਂ ਭਾਰਤ ਵਿੱਚ ਲੋਕ ਸਭਾ ਦੀਆ ਚੋਣਾਂ ਐਨ ਸਿਰ 'ਤੇ ਸਨ। ਹਾਲਾਂਕਿ ਉਸ ਸਮੇਂ ਭਾਰਤ ਸਰਕਾਰ ਨੇ ਇਹ ਕਿਹਾ ਸੀ ਕਿ ਉਸ ਵੱਲੋਂ ਇਹ ਕਾਰਵਾਈ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੇ ਬਦਲੇ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਉਹ ਅੱਤਵਾਦੀਆਂ ਨੂੰ ਹੁਣ ਦੇਸ਼ ਵਿੱਚ ਅਜਿਹੇ ਹਮਲੇ ਨਹੀਂ ਕਰਨ ਦੇਵੇਗੀ। ਇਸ ਏਅਰ ਸਟ੍ਰਾਈਕ ਤੇ ਕਈ ਸਵਾਲ ਵੀ ਉੱਠੇ ਖ਼ੈਰ ਲੋਕ ਸਭਾ ਦੀਆ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਬਹੁਮਤ ਨਾਲ ਸੱਤਾ ਵਿੱਚ ਦੁਬਾਰਾ ਆਈ। ਬੀਤੇ ਦਿਨ ਵੀ ਭਾਰਤੀ ਫ਼ੌਜ ਦੁਆਰਾ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਤੇ ਤੋਪਾਂ ਦੀ ਵਰਤੋਂ ਕਰਕੇ ਕਾਰਵਾਈ ਕੀਤੀ ਗਈ ਜਿਸ ਵਿੱਚ ਭਾਰਤੀ ਫ਼ੌਜ ਦੇ ਮੁਤਾਬਿਕ  6 ਤੋਂ 10 ਪਾਕਿਸਤਾਨੀ ਫ਼ੌਜੀਆਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਭਾਰਤੀ ਫ਼ੌਜ ਇਸ ਕਾਰਵਾਈ ਕਰਨ ਦਾ ਕਾਰਨ ਇਹ ਦੱਸ ਰਹੀ ਕਿ ਪਾਕਿਸਤਾਨੀ ਫ਼ੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨੀ ਫ਼ੌਜ ਇਸ ਗੋਲਾਬਾਰੀ ਦੀ ਆੜ ਵਿੱਚ ਭਾਰਤ ਵਿੱਚ ਅੱਤਵਾਦੀ ਭੇਜਣਾ ਚਾਹ ਰਹੀ ਸੀ। ਹੁਣ ਇਤਫ਼ਾਕਨ ਇਸ ਕਾਰਵਾਈ ਦੇ ਸਮੇਂ ਵੀ ਦੇਸ਼ ਦੇ ਦੋ ਰਾਜਾ ਵਿੱਚ ਵਿਧਾਨ ਸਭਾ ਦੀ ਚੋਣ ਹੋ ਰਹੀ ਹੈ ਅਤੇ 16 ਰਾਜਾ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ। ਕਹਿਣ ਵਾਲੇ ਕਹਿ ਰਹੇ ਹਨ ਕਿ ਇਤਫ਼ਾਕ ਦੋ ਦੋ ਵਾਰ ਨਹੀਂ ਹੁੰਦਾ।