ਹਰ ਇੱਕ ਜਾਨ ਕੀਮਤੀ ਹੈ: ਸਿਵਲ ਸਰਜਨ

Last Updated: Oct 18 2019 19:26
Reading time: 2 mins, 18 secs

ਕਾਰਡਿਓ ਪਲਮਨਰੀ ਰਿਸੈਸੀਟੇਸ਼ਨ ਯਾਨੀ ਕਿ ਸੀ.ਪੀ.ਆਰ. ਐਮਰਜੈਂਸੀ ਹਾਲਾਤਾਂ ਵਿੱਚ ਮਰੀਜ਼ ਦੀ ਜਾਨ ਬਚਾਉਣ ਦਾ ਬਹੁਤ ਹੀ ਮਹੱਤਵਪੂਰਨ ਤਰੀਕਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ 550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਵਾਲਂਟਿਅਰਜ, ਮੈਡੀਕਲ ਸਟਾਫ਼ ਤੇ ਪੈਰਾਮੈਡੀਕਲ ਸਟਾਫ਼ ਦੀ ਸੀ.ਪੀ.ਆਰ. ਵਿਸ਼ੇ ਤੇ ਕਰਵਾਈ ਗਈ ਇੱਕ ਦਿਨਾਂ ਟ੍ਰੇਨਿੰਗ ਦੌਰਾਨ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ 250 ਦੇ ਕਰੀਬ ਵਾਲਂਟਿਅਰਜ, ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਨੂੰ ਟ੍ਰੇਨਿੰਗ ਦਿੱਤੀ ਜਾਣੀ ਹੈ। ਟ੍ਰੇਨਿੰਗ ਦੇ ਪਹਿਲੇ ਦਿਨ ਸਿਵਲ ਹਸਪਤਾਲ ਦੇ ਮੈਡੀਕਲ, ਪੈਰਾ ਮੈਡੀਕਲ ਸਟਾਫ਼, ਬਲਾਕਾਂ ਤੋਂ ਆਏ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਏ.ਪੀ.ਐੱਸ. ਕਾਲੇਜ ਆਫ਼ ਨਰਸਿੰਗ ਦੇ 30 ਵਿਦਿਆਰਥੀਆਂ ਨੂੰ ਸੀ.ਪੀ.ਆਰ ਦੀ ਟ੍ਰੇਨਿੰਗ ਦਿੱਤੀ ਗਈ।

ਇਸ ਮੌਕੇ 'ਤੇ ਡਾ. ਮੁਕੇਸ਼ ਗੁਪਤਾ (ਐਮ.ਡੀ.) ਸ਼੍ਰੀ ਡਾਇਗਨੋਸਟਿਕਸ ਜਲੰਧਰ ਰਿਸੋਰਸ ਪਰਸਨ ਵਜੋਂ ਹਾਜ਼ਰ ਹੋਏ। ਇਸ ਮੌਕੇ 'ਤੇ ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ ਨੇ  ਕਿਹਾ ਕਿ ਹਰ ਇੱਕ ਜਾਨ ਕੀਮਤੀ ਹੈ ਤੇ ਕਿਤੇ ਵੀ ਕਿਸੇ ਵੀ ਤਰਾਂ ਦੀ ਐਮਰਜੈਂਸੀ ਪੈ ਸਕਦੀ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਸੀ.ਪੀ.ਆਰ. ਵਿਸ਼ੇ ਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਤਾਂ ਕਿ ਜੇਕਰ ਸ਼ਰਧਾਲੂਆਂ ਵਿਚੋਂ ਕਿਸੇ ਨੂੰ ਕਿਸੇ ਵੀ ਤਰਾਂ ਦੀ ਕੋਈ ਐਮਰਜੈਂਸੀ ਪੈਂਦੀ ਹੈ ਤਾਂ ਟ੍ਰੇਨਂਡ ਸਟਾਫ਼ ਮੌਕੇ 'ਤੇ ਸਹਾਇਤਾ ਕਰ ਸਕੇ। ਉਨ੍ਹਾਂ ਕਿਹਾ ਕਿ ਕਾਰਡਿਅਕ ਅਰੈਸਟ ਆਉਣ ਤੇ ਮਰੀਜ਼ ਲਈ ਹਰ ਪਲ ਤੇ ਹਰ ਸੈਕੰਡ ਬਹੁਤ ਕੀਮਤੀ ਹੈ ਤੇ ਮੌਕੇ ਤੇ ਹੀ ਉਸ ਨੂੰ ਸੀ.ਪੀ.ਆਰ. ਦੇਣਾ ਜ਼ਰੂਰੀ ਹੈ। ਉਨ੍ਹਾਂ ਟ੍ਰੇਨਿੰਗ ਲੈਣ ਆਏ ਸਟਾਫ਼ ਤੇ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਉਹ ਸਮਾਜ ਪ੍ਰਤੀ ਖ਼ੁਦ ਦੀ ਜ਼ਿੰਮੇਵਾਰੀ ਸਮਝਣ ਉਨ੍ਹਾਂ ਦੀ ਇਹ ਸੋਚ ਕਿਸੇ ਦੀ ਅਨਮੋਲ ਜਾਨ ਨੂੰ ਬਚਾ ਸਕਦੀ ਹੈ। ਡਾ. ਮੁਕੇਸ਼ ਗੁਪਤਾ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ 7 ਲੱਖ ਬੰਦੇ ਕਾਰਡਿਅਕ ਅਰੈਸਟ ਨਾਲ ਪ੍ਰਭਾਵਿਤ ਹੁੰਦੇ ਹਨ, ਜਿਨ੍ਹਾਂ ਵਿਚੋਂ 90 ਫ਼ੀਸਦੀ ਹਸਪਤਾਲ ਦੇ ਬਾਹਰ ਹੁੰਦੇ ਹਨ ।

ਡਾ. ਮੁਕੇਸ਼ ਗੁਪਤਾ ਨੇ ਚਾਨਣਾ ਪਾਇਆ ਕਿ ਜਾਗਰੂਕਤਾ ਤੇ ਟ੍ਰੇਨਿੰਗ ਦੀ ਕਮੀ ਦੇ ਚੱਲਦਿਆਂ ਕਈ ਅਨਮੋਲ ਜਾਨਾਂ ਚਲੀਆਂ ਜਾਂਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 50 ਫ਼ੀਸਦੀ ਕਾਰਡਿਅਕ ਅਰੈਸਟ ਦੇ ਪੀੜਤਾਂ ਨੂੰ ਸੀ.ਪੀ.ਆਰ. ਤੇ ਬੇਸਿਕ ਲਾਈਫ਼ ਸਪੋਰਟ ਦੇ ਜਰੀਏ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਾਰਡਿਅਕ ਅਰੈਸਟ ਆਉਣ ਦੌਰਾਨ ਪਹਿਲਾਂ ਦੇ 3 ਮਿੰਟਾਂ ਨੂੰ ਗੋਲਡਨ ਪੀਰੀਅਡ ਦੱਸਿਆ ਤੇ ਕਿਹਾ ਕਿ ਤੁਹਾਡੇ ਕੇਵਲ ਦੋ ਹੱਥ ਹੀ ਟੁੱਟਦੇ ਸਾਹਾਂ ਨੂੰ ਦੋਬਾਰਾ ਵਾਪਸ ਲਿਆ ਸਕਦੇ ਹਨ। ਉਨ੍ਹਾਂ ਇੱਕ ਪ੍ਰੈਜੈਂਸਟੈਂਸ਼ਨ ਦੇ ਜਰੀਏ ਸੀ.ਪੀ.ਆਰ. ਦੇ ਸਹੀ ਤਰੀਕੇ ਬਾਰੇ ਦੱਸਿਆ ਤੇ ਕਿਹਾ ਕਿ ਜੇਕਰ ਸਹੀ ਸਮੇਂ ਤੇ ਪੀੜਤ ਨੂੰ ਇਹ ਮੁੱਢਲੀ ਸਹਾਇਤਾ ਨਾ ਮਿਲੇ ਤਾਂ ਦਿਮਾਗ਼ ਕੁੱਝ ਹੀ ਪਲਾਂ ਵਿੱਚ ਕੰਮ ਕਰਨਾ ਬੰਦ ਕਰ ਸਕਦਾ ਹੈ, ਕਿਉਂਕਿ ਇਹ ਸਰੀਰ ਦਾ ਬਹੁਤ ਹੀ ਸੈਂਸਟਿਵ ਪਾਰਟ ਹੈ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਕਈ ਸੁਆਲ ਵੀ ਪੁੱਛੇ ਗਏ।

ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ,  ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਜ ਕਰਨੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਸੁਰਿੰਦਰ ਮੱਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਤਾਰਾ ਸਿੰਘ, ਡਾ. ਸੁਖਵਿੰਦਰ ਕੌਰ,  ਡਾ. ਨਵਪ੍ਰੀਤ ਕੌਰ, ਡਾ. ਗੁਰਦੇਵ ਭੱਟੀ, ਡਾ. ਸ਼ੁਭਰਾ ਤੇ ਹੋਰ ਹਾਜ਼ਰ ਸਨ।