ਸਰਕਾਰੀ ਹਸਪਤਾਲ ਦੇ ਰਿਕਾਰਡ ਨੂੰ ਲੱਗੀ ਅੱਗ, ਰਿਕਾਰਡ ਸਾਰਾ ਸੜ ਕੇ ਹੋਇਆ ਸਵਾਹ.!!

Last Updated: Oct 18 2019 19:03
Reading time: 0 mins, 55 secs

ਅਕਸਰ ਹੀ ਸਰਕਾਰੀ ਦਫ਼ਤਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਜੋ ਘਟਨਾ ਸਾਹਮਣੇ ਆ ਰਿਹਾ ਹੈ, ਉਹ ਸਿਵਲ ਹਸਪਤਾਲ ਗੁਰੂਹਰਸਹਾਏ ਤੋਂ ਹੈ, ਜਿੱਥੇ ਕਿ ਮੇਨ ਸਟੋਰ ਅਤੇ ਐੱਨ ਐੱਚ ਐੱਮ ਦਫ਼ਤਰ ਵਿਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਕਾਫ਼ੀ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਸਾਰਾ ਨਵਾਂ ਅਤੇ ਪੁਰਾਣਾ ਰਿਕਾਰਡ ਵੀ ਸੜ ਕੇ ਸਵਾਹ ਹੋ ਗਿਆ। ਦੂਜੇ ਪਾਸੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸਵੇਰੇ ਕਰੀਬ ਪੌਣੇ ਨੌਂ ਵਜੇ ਮੇਨ ਸਟੋਰ ਦੇ ਵਿੱਚੋਂ ਧੂੰਆਂ ਨਿਕਲਿਆ, ਜਿਸ ਨੂੰ ਵੇਖਦਿਆਂ ਹੀ ਸਟੋਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ ਅੰਦਰ ਲੱਗੀ ਅੱਗ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਲੱਗਣ ਦੇ ਕਾਰਨ ਸਾਰਾ ਪੁਰਾਣਾ ਅਤੇ ਨਵਾਂ ਰਿਕਾਰਡ ਤੋਂ ਇਲਾਵਾ ਪੰਜ ਕੰਪਿਊਟਰ ਵੀ ਸੜ ਗਏ ਹਨ। ਸਰਕਾਰੀ ਹਸਪਤਾਲ ਦੇ ਐਸਐਮਓ ਦੀ ਮੰਨੀਏ ਤਾਂ ਉਨ੍ਹਾਂ ਦੇ ਮੁਤਾਬਿਕ ਅੱਗ ਲੱਗਣ ਦੇ ਕਾਰਨ ਸਿਵਲ ਹਸਪਤਾਲ ਦਾ ਸਾਰਾ ਹੀ ਕੰਮ ਕਾਜ ਠੱਪ ਹੋ ਗਿਆ ਹੈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ ਦੇ ਵਿੱਚ ਰਿਕਾਰਡ ਨੂੰ ਅਚਾਨਕ ਅੱਗ ਲੱਗਣ ਅਤੇ ਕੰਪਿਊਟਰ ਦਾ ਸੜਨਾ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।