ਬੇਅਦਬੀ ਗੋਲੀਕਾਂਡ ਦੀ ਬਰਸੀ ਨੂੰ ਕੋਟਕਪੂਰਾ ਵਿੱਚ ਮਨਾਇਆ ਗਿਆ ਲਾਹਨਤ ਦਿਹਾੜੇ ਵਜੋਂ

Last Updated: Oct 14 2019 16:29
Reading time: 0 mins, 45 secs

ਬੇਅਦਬੀ ਗੋਲੀਕਾਂਡ ਨੂੰ ਅੱਜ ਚਾਰ ਸਾਲ ਪੂਰੇ ਹੋਣ ਤੇ ਸਿੱਖਾਂ ਸੰਗਤਾਂ ਵੱਲੋਂ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਲਾਹਨਤ ਦਿਹਾੜੇ ਵਜੋਂ ਮਨਾਇਆ ਗਿਆ। ਦਰਬਾਰ-ਏ-ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਂਝੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਪਾ ਕੇ ਬਾਅਦ ਵਿੱਚ ਸਰਕਾਰ ਦੇ ਨਾਮ ਇੱਕ ਲਾਹਨਤ ਪੱਤਰ ਪੇਸ਼ ਕੀਤਾ ਗਿਆ। ਇਸ ਪੱਤਰ ਵਿੱਚ ਸਿੱਖ ਸੰਗਤ ਵੱਲੋਂ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ।

ਇਸ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਮਨਵਿੰਦਰ ਸਿੰਘ ਗਿਆਸਪੁਰਾ, ਜੱਥੇਦਾਰ ਮੱਖਣ ਸਿੰਘ ਨੰਗਲ, ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਦੀਪ ਸਿੰਘ ਬਾਜਵਾ ਆਦਿ ਸਮੇਂ ਹੋਰ ਵੀ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਦੱਸਣਯੋਗ ਹੈ ਕਿ 14 ਅਕਤੂਬਰ 2015 ਨੂੰ ਬੇਅਦਬੀ ਦਾ ਸ਼ਾਂਤਮਈ ਵਿਰੋਧ ਕਰ ਰਹੀ ਸਿੱਖ ਸੰਗਤ ਤੇ ਪੁਲਿਸ ਨੇ ਕੋਟਕਪੂਰਾ ਦੇ ਇਸੇ ਚੌਂਕ ਦੇ ਵਿੱਚ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਤੇ ਫਾਇਰਿੰਗ ਕੀਤੀ ਸੀ ਅਤੇ ਇਸਦੇ ਬਾਅਦ ਪਿੰਡ ਬਹਿਬਲ ਕਲਾਂ ਵਿੱਚ ਫਾਇਰਿੰਗ ਦੌਰਾਨ 2 ਲੋਕ ਸ਼ਹੀਦ ਵੀ ਹੋਏ ਸਨ।