ਆਂਗਣਵਾੜੀ ਮੁਲਾਜ਼ਮ 12 ਨੂੰ ਜਲਾਲਾਬਾਦ ਗੱਜਣਗੇ

Last Updated: Oct 09 2019 18:23
Reading time: 0 mins, 50 secs

ਚੋਣਾਂ ਦਾ ਮੌਸਮ ਆਉਂਦਿਆਂ ਹੀ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸ਼ਂਘਰਸ਼ 'ਚ ਵੀ ਨਵੀਂ ਜਾਨ ਭਰੀ ਜਾਂਦੀ ਹੈ। ਇੰਨੀ ਦਿਨੀਂ ਪੰਜਾਬ ਦੀਆ ਚਾਰ ਵਿਧਾਨ ਸਭਾ ਦੀਆ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਸ਼ਂਘਰਸ਼ ਕਰ ਰਹੀਆਂ ਜਥੇਬੰਦੀਆਂ ਵੀ ਆਪਣੀ ਅਵਾਜ਼ ਸਰਕਾਰ ਦੇ ਕੰਨਾਂ ਵਿਚ ਪਹੁੰਚਾਉਣ ਲਈ ਇਹਨਾਂ ਜ਼ਿਮਨੀ ਚੋਣਾਂ ਦਾ ਲਾਹਾ ਲੈਣ ਜਾ ਰਹੀਆਂ ਹਨ। ਆਂਗਣਵਾੜੀ ਜਥੇਬੰਦੀਆਂ ਵੱਲੋਂ ਵੀ ਆਪਣੇ ਹੱਕਾਂ ਦੀ ਲੜਾਈ ਲਈ ਪਿਛਲੇ ਸਾਲ ਤੋਂ ਸ਼ਂਘਰਸ਼ ਵਿੱਢਿਆ ਹੋਇਆ ਹੈ। ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਠਿੰਡਾ ਦੀ ਬੈਠਕ ਅੱਜ ਬਲਾਕ ਸੈਕਟਰੀ ਪ੍ਰਤਿਭਾ ਸ਼ਰਮਾ ਦੀ ਅਗਵਾਈ 'ਚ ਸੀਟੂ ਦੇ ਦਫ਼ਤਰ ਵਿਖੇ ਹੋਈ,ਇਸ ਮੀਟਿੰਗ ਵਿਚ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਆਂਗਣਵਾੜੀ ਵਰਕਰ ਤੇ ਹੈਲਪਰ ਸੰਘਰਸ਼ ਦੇ ਰਾਹ 'ਤੇ ਜੁੱਟੀਆਂ ਹੋਈਆਂ ਹਨ। ਸੰਘਰਸ਼ ਦੌਰਾਨ ਕੁਝ ਮੰਗਾਂ, ਜਿਨ੍ਹਾਂ ਪ੍ਰਤੀ ਸਰਕਾਰ ਨੂੰ ਵਾਰ-ਵਾਰ ਸੁਚੇਤ ਕੀਤਾ ਜਾ ਚੁੱਕਾ ਹੈ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਸਰਕਾਰ ਦੇ ਕੰਨਾਂ ਤਕ ਆਪਣੀ ਅਵਾਜ਼ ਪਹੁੰਚਾਉਣ ਲਈ ਉਨ੍ਹਾਂ ਦੀ ਜਥੇਬੰਦੀ ਜਲਾਬਾਦ ਵਿਖੇ 12 ਤਰੀਕ ਨੂੰ ਰੋਸ ਰੈਲੀ ਕੱਢੀ ਜਾਵੇਗੀ, ਜਿਸ ਵਿਚ ਬਠਿੰਡਾ, ਮਾਨਸਾ, ਮੋਗਾ, ਮੁਕਤਸਰ, ਫਾਜ਼ਿਲਕਾ, ਬਰਨਾਲਾ, ਫ਼ਰੀਦਕੋਟ ਦੇ ਸਮੂਹ ਆਂਗਣਵਾੜੀ ਵਰਕਰ ਤੇ ਹੈਲਪਰ ਭਾਗ ਲੈਣਗੇ।