ਸੜਕ ਹਾਦਸਾ, ਔਰਤ ਦੀ ਮੌਤ

Last Updated: Oct 09 2019 18:57
Reading time: 0 mins, 37 secs

ਇੱਕ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਫੱਟੜ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਇਸ ਮਾਮਲੇ 'ਚ ਪੁਲਿਸ ਵੱਲੋਂ ਫਿਲਹਾਲ ਅਧੀਨ ਧਾਰਾ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਰੂਪਨਗਰ ਵਾਸੀ 45 ਸਾਲਾਂ ਕਰਮਜੀਤ ਕੌਰ ਪਤਨੀ ਸਰਦੂਲ ਸਿੰਘ ਬੀਤੀ 4 ਅਕਤੂਬਰ ਨੂੰ ਆਪਣੇ ਭਤੀਜੇ ਅਸ਼ੋਕ ਕੁਮਾਰ ਨਾਲ ਮੋਟਰਸਾਇਕਲ 'ਤੇ ਪਿੰਡ ਪਤਰੇਵਾਲਾ ਕਿਸੇ ਕੰਮ ਗਏ ਸਨ ਅਤੇ ਵਾਪਸ ਪਰਤਦੇ ਸਮੇਂ ਪਿੰਡ ਦਾਨੇਵਾਲਾ ਸਤਕੋਸੀ ਦੇ ਨੇੜੇ ਇੱਕ ਕਾਰ ਦੀ ਚਪੇਟ 'ਚ ਆਉਣ ਕਰਕੇ ਦੋਵੇਂ ਫੱਟੜ ਹੋ ਗਏ। ਕਰਮਜੀਤ ਇਸ ਹਾਦਸੇ 'ਚ ਗੰਭੀਰ ਫੱਟੜ ਹੋਈ। ਜਿਸਨੂੰ ਹਸਪਤਾਲ ਲਿਆਂਦਾ ਗਿਆ ਅਤੇ ਜਿੱਥੋਂ ਡਾਕਟਰਾਂ ਨੇ ਉਸਨੂੰ ਫਰੀਦਕੋਟ ਲਈ ਰੈਫ਼ਰ ਕਰ ਦਿੱਤਾ। ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।