ਬਠਿੰਡਾ ਕੇਂਦਰੀ ਜੇਲ੍ਹ ਵਿੱਚ ਹਵਾਲਾਤੀਆਂ ਵਿਚਾਲੇ ਝੜਪ

Last Updated: Oct 09 2019 17:59
Reading time: 0 mins, 37 secs

ਪੁਲਿਸ ਦਾ ਕੰਮ ਕੋਈ ਸੌਖਾ ਕੰਮ ਨਹੀਂ ਹੈ ਜਿੱਥੇ ਪੁਲਿਸ ਨੂੰ ਜੁਰਮ ਦੇ ਨਾਲ ਲੜਨਾ ਪੈਂਦਾ ਹੈ ਉੱਥੇ ਪੁਲਿਸ ਨੂੰ ਆਪਣੀ ਨੌਕਰੀ ਵੀ ਕਾਫ਼ੀ ਮਿਹਨਤ ਨਾਲ ਕਰਨੀ ਪੈਂਦੀ ਹੈ। ਬਠਿੰਡਾ ਪੁਲਿਸ ਲਈ ਅੱਜ ਦਾ ਦਿਨ ਕੁੱਝ ਜ਼ਿਆਦਾ ਹੀ ਮੁਸ਼ਕਲਾਂ ਭਰਿਆ ਬੀਤਿਆ ਹੈ ਜਿੱਥੇ ਬਠਿੰਡਾ ਪੁਲਿਸ ਨੂੰ ਹਰਿਆਣਾ ਦੇ ਪਿੰਡ ਦੇਸੁ ਯੋਧਾ ਵਿਚ ਪਿੰਡ ਵਾਸੀਆਂ ਨੇ ਕੁੱਟਿਆ ਉੱਥੇ ਅੱਜ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਦੋ ਹਵਾਲਾਤੀਆਂ ਦੀ ਆਪਸ ਵਿੱਚ ਝੜਪ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ ਅਤੇ ਟੀਪੂ ਮਹਿਤਾ ਨਾ ਦੇ ਦੋ ਹਵਾਲਾਤੀ ਆਪਸ ਵਿੱਚ ਭਿੜ ਪਏ ਜਿਸ ਕਰਨ ਦੋਹੇ ਹਵਾਲਾਤੀ ਜ਼ਖਮੀ ਹੋ ਗਏ। ਥਾਣਾ ਕੈਂਟ ਦੇ ਅਧਿਆਕ੍ਰਿਆ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਮਿਲਣ ਤੇ ਦੋਹਾ ਹਵਾਲਾਤੀਆਂ ਖ਼ਿਲਾਫ਼ ਥਾਣਾ ਕੈਂਟ ਵਿਖੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।