ਭ੍ਰਿਸ਼ਟਾਚਾਰ ਤੇ ਰਿਸ਼ਵਤ ਖੋਰੀ ਵਿਰੁੱਧ ਭਲਕੇ ਦੇਵੇਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਧਰਨਾ.!!!

Last Updated: Oct 09 2019 18:03
Reading time: 1 min, 17 secs

ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਫ਼ਿਰੋਜ਼ਪੁਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਪ੍ਰਧਾਨਗੀ ਵਿੱਚ ਹੈੱਡ ਕੁਆਰਟਰ ਫ਼ਿਰੋਜ਼ਪੁਰ ਕੈਂਟ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ ਪਿਛਲੇ ਦਿਨੀਂ ਬਲਜੀਤ ਸਿੰਘ ਪਟਵਾਰੀ ਤੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਸਤੀਏ ਵਾਲਾ ਸਰਕਲ ਦਾ ਵਾਧੂ ਚਾਰਜ ਵਾਪਸ ਨਾ ਲੈਣਾ ਅਤੇ ਦਫ਼ਤਰ ਵਿੱਚ ਕੁਝ ਅਫ਼ਸਰਾਂ ਅਤੇ ਮੁਲਾਜ਼ਮਾਂ ਵੱਲੋਂ ਲਈ ਜਾਂਦੀ ਬੇਧੜਕ ਰਿਸ਼ਵਤ ਨੂੰ ਬੰਦ ਕਰਾਉਣ ਸਬੰਧੀ ਵਿੱਚਾਰਾਂ ਹੋਈਆਂ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪਟਵਾਰ ਹਲਕਾ ਸਤੀਏਵਾਲਾ ਤੋਂ ਚਾਰਜ ਵਾਪਸ ਲੈਣ ਲਈ ਸਤੀਏਵਾਲੇ ਦੀਆਂ ਪੰਚਾਇਤਾਂ ਤੇ ਮੋਹਤਬਰ ਆਦਮੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਰਖਾਸਤਾਂ ਦਿੱਤੀਆਂ ਸਨ, ਪਰ ਡਿਪਟੀ ਕਮਿਸ਼ਨਰ ਵੱਲੋਂ ਚਾਰਜ ਵਾਪਸ ਲੈ ਕੇ ਸਿਆਸੀ ਦਬਾਅ ਹੇਠ ਫਿਰ ਉਸੇ ਰਿਸ਼ਵਤਖ਼ੋਰ ਪਟਵਾਰੀ ਨੂੰ ਦੇ ਦਿੱਤਾ, ਜਿਸ ਸਬੰਧੀ ਪਟਵਾਰੀ ਦੇ ਖ਼ਿਲਾਫ਼ ਦਰਖਾਸਤਾਂ ਦਿੱਤੀਆਂ ਸਨ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਹਿਸੂਸ ਕਰਦਾ ਹੈ ਕਿ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਇਨ੍ਹਾਂ ਜ਼ਿਆਦਾ ਵੱਧ ਗਿਆ ਹੈ, ਜੋ ਕਿ ਅੱਜ ਦੀਆਂ ਪਹਿਲਾਂ ਵਾਲੀਆਂ ਸਾਰੀਆਂ ਸਰਕਾਰਾਂ ਨੂੰ ਮਾਤ ਪਾ ਗਿਆ ਹੈ, ਜਿਸ ਕਾਰਨ ਅੱਜ ਸਾਡੇ ਲੋਕਾਂ ਦੀ ਲੁੱਟ ਹੋ ਰਹੀ ਹੈ।

ਇਸ 'ਤੇ ਪਾਰਟੀ ਨੇ ਫ਼ੈਸਲਾ ਕੀਤਾ ਕਿ ਹੁਣ ਪਟਵਾਰੀ ਦੇ ਨਾਲ ਰਿਸ਼ਵਤਖ਼ੋਰੀ ਤੇ ਭ੍ਰਿਸ਼ਟਾਚਾਰ ਦੀ ਲੜਾਈ ਵੀ ਨਾਲ ਲੜੀ ਜਾਵੇਗੀ, ਜਿਸ ਕਾਰਨ ਅੱਜ ਨਸ਼ੇ ਦੇ ਵਪਾਰੀ ਭ੍ਰਿਸ਼ਟਾਚਾਰ ਰਾਹੀਂ ਪੈਸੇ ਦੇ ਕੇ ਨਸ਼ਾ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਲਕੇ 10 ਅਕਤੂਬਰ 2019 ਦਿਨ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ ਅਤੇ ਨਾਲ ਹੀ ਪਟਵਾਰੀ ਦੇ ਖ਼ਿਲਾਫ਼ ਅਤੇ ਰਿਸ਼ਵਤ ਖੋਰੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਮੰਗ ਪੱਤਰ ਵੀ ਸੌਂਪੇਗੀ ਅਤੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਕਾਰਵਾਈ ਕਰਕੇ ਪਟਵਾਰੀ ਤੋਂ ਚਾਰਜ ਵਾਪਸ ਲੈਣ ਲਈ ਵੀ ਬੇਨਤੀ ਕੀਤੀ ਜਾਵੇਗੀ।