ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਬਠਿੰਡਾ ਪੁਲਿਸ ਨੂੰ ਪਿੰਡ ਵਾਲਿਆਂ ਨੇ ਕੁੱਟਿਆ

Last Updated: Oct 09 2019 17:53
Reading time: 1 min, 11 secs

ਪੰਜਾਬ ਪੁਲਿਸ ਜਿੱਥੇ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਮੁਹਿੰਮ ਵਿੱਢੀ ਹੋਈ ਹੈ ਉੱਥੇ ਨਸ਼ਾ ਤਸਕਰਾਂ ਵੱਲੋਂ ਵੀ ਖੁੱਲ੍ਹ ਕੇ ਪੁਲਿਸ ਦਾ ਟਾਕਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਪਿਛਲੇ ਕਈ ਦਿਨਾਂ ਵਿੱਚ ਪੁਲਿਸ ਨੂੰ ਨਸ਼ਾ ਤਸਕਰਾਂ ਨਾਲ ਭਿੜਨਾ ਪਿਆ ਅਤੇ ਇਸ ਭਿੜੰਤ ਵਿੱਚ ਪੰਜਾਬ ਦੀ ਨਸ਼ਿਆਂ ਖ਼ਿਲਾਫ਼ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਵੀ ਆ ਚੁੱਕੇ ਹਨ। ਨਸ਼ਾ ਤਸਕਰਾਂ ਦੇ ਬੁਲੰਦ ਹੰਸਲੀਆਂ ਦੀ ਗੱਲ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਨਸ਼ਾ ਤਸਕਰ ਹੁਣ ਪੁਲਿਸ ਖ਼ਿਲਾਫ਼ ਆਪਣੇ ਪਿੰਡ ਵਾਲਿਆਂ ਨੂੰ ਵੀ ਸ਼ਾਮਿਲ ਕਰ ਲਿਆ ਹੈ। ਅੱਜ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਨਸ਼ਾ ਤਸਕਰ ਦਾ ਪਿੱਛਾ ਕਰਦਿਆਂ ਬਠਿੰਡਾ ਪੁਲਿਸ ਹਰਿਆਣਾ ਦੇ ਪਿੰਡ ਦੇਸੁ ਯੋਧਾ ਵਿੱਚ ਪਹੁੰਚ ਗਈ ਜਿਥੇ ਪਿੰਡ ਵਾਲਿਆਂ ਨੇ ਪੁਲਿਸ ਪਾਰਟੀ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਪੁਲਿਸ ਨੇ ਦੱਸਿਆ ਕਿ ਪਰਸੋ ਥਾਣਾ ਰਾਮਾ ਨੇ ਇੱਕ ਨਸ਼ਾ ਤਸਕਰ ਕੁਲਵਿੰਦਰ ਸਿੰਘ ਕੋਲੋਂ 6000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ ਜਿਸ ਦੀ ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਉਹ ਜਿਸ ਨਸ਼ਾ ਤਸਕਰ ਕੋਲੋਂ ਉਹ ਗੋਲੀਆਂ ਖ਼ਰੀਦਦਾ ਹੈ ਉਹ ਪੰਜਾਬ ਹਰਿਆਣਾ ਦੇ ਬਾਰਡਰ ਤੇ ਆਇਆ ਹੋਇਆ ਹੈ ਜਿਸ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਨੂੰ ਵੇਖ ਕੇ ਨਸ਼ਾ ਤਸਕਰ ਭੱਜ ਗਿਆ ਉਸ ਦਾ ਪਿੱਛਾ ਕਰਦੀ ਹੋਈ ਬਠਿੰਡਾ ਪੁਲਿਸ ਹਰਿਆਣਾ ਦੇ ਪਿੰਡ ਦੇਸੁ ਯੋਧਾ ਵਿਖੇ ਪਹੁੰਚੀ ਅਤੇ ਉਸ ਦੀ ਮੁੱਠਭੇੜ ਨਸ਼ਾ ਤਸਕਰ ਨਾਲ ਹੋਈ ਜਿਸ ਵਿੱਚ ਪਿੰਡ ਵਾਸੀਆਂ ਨੇ ਪੁਲਿਸ ਦੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਪੁਲਿਸ ਨੇ ਦੱਸਿਆ ਕਿ ਇਸ ਵਿੱਚ ਨਸ਼ਾ ਤਸਕਰ ਨੂੰ ਫੜਨ ਗਏ ਪੁਲਿਸ ਪਾਰਟੀ ਦੇ 7 ਮੈਂਬਰਾਂ ਵਿੱਚੋਂ ਸਾਰੇ ਹੀ ਜ਼ਖਮੀ ਹਨ।