ਭਾਰਤੀ ਹੱਦ ਅੰਦਰ ਦਿੱਸਿਆ ਫਿਰ ਡਰੋਨ!!

Last Updated: Oct 09 2019 17:32
Reading time: 0 mins, 53 secs

ਸੋਮਵਾਰ ਦੀ ਰਾਤ ਜਿੱਥੇ ਬੀਐਸਐਫ਼ ਨੂੰ ਹੁਸੈਨੀਵਾਲਾ ਵਿਖੇ ਡਰੋਨ ਵਿਖਾਈ ਦਿੱਤਾ, ਉੱਥੇ ਹੀ ਬੀਤੀ ਮੰਗਲਵਾਰ ਦੀ ਰਾਤ ਨੂੰ ਵੀ ਇੱਕ ਡਰੋਨ ਫਿਰ ਭਾਰਤੀ ਹੱਦ ਦੇ ਅੰਦਰ ਦਾਖ਼ਲ ਹੋਇਆ। ਇਹ ਡਰੋਨ ਬੀਐਸਐਫ਼ ਮੁਤਾਬਿਕ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਸੀ ਅਤੇ ਕਰੀਬ ਅੱਧਾ ਕਿੱਲੋਮੀਟਰ ਭਾਰਤੀ ਖੇਤਰ ਦੇ ਅੰਦਰ ਇਹ ਡਰੋਨ ਵਿਖਾਈ ਦਿੱਤਾ। ਦੱਸ ਦਈਏ ਕਿ ਡਰੋਨ ਦੇ ਭਾਰਤੀ ਹੱਦ ਅੰਦਰ ਦਾਖ਼ਲ ਹੋਣ ਨੂੰ ਲੈ ਕੇ ਜਿੱਥੇ ਬੀਐਸਐਫ਼ ਅਲਰਟ ਵਿਖਾਈ ਦੇ ਰਹੀ ਹੈ, ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਵੀ ਡਰੋਨ ਦੀ ਭਾਲ ਸਬੰਧੀ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਹੁਸੈਨੀਵਾਲਾ ਸਰਹੱਦ ਵਿਖੇ ਲਗਾਤਾਰ ਦੋ ਰਾਤ ਡਰੋਨ ਵਿਖਾਈ ਦਿੰਦਾ ਰਿਹਾ, ਪਰ ਸਾਡੀਆਂ ਖੂਫੀਆਂ ਏਜੰਸੀਆਂ ਅਤੇ ਪੰਜਾਬ ਪੁਲਿਸ ਤੋਂ ਇਲਾਵਾ ਸਰਹੱਦ 'ਤੇ ਚੱਤੋ ਪਹਿਰ ਤਾਇਨਾਤ ਰਹਿੰਦੀ ਬੀਐਸਐਫ਼ ਉਕਤ ਡਰੋਨ ਨੂੰ ਕਾਬੂ ਨਹੀਂ ਕਰ ਸਕੀ। ਭਾਵੇਂ ਹੀ ਉਕਤ ਡਰੋਨ ਦਾ ਭਾਰਤੀ ਹੱਦ ਦੇ ਅੰਦਰ ਦਾਖ਼ਲ ਹੋਣਾ ਖ਼ਤਰੇ ਤੋਂ ਖਾਲੀ ਨਹੀਂ ਹੈ, ਪਰ ਸਾਡੀਆਂ ਖੂਫੀਆਂ ਏਜੰਸੀਆਂ, ਬੀਐਸਐਫ਼, ਪੰਜਾਬ ਪੁਲਿਸ ਅਤੇ ਭਾਰਤੀ ਫ਼ੌਜ ਕੀ ਕਰ ਰਹੀ ਹੈ? ਇਸ ਲਈ ਇਨ੍ਹਾਂ ਨੂੰ ਉਕਤ ਡਰੋਨ ਨੂੰ ਕਾਬੂ ਕਰਨ ਵਾਸਤੇ ਵੀ ਕੋਈ ਚੰਗਾ ਜਿਹਾ ਯੰਤਰ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਵਿੱਚ ਸ਼ਾਂਤੀ ਬਣੀ ਰਹੇ।