ਟਰੈਕਟਰ ਟਰਾਲੀ ਤੇ ਮੋਟਰਸਾਈਕਲ ਵਿਚਕਾਰ ਸਿੱਧੀ ਟੱਕਰ 'ਚ ਦੋ ਦੀ ਮੌਤ, ਤਿੰਨ ਗੰਭੀਰ ਜ਼ਖਮੀ !!!

ਬੀਤੀ ਦਰਮਿਆਨੀ ਰਾਤ ਨੂੰ ਪਿੰਡ ਖਡੂਰ ਸਾਹਿਬ ਦੇ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ, ਜਦੋਂਕਿ ਤਿੰਨ ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਰੌਬਿਨ ਪੁੱਤਰ ਸਤੀਸ਼, ਸੁਖਵਿੰਦਰ ਉਰਫ਼ ਸੋਨੂੰ ਪੁੱਤਰ ਕਾਰਜ ਸਿੰਘ, ਲਵਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ, ਸੈਮੂਅਲ ਪੁੱਤਰ ਸਤੀਸ਼ ਕੁਮਾਰ ਅਤੇ ਅਜੇ ਕੁਮਾਰ ਪੁੱਤਰ ਦਰਸ਼ਨ ਮਸੀਹ ਲੰਗਰ ਛੱਕ ਕੇ ਇੱਕੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਵਾਪਸ ਆ ਰਹੇ ਸੀ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਉਕਤ ਨੌਜਵਾਨ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਖਡੂਰ ਸਾਹਿਬ ਦੇ ਕੋਲ ਪਹੁੰਚੇ ਤਾਂ ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰੈਕਟਰ ਟਰਾਲੀ ਦੇ ਨਾਲ ਉਕਤ ਨੌਜਵਾਨਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਰੌਬਿਨ ਅਤੇ ਸੁਖਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਲਵਪ੍ਰੀਤ, ਸੈਮੂਅਲ ਅਤੇ ਅਜੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਰਕਾਰ ਦੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਨੇ ਮਾਰ ਦਿੱਤੀਆਂ ਭਾਖੜਾ 'ਚ ਛਾਲਾਂ!(ਨਿਊਜ਼ਨੰਬਰ ਖ਼ਾਸ ਖ਼ਬਰ)

ਧਰਨਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਨਿਯੁੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਪਿਛਲੇ 50 ਦਿਨਾਂ ਤੋਂ ਪੱਕਾ ਧਰਨਾ ਲਗਾ ਕੇ ਬੈਠੇ ਹੋਏ 2364 ...

ਕਿਸਾਨ ਮੋਰਚੇ 'ਚ ਸ਼ਹੀਦ ਹੋਏ ਕਿਸਾਨਾਂ ਦਾ ਕੇਂਦਰ ਕੋਲ ਡਾਟਾ ਹੀ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਚਲਦੇ ਨੂੰ ਕਰੀਬ 8 ਮਹੀਨੇ ਹੋਣ ਵਾਲੇ ਹਨ ਅਤੇ ਇਨ੍ਹਾਂ 8 ਮਹੀਨਿਆਂ ਦੇ ਦੌਰਾਨ ਅਣਗਿਣਤ ਕਿਸਾਨ ਸ਼ਹੀਦ ਹੋ ਚੁੱਕੇ ਹਨ। ਕੇਂਦਰ ਸਰਕਾਰ ਕੋਲ ਸ਼ਹੀਦ ਹੋਏ ਕਿਸਾਨਾਂ ਦਾ ਅੰਕੜਾ ...

ਕਿਸਾਨਾਂ ਨੂੰ ਇੱਕ ਤਾਂ ਸਰਕਾਰ ਨੇ ਮਾਰਿਆ ਅਤੇ ਦੂਜਾ ਬੈਂਕਾਂ ਦੀ ਦਾਦਾਗਿਰੀ ਨੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਦਿਨ ਰਾਤ ਅਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਸੰਘਰਸ਼ ਕਰਦੇ ਹੋਏ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ, ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ...

ਗ਼ਰੀਬ ਬੱਚਿਆਂ ਨੂੰ ਇੱਕ ਕੋਰੋਨਾ ਨੇ ਮਾਰਿਆ ਅਤੇ ਦੂਜਾ ਸਰਕਾਰੀ ਦਾਦਾਗਿਰੀ ਨੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਕੋਰੋਨਾ ਨੇ ਆਪਣਾ ਕਹਿਰ ਲੋਕਾਂ 'ਤੇ ਢਾਹਿਆ ਹੋਇਆ ਹੈ, ਉਪਰੋਂ ਸਰਕਾਰੀ ਦਾਦਾਗਿਰੀ ਏਨੀ ਜ਼ਿਆਦਾ ਹੋ ਚੁੱਕੀ ਹੈ ਕਿ ਉਹ ਗ਼ਰੀਬ ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਖੇਡ ਰਹੀ ...

ਕੀ ਮੁਲਕ ਦੇ ਲੋਕਤੰਤਰ ਦੀ ਹੱਤਿਆ ਹੋ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ, ਲੋਕਤੰਤਰਿਕ ਦੇਸ਼ ਵਿੱਚ ਲੋਕਾਂ ਨੂੰ ਹੱਕਾਂ ਲਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਅਤੇ ਉਹ ਆਪਣੀ ਗੱਲ ਸਰਕਾਰ ਸਾਹਮਣੇ ਪ੍ਰਦਰਸ਼ਨ ਕਰਕੇ, ਜਾਂ ਫਿਰ ਮੀਟਿੰਗਾਂ ਕਰਕੇ ਰੱਖ ਸਕਦੇ ਹਨ, ਪਰ ਹੁਕਮਰਾਨ ਨਾ ਤਾਂ ਲੋਕਾਂ ...

ਇੱਕ ਬੰਨ੍ਹੇ ਸਰਕਾਰ ਨੇ ਮਾਰਿਆ, ਦੂਜੇ ਬੰਨ੍ਹੇ ਕੁਦਰਤ!! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਕੁਦਰਤ ਵੀ ਕਿਸਾਨ 'ਤੇ ਇਸ ਵੇਲੇ ਆਪਣਾ ਕਹਿਰ ਢਾਹ ਰਹੀ ਹੈ। ਤੇਜ਼ ...

ਜਿੰਨਾ ਹਿੰਮਤ ਨਾ ਹਾਰੀ, ਉਨ੍ਹਾਂ ਨੂੰ ਹਾਕਮ ਮਾਰ ਗਏ? ਨਿਊਜ਼ਨੰਬਰ ਖ਼ਾਸ ਖ਼ਬਰ)

ਸਮੇਂ ਸਮੇਂ 'ਤੇ ਪੰਜਾਬ ਉੱਪਰ ਦੁੱਖਾਂ ਦਾ ਪਹਾੜ ਟੁੱਟਦਾ ਰਿਹਾ ਹੈ, ਪਰ ਪੰਜਾਬੀਆਂ ਨੇ ਹਰ ਮੁਸੀਬਤ ਦਾ ਡੱਟ ਕੇ ਮੁਕਾਬਕਾ ਕੀਤਾ ਹੈ। ਪੰਜਾਬੀਆਂ ਨੇ ਹਮੇਸ਼ਾ ਜਿੱਥੇ ਅੱਤਵਾਦ ਦਾ ਵਿਰੋਧ ਕੀਤਾ, ਉੱਥੇ ਹੀ ਹਿੰਮਤ ਅਤੇ ਦਲੇਰੀ ਦੇ ...

ਦੇਸ਼ ਭੁੱਖਮਰੀ ਨਾਲ ਵਿਲਕ ਰਿਹੈ, ਉਹ ਜਹਾਜ਼ੀ ਉਡਾਰੀ ਮਾਰ ਗਏ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਹੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹਰ ਰੋਜ਼ ਹੀ ਨਵੀਆਂ ਨਵੀਆਂ ਵੀਡੀਓ ਜਾਰੀ ਕਰਕੇ ਦੇਸ਼ ਦੇ ਸਮੂਹ ਟੀਵੀ ਚੈਨਲਾਂ ਨੂੰ ਵੰਡੀਆਂ ਜਾਂਦੀਆਂ ਹਨ ਅਤੇ ਟੀਵੀ ਚੈਨਲ ਵੀ ਬਿਨ੍ਹਾਂ ਤਰਕ ਕੀਤੇ ਹੀ ...

ਨਸ਼ੇ ਦੀ ਹਾਲਤ 'ਚ ਵੱਡੇ ਭਰਾ ਵੱਲੋਂ ਦੋ ਛੋਟੇ ਭਰਾਵਾਂ ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੂਜਾ ਜ਼ਖਮੀ

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਫੈਕਟਰੀ ਰੋਡ ਤੇ ਘਰੇਲੂ ਕਲੇਸ਼ ਦੇ ਚੱਲਦਿਆਂ ਨਸ਼ੇ ਦੀ ਹਾਲਤ ਵਿੱਚ ਵੱਡੇ ਭਰਾ ਵੱਲੋਂ ਆਪਣੇ ਦੋ ਛੋਟੇ ਭਰਾਵਾਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ...

ਬਜ਼ਰੁਗ ਜੋੜੇ ਤੇ ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ 'ਚ ਤਿੰਨ ਵਿਅਕਤੀ ਗ੍ਰਿਫ਼ਤਾਰ, ਚੌਥਾ ਸਾਥੀ ਫਰਾਰ

ਬੀਤੇ ਦਿਨੀਂ ਸਰਹਿੰਦ ਸ਼ਹਿਰ ਦੇ ਸਾਨੀਪੁਰ ਰੋਡ ਸਥਿਤ ਪ੍ਰੀਤ ਨਗਰ ਇਲਾਕੇ 'ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਨੀਅਤ ਨਾਲ ਇੱਕ ਘਰ 'ਚ ਦਾਖਲ ਹੋ ਕੇ ਬਜ਼ੁਰਗ ਜੋੜੇ ਤੇ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰਨ ਦੇ ਮਾਮਲੇ ਨੂੰ ਸਰਹਿੰਦ ਪੁਲਿਸ ਨੇ ਸੁਲਝਾਉਂਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ, ਜਦਕਿ ਚੌਥੇ ਵਿਅਕਤੀ ਦੀ ਪੁਲਿਸ ਭਾਲ ਕਰ ਰਹੀ ਹੈ। ...

पुंछ: LOC के नजदीक बारूदी सुरंग की चपेट में आने से 22 साल का युवक गंभीर रूप से हुआ घायल

जम्मू कश्मीर स्थित पुंछ जिले के गुलपुर सेक्टर के पास LOC के नजदीकी गांव बगयालदरा में आज सुबह बारूदी सुरंग की चपेट में आने से 22 साल का युवक घायल हो गया। ...

ਪੁਲਿਸ ਪਾਰਟੀ 'ਤੇ ਚੱਲੀਆਂ ਗੋਲੀਆਂ, ਮੁਲਾਜ਼ਮ ਜ਼ਖਮੀ.!!!

ਕਸਬਾ ਗੁਰੂਹਰਸਹਾਏ ਦੇ ਪਿੰਡ ਪੰਜੇ ਕੇ ਵਿਖੇ ਇੱਕ ਬੰਦੇ ਨੂੰ ਕਿਸੇ ਦਰਖਾਸਤ ਦੇ ਸਬੰਧ ਵਿੱਚ ਥਾਣੇ ਲਿਆਉਣ ਲਈ ਗਏ ਪੁਲਿਸ ਵਾਲਿਆਂ 'ਤੇ ਗੋਲੀਆਂ ਨਾਲ ਹਮਲਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ...

ਕਿਸੇ ਵਿਅਕਤੀ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਪੁਲਿਸ ਥਾਣੇ ਗਏ ਪੱਤਰਕਾਰ ਪਰਮਜੀਤ ਢਾਬਾਂ 'ਤੇ ਮੁਨਸ਼ੀ ਨੇ ਕੀਤਾ ਹਮਲਾ, ਪੱਤਰਕਾਰ ਜ਼ਖਮੀ

ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਕਿਸੇ ਵਿਅਕਤੀ ਨਾਲ ਵੈਰੀਫਿਕੇਸ਼ਨ ਕਰਵਾਉਣ ਲਈ ਗਏ ਪੱਤਰਕਾਰ ਪਰਮਜੀਤ ਸਿੰਘ ਢਾਬਾਂ ਉੱਤੇ ਥਾਣਾ ਸਿਟੀ ਦੇ ਮੁਨਸ਼ੀ ਵੱਲੋਂ ਹਮਲਾ ਕਰ ਦੇਣ ਅਤੇ ਉਸ ਨੂੰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ...

ਪੁਰਾਣੀ ਕਿੜ ਦੇ ਚੱਲਦਿਆਂ ਪਤੀ-ਪਤਨੀ ਤੇ ਕਾਤਲਾਨਾ ਹਮਲਾ, ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ !!!

ਕਸਬਾ ਤਲਵੰਡੀ ਭਾਈ ਦੇ ਰਹਿਣ ਵਾਲੇ ਪਤੀ-ਪਤਨੀ 'ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਲੋਕਾਂ ਦੇ ਵੱਲੋਂ ਕਾਤਲਾਨਾ ਹਮਲਾ ਕਰਦਿਆਂ ਹੋਇਆਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਉਕਤ ਲੋਕ ਫਰਾਰ ਹੋ ਗਏ। ...

ਧੁੰਦ ਕਾਰਨ ਵਾਪਰਿਆ ਹਾਦਸਾ, ਨਿਜੀ ਸਕੂਲ ਵੈਨ 'ਚ ਸਵਾਰ ਕਈ ਮਾਸੂਮ ਜ਼ਖਮੀ !!!

ਪੰਜਾਬ ਦੇ ਵਿੱਚ ਇਸ ਵੇਲੇ ਠੰਡ ਨੇ ਕਾਫੀ ਜ਼ਿਆਦਾ ਜ਼ੋਰ ਫੜ ਲਿਆ ਹੈ ਅਤੇ ਜ਼ਿਆਦਾ ਠੰਡ ਹੋਣ ਦੇ ਕਾਰਨ ਕਈ ਜਗ੍ਹਾਵਾਂ ਤੋਂ ਲੋਕਾਂ ਦੇ ਮਰਨ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ...