ਗੰਢਿਆਂ ਦੀ ਚੁਣੌਤੀ, ਕਹਿੰਦੇ ਖਰੀਦ ਕੇ ਦਿਖਾਓ ਮੈਨੂੰ ਫੇਰ ਦੇਖਿਓ ਕਿਵੇਂ ਮਹਿੰਗੇ ਹੰਝੂ ਨਿੱਕਲਦੇ (ਵਿਅੰਗ) (ਨਿਊਜ਼ਨੰਬਰ ਖ਼ਾਸ ਖ਼ਬਰ)

ਗੰਢੇ ਜਾਂ ਪਿਆਜ਼ ਭਾਰਤੀਆਂ ਦੇ ਖਾਣੇ ਦਾ ਪ੍ਰਮੁੱਖ ਹਿੱਸਾ ਨੇ ਤੇ ਅੱਜ ਕੱਲ੍ਹ ਇਹਨਾਂ ਗੰਢਿਆਂ ਦੇ ਵੱਧ ਰਹੇ ਭਾਅ ਦੇ ਨਾਲ ਲੋਕਾਂ ਦੇ ਤੜਕੇ ਵਿੱਚੋਂ ਇਹਨਾਂ ਦੀ ਮਾਤਰਾ ਘੱਟ ਹੁੰਦੀ ਜਾ ਰਹੀ ਹੈ। ਇੱਕ ਕਿੱਲੋ ਗੰਢਿਆਂ ਦਾ ਭਾਅ ਇਸ ਸਮੇਂ 100 ਦੇ ਕਰੀਬ ਪੁੱਜ ਚੁੱਕਿਆ ਹੈ ਅਤੇ ਹੁਣ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਇਹਨਾਂ ਨੂੰ ਲੈ ਕੇ ਕਈ ਹਾਸੋਹੀਣੀਆਂ ਪੋਸਟਾਂ ਬਣਾ ਕੇ ਪਾਈਆਂ ਜਾ ਰਹੀਆਂ ਹਨ। ਕੋਈ ਸੋਸ਼ਲ ਮੀਡੀਆ ਵਰਤੋਂਕਾਰ ਗੰਢੇ ਦੀ ਫੋਟੋ ਪਾ ਕੇ ਲਿਖਦਾ ਹੈ ਕਿ ਮੈਨੂੰ ਖ਼ਰੀਦ ਕੇ ਦਿਖਾਓ ਫੇਰ ਪਤਾ ਲੱਗੂ ਹੰਝੂ ਕਿੰਨੇ ਮਹਿੰਗੇ ਨੇ, ਕਿਸੇ ਨੇ ਲਿਖਿਆ ਹੈ ਕਿ ਪੈਟਰੋਲ ਤੇ ਸੋਨੇ ਦੇ ਭਾਅ ਵਧਦੇ ਦੇਖ ਹੁਣ ਗੰਢੇ ਵੀ ਤੇਜ਼ੀ ਫੜ ਰਹੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਗੰਢਿਆਂ ਦਾ ਭਾਅ ਵਧਣ ਦੇ ਬਾਅਦ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਿਊਣ ਵਾਸਤੇ ਬਚਿਆ ਹੀ ਕੀ ਹੈ। ਇਸੇ ਤਰ੍ਹਾਂ ਇੱਕ ਵਰਤੋਂਕਾਰ ਉੱਡਦੇ ਹੋਏ ਵਿਅਕਤੀ ਦੇ ਮੂੰਹ ਤੇ ਗੰਢੇ ਦੀ ਫੋਟੋ ਲਗਾ ਲਿਖਦਾ ਹੈ ਕਿ ਆਸਮਾਨ ਕੀ ਉਚਾਈਓਂ ਮੇ।

ਇਸ ਤੋਂ ਇਲਾਵਾ ਵੀ ਗੰਢਿਆਂ ਦੇ ਭਾਅ ਨੂੰ ਲੈ ਕੇ ਕਈ ਪ੍ਰਕਾਰ ਦੇ ਟ੍ਰੋਲ ਬਣ ਰਹੇ ਹਨ ਜਿਸ ਵਿੱਚ ਕਿ ਵਿੱਤ ਮੰਤਰੀ ਨਿਰਮਲ ਸੀਤਾਰਮਨ ਤੇ ਵੀ ਇੱਕ ਟ੍ਰੋਲ ਬਣਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗੰਢੇ ਇਸ ਲਈ ਮਹਿੰਗੇ ਹੋ ਰਹੇ ਨੇ ਕਿਉਂਕਿ ਮਿਲਿਨੀਅਲਸ ਸਲਾਦ ਜ਼ਿਆਦਾ ਖਾਂਦੇ ਨੇ। ਕੋਈ ਬੰਦਾ ਗੰਢਿਆਂ ਨੂੰ ਔਕਾਤ ਤੋਂ ਬਾਹਰ ਹੋ ਤੇ ਕੋਈ ਇਹਨਾਂ ਦੇ ਵਧਦੇ ਭਾਅ ਕਾਰਨ ਲੋਕਾਂ ਦੇ ਫਿੱਕੇ ਤੜਕੇ ਤੋਂ ਪਰੇਸ਼ਾਨ ਹੈ। ਇੱਕ ਸੋਸ਼ਲ ਮੀਡੀਆ ਵਰਤੋਂਕਾਰ ਦਾ ਕਹਿਣਾ ਹੈ ਕਿ ਹੁਣ ਗੰਢੇ ਤੇ ਪੈਟਰੋਲ ਇੱਕੋ ਰੇਟ ਦੇ ਹਨ ਇਸ ਲਈ ਪੈੱਗ ਲਾਉਣ ਵਾਸਤੇ ਬੋਤਲ ਖਰੀਦਣ ਜਾਣਾ ਤੇ ਬਾਅਦ 'ਚ ਨਾਲ ਗੰਢਾ ਖਾਣਾ ਵੀ ਔਖਾ ਹੋ ਗਿਆ ਹੈ। ਲੋਕਾਂ ਵੱਲੋਂ ਮਹਿੰਗਾਈ ਦੀ ਇਸ ਪਰੇਸ਼ਾਨੀ ਨੂੰ ਹਾਸੇ ਮਜ਼ਾਕ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ ਜ਼ਿਆਦਾ ਬਾਰਿਸ਼ਾਂ ਹੋਣ ਦੇ ਕਾਰਨ ਗੰਢਿਆਂ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਇਸਦੇ ਕਾਰਨ ਆਮਦ ਘਟਣ ਨਾਲ ਭਾਅ ਦੇ ਵਿੱਚ ਤੇਜ਼ੀ ਆਈ ਹੈ ਇਸਦੇ ਨਾਲ ਹੀ ਤਿਉਹਾਰਾਂ ਦਾ ਸੀਜ਼ਨ ਆਉਣ ਕਾਰਨ ਗੰਢਿਆਂ ਦੀ ਵਧਦੀ ਮੰਗ ਦੇ ਚੱਲਦੇ ਵੀ ਭਾਅ ਨੇ ਜ਼ਿਆਦਾ ਤੇਜ਼ੀ ਫੜ ਲਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਕੀ ਭਾਰਤ 'ਤੇ ਸਰਕਾਰੀ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਦੇ ਵਿਰੁੱਧ ਕਰਨਾਲ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਸ ਲਾਠੀਚਾਰਜ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਗੁੱਸਾ ਭੜਕ ਗਿਆ ਹੈ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ...

ਤੇਲ ਦੀਆਂ ਕੀਮਤਾਂ ਨੇ ਲਤਾੜੀ ਭਾਰਤ ਦੀ ਅਵਾਮ (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਵਿੱਚ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਹਾਲ, ਹਾਲੋ ਬੇਹਾਲ ਕਰਕੇ ਰੱਖ ਦਿੱਤਾ ਹੈ। 100 ਰੁਪਏ ਤੋਂ ਉਪਰ ਪੈਟਰੋਲ ਦੀਆਂ ਕੀਮਤਾਂ ਹੋ ਚੁੱਕੀਆਂ ਹਨ, ਜਦੋਂਕਿ ਡੀਜ਼ਲ ਦੀਆਂ ਕੀਮਤਾਂ ਵੀ 90 ...

ਪੈਗਾਸਸ ਖ਼ਰੀਦਣ ਲਈ ਭਾਰਤ ਸਰਕਾਰ ਨੇ ਕਿੰਨਾ ਪੈਸਾ ਖ਼ਰਚਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੈਗਾਸਸ ਨੂੰ ਖ਼ਰੀਦਣ ਵਾਸਤੇ, ਇਸਰਾਈਲ ਦੀ ਕੰਪਨੀ ਐਨ.ਐੱਸ.ਓ. ਨੇ ਕੁੱਝ ਰਕਮ ਰੱਖੀ ਹੋਈ ਹੈ ਅਤੇ ਉਕਤ ਰਕਮ ਭਰ ਕੇ ਕਿਸੇ ਵੀ ਦੇਸ਼ ਦੀ ਸਰਕਾਰ ਸਾਫ਼ਟਵੇਅਰ ਨੂੰ ਖ਼ਰੀਦ ਸਕਦੀ ਹੈ। ਸਾਡੇ ਦੇਸ਼ ਦੀ ਸਰਕਾਰ ਹੁਣ ਤੱਕ ...

ਕਿਸਾਨ ਮੋਰਚੇ ਨੇ ਜਗਾ ਦਿੱਤੇ ਭਾਰਤੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨੀ ਮੋਰਚੇ ਨੇ ‘ਅਵਾਮ ਦੀ ਮੋਈ’ ਰੂਹ ਵਿੱਚ ਜਾਨ ਪਾ ਕੇ, ਆਪਣੇ ਹੱਕ ਲੈਣ ਦੇ ਲਈ ਸੰਘਰਸ਼ ਵਿੱਚ ਕੁੱਦਣ ਜੋਗਾ ਕਰ ਦਿੱਤਾ ਹੈ। ਮੋਰਚੇ ਨੇ, ਜਿੱਥੇ ਕਿਸਾਨੀ ਨੂੰ ਜਗਾਇਆ ਹੈ, ਉੱਥੇ ਹੀ ਬੇਰੁਜ਼ਗਾਰ ਨੌਜਵਾਨਾਂ, ਭੁੱਖਮਰੀ ਦੇ ...

ਭਾਰਤ ਹੀ ਨਹੀਂ, ਪਾਕਿਸਤਾਨ 'ਚ ਵੀ ਪਾਣੀ ਦਾ ਸੰਕਟ! (ਨਿਊਜ਼ਨੰਬਰ ਖ਼ਾਸ ਖ਼ਬਰ)

ਚੜ੍ਹਦੇ ਪੰਜਾਬ ਵਿੱਚ ਤਾਂ ਕੀ, ਲਹਿੰਦੇ ਪੰਜਾਬ ਪਾਕਿਸਤਾਨ ਵਿੱਚ ਵੀ ਪਾਣੀ ਸੰਕਟ ਪੈਦਾ ਹੋ ਗਿਆ ਹੈ। ਲਹਿੰਦੇ ਪੰਜਾਬ ਪਾਕਿਸਤਾਨ ਤੋਂ ਜਿਹੜੀਆਂ ਖ਼ਬਰਾਂ ਰੋਜ਼ ਪਾਣੀ ਸੰਕਟ ਦੇ ਨਾਲ ਜੁੜੀਆਂ ...