ਫ਼ਰੀਦਕੋਟ 'ਚ ਹੋਏ ਕ੍ਰਿਕਟ ਟੂਰਨਾਮੈਂਟ 'ਤੇ ਫ਼ਿਰੋਜ਼ਪੁਰ ਦੀ ਟੀਮ ਦਾ ਕਬਜ਼ਾ

Last Updated: Sep 25 2019 15:27
Reading time: 0 mins, 45 secs

ਫ਼ਰੀਦਕੋਟ ਕ੍ਰਿਕਟ ਐਸੋਸੀਏਸ਼ਨ ਵੱਲੋਂ ਬਾਬਾ ਫ਼ਰੀਦ ਗੋਲਡ ਕੱਪ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 8 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਫ਼ਿਰੋਜ਼ਪੁਰ ਦੀ ਟੀਮ ਨੇ ਸਾਰੀਆਂ ਟੀਮਾਂ ਹਰਾ ਕੇ ਟਰਾਫ਼ੀ ਆਪਣੇ ਨਾਮ ਕੀਤੀ। ਫਾਈਨਲ ਮੁਕਾਬਲੇ ਵਿੱਚ ਫ਼ਿਰੋਜ਼ਪੁਰ ਦਾ ਮੁਕਾਬਲਾ ਅੰਮ੍ਰਿਤਸਰ ਦੀ ਟੀਮ ਨਾਲ ਸੀ, ਜਿਸ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਖੇਡਦੇ ਹੋਏ 20 ਓਵਰਾਂ ਵਿੱਚ 119 ਦੌੜਾਂ ਬਣਾਈਆਂ ਅਤੇ ਆਲ ਆਊਟ ਹੋ ਗਈ।

ਇਸ ਦੇ ਜਵਾਬ ਵਿੱਚ ਫ਼ਿਰੋਜ਼ਪੁਰ ਦੀ ਮਿੰਨੀ ਕੰਬੋਜ ਟੀਮ ਨੇ ਟਾਰਗੇਟ 4 ਵਿਕੇਟ ਗਵਾ ਕੇ ਹਾਸਲ ਕਰ ਲਿਆ। ਜੇਤੂ ਟੀਮ ਨੂੰ ਇਨਾਮ ਮੁੱਖ ਮਹਿਮਾਨ ਵਿਧਾਇਕ ਕਿੱਕੀ ਢਿੱਲੋਂ ਵੱਲੋਂ ਵੰਡੇ ਗਏ ਅਤੇ ਜੇਤੂ ਟੀਮ ਨੂੰ 50000 ਦਾ ਨਕਦ ਇਨਾਮ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਕਿੱਕੀ ਢਿੱਲੋਂ ਨੇ ਖਿਡਾਰੀਆਂ ਨੂੰ ਆਖਿਆ ਕਿ ਅੱਜ ਕੱਲ੍ਹ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਸਾਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਆਖਿਆ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ।