ਬਾਬਾ ਫ਼ਰੀਦ ਮੇਲੇ ਤੇ 10 ਰਾਜਾਂ ਦੇ 200 ਤੋਂ ਵਧੇਰੇ ਕਲਾਕਾਰਾਂ ਨੇ ਆਪੋ-ਆਪਣੀ ਪੇਸ਼ਕਾਰੀ ਰਾਹੀਂ ਸਰੋਤਿਆਂ ਨੂੰ ਕੀਲਿਆ

ਫਰੀਦਕੋਟ ਵਿਖੇ ਚੱਲ ਰਹੇ ਬਾਬਾ ਸੇਖ ਫਰੀਦ ਆਗਮਨ ਪੁਰਬ ਮੌਕੇ ਇੱਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਕੌਮੀ ਲੋਕ ਨਾਚ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ 10 ਰਾਜਾਂ ਦੇ 200 ਤੋਂ ਵਧੇਰੇ ਕਲਾਕਾਰਾਂ ਨੇ ਆਪੋ-ਆਪਣੀ ਪੇਸ਼ਕਾਰੀ ਰਾਹੀਂ ਸਰੋਤਿਆਂ ਨੂੰ ਕੀਲੀ ਰੱਖਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ., ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਐੱਚ.ਐਸ. ਲੇਖੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਸ੍ਰੀ ਰਾਜ ਬਹਾਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਬਾਬਾ ਫਰੀਦ ਆਗਮਨ ਪੁਰਬ ਦੇ ਇਸ ਮੌਕੇ ਕੌਮੀ ਲੋਕ ਨਾਚ ਮੇਲੇ 'ਚ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਲੋਕ ਨਾਚਾਂ ਰਾਹੀਂ ਆਪਣੀ ਕਲਾ ਦੇ ਖੂਬ ਜੌਹਰ ਵਿਖਾਏ ਗਏ। ਇਸ ਦੌਰਾਨ ਉਤਰਾਖੰਡ ਨਾਲ ਸਬੰਧਤ ਕਲਾਕਾਰਾਂ ਵੱਲੋਂ ਛਪੇਲੀ ਡਾਂਸ ਅਤੇ ਜੰਮੂ ਕਸ਼ਮੀਰ ਨਾਲ ਸਬੰਧਤ ਲੋਕ ਕਲਾਕਾਰਾਂ ਵੱਲੋਂ ਮਾਂ ਭਗਵਤੀ ਦੀ ਅਰਾਧਨਾ ਬਾਰੇ ਕੀਤੀ ਗਈ ਪੇਸ਼ਕਾਰੀ ਖਿੱਚ ਦਾ ਕੇਂਦਰ ਰਹੇ। ਇਸ ਉਪਰੰਤ ਅਸਾਮ ਦਾ ਲੋਕ ਨਾਚ ਬੀਹੂ, ਮਥੁਰਾ ਦਾ ਮਯੂਰ, ਗੁਜਰਾਤ ਦਾ ਗਰਬਾ/ਡਾਂਡੀਆ, ਉਡੀਸਾ ਦਾ ਰਸਕ-ਕਲੀ, ਮਹਾਰਾਸ਼ਟਰ ਦਾ ਲਾਵਨੀ, ਰਾਜਸਥਾਨ ਦਾ ਕਾਲ ਬੇਲੀਆਂ ਸਮੇਤ ਭੰਗੜਾ ਤੇ ਮਾਰਸ਼ਲ ਆਰਟ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਮਾਡਰਨ ਜੇਲ੍ਹ ਫਰੀਦਕੋਟ 'ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਜੇਲ੍ਹ ਲੈਬ ਟੈਕਨੀਸ਼ੀਅਨ ਕਾਬੂ, ਕੈਦੀ ਕੋਲੋਂ 2 ਮੋਬਾਈਲ ਫੋਨ ਬਰਾਮਦ

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਜੇਲ੍ਹ ਦੇ ਇੱਕ ਲੈਬ ਟੈਕਨੀਸ਼ੀਅਨ ਨੂੰ ਅੱਜ ਜੇਲ੍ਹ ਸੁਰੱਖਿਆ ਕਰਮੀਆਂ ਵੱਲੋਂ ਕਾਬੂ ਕਰ ਲਿਆ ਗਿਆ। ...

ਫਰੀਦਕੋਟ ਅਤੇ ਅੰਮ੍ਰਿਤਸਰ 'ਚ ਵੀ ਬਣਨਗੇ ਪਲਾਜ਼ਮਾ ਬੈਂਕ

ਕੋਰੋਨਾ ਵਾਇਰਸ ਖ਼ਿਲਾਫ਼ ਕਾਰਗਰ ਸਾਬਿਤ ਹੋ ਰਹੀ ਪਲਾਜ਼ਮਾ ਥੈਰੇਪੀ ਨੂੰ ਹੋਰ ਲੋਕਾਂ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿੱਚ ਵੀ ਪਲਾਜ਼ਮਾ ਬੈਂਕ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ...

ਆਪ ਆਗੂਆਂ ਵੱਲੋਂ ਧਰਨਾ ਦੇ ਕੇ ਖੋਲ੍ਹੇ ਮੈਡੀਕਲ ਕਾਲਜ ਦੇ ਗੇਟ ਤੇ ਫਿਰ ਲੱਗਿਆ ਜਿੰਦਰਾ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਪਿਛਲੇ ਗੇਟ ਤੇ ਕਰੀਬ ਚਾਰ ਮਹੀਨੇ ਤੋਂ ਲੱਗੇ ਜਿੰਦਰੇ ਨੂੰ ਕੱਲ੍ਹ ਆਮ ਆਦਮੀ ਪਾਰਟੀ ਨੇ ਧਰਨਾ ਦੇ ਕੇ ਤੋੜਿਆ ਸੀ ਪਰ ਕਾਲਜ ਪ੍ਰਸ਼ਾਸਨ ਵੱਲੋਂ ਇਸਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ। ...

ਮੈਡੀਕਲ ਕਾਲਜ ਫਰੀਦਕੋਟ ਤੋਂ ਬਾਅਦ ਹੁਣ ਕੋਟਕਪੂਰਾ ਸਿਵਲ ਹਸਪਤਾਲ ਤੇ ਕੋਰੋਨਾ ਦਾ ਕਹਿਰ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ 15 ਦੇ ਕਰੀਬ ਸਟਾਫ ਦੇ ਕੋਰੋਨਾ ਪੀੜਿਤ ਹੋਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਵਿੱਚ ਕੋਟਕਪੂਰਾ ਸਿਵਲ ਹਸਪਤਾਲ ਇਸਦੀ ਚਪੇਟ ਵਿੱਚ ਆ ਗਿਆ ਹੈ। ...

ਯੂਥ ਕਾਂਗਰਸ ਸ਼ਹਿਰੀ ਜੈਤੋ ਦੇ ਪ੍ਰਧਾਨ ਬਣੇ ਲੱਕੀ ਅਰੋੜਾ

ਯੂਥ ਕਾਂਗਰਸ ਦੇ ਸੂਬਾ ਇੰਚਾਰਜ ਬੰਟੀ ਸੈਲਕੇ ਦੀ ਯੋਗ ਅਗਵਾਈ ਵਿੱਚ ਯੂਥ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰਲਾਲ ਸਿੰਘ ਭੁੱਲਰ (ਭਲਵਾਨ) ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਫਰੀਦਕੋਟ ਅਤੇ ਪਰਮਿੰਦਰ ਡਿੰਪਲ ਯੂਥ ਕਾਂਗਰਸ ਜ਼ਿਲ੍ਹਾ ਇੰਚਾਰਜ ਅਤੇ ਬਲਾਕ ਜੈਤੋ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਵੱਲੋਂ ਸ਼ਹਿਰ ਅਤੇ ਪਿੰਡ ਪੱਧਰ ਤੇ ਕਾਂਗਰਸ ਨੂੰ ਮਜ਼ਬੂਤ ਕਰਦਿਆਂ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਲਖਵਿੰਦਰ ਸਿੰਘ (ਲੱਕੀ ਅਰੋੜਾ) ਆੜ੍ਹਤੀਆ ਪੁੱਤਰ ਸਵ. ਕੁਲਦੀਪ ਸਿੰਘ ਅਰੋੜਾ ਰੋੜੀਕਪੂਰੇ ਵਾਲੇ ਨੂੰ ਜੈਤੋ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ। ...

ਫਰੀਦਕੋਟ ਰਿਆਸਤ ਜਾਇਦਾਦ ਮਾਮਲਾ- ਰਾਜਮਹਿਲ ਤੇ ਕਬਜ਼ੇ ਦੀ ਕੋਸ਼ਿਸ਼ ਦਾ ਮਾਮਲਾ ਸਿੱਟ ਕੋਲ ਪੁੱਜਾ

ਫਰੀਦਕੋਟ ਰਿਆਸਤ ਦੇ 20000 ਕਰੋੜ ਦੇ ਜਾਇਦਾਦ ਮਾਮਲੇ ਵਿੱਚ ਹੁਣ ਜਾਇਦਾਦ ਦੀ ਹਿੱਸੇਦਾਰ ਐਲਾਨ ਕੀਤੀ ਮਹਾਰਾਜਾ ਦੀ ਵੱਡੀ ਧੀ ਰਾਜਕੁਮਾਰੀ ਅੰਮ੍ਰਿਤ ਕੌਰ ਉੱਤੇ ਰਾਜਮਹਿਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਹਨ। ...

ਫ਼ਰੀਦਕੋਟ ਰਿਆਸਤ ਜਾਇਦਾਦ ਮਾਮਲਾ- ਰਾਜਕੁਮਾਰੀ ਅੰਮ੍ਰਿਤ ਕੌਰ ਨੇ 23 ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ

ਰਿਆਸਤ ਫ਼ਰੀਦਕੋਟ ਦੇ 20000 ਕਰੋੜ ਜਾਇਦਾਦ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਅਤੇ ਰਾਜਕੁਮਾਰੀ ਅੰਮ੍ਰਿਤ ਕੌਰ ਵੱਲੋਂ 23 ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ...

ਬੇਅਦਬੀ ਬੀੜ ਚੋਰੀ ਮਾਮਲੇ 'ਚ 7 ਡੇਰਾ ਪ੍ਰੇਮੀ ਗ੍ਰਿਫ਼ਤਾਰ

ਬਰਗਾੜੀ ਬੇਅਦਬੀ ਕਾਂਡ ਮਾਮਲੇ ਵਿੱਚ ਜਾਂਚ ਕਰ ਰਹੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਫਰੀਦਕੋਟ ਜ਼ਿਲ੍ਹੇ ਵਿੱਚੋਂ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ...

ਬੇਅਦਬੀ ਗੋਲੀਕਾਂਡ 'ਚ ਗ੍ਰਿਫ਼ਤਾਰ 3 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕੱਲ੍ਹ

ਬਹਿਬਲ ਕਲਾਂ ਬੇਅਦਬੀ ਗੋਲੀਕਾਂਡ ਵਿੱਚ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਤੇ ਕੱਲ੍ਹ ਨੂੰ ਫਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਸੁਣਵਾਈ ਹੋਵੇਗੀ। ...

ਬੇਅਦਬੀ ਗੋਲੀਕਾਂਡ ਮਾਮਲੇ 'ਚ ਕਾਰਵਾਈ ਤੇਜ਼, ਸਿੱਟ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ

ਬੇਅਦਬੀ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕਾਰਵਾਈਆਂ ਨੂੰ ਤੇਜ਼ ਕਰਦੇ ਹੋਏ ਇੱਕ ਹੋਰ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ...

ਕੋਰੋਨਾ ਦੇ ਪ੍ਰਕੋਪ ਹੇਠ ਕੱਲ੍ਹ ਹੋਵੇਗਾ 8400 ਨਰਸਾਂ ਦਾ ਨੌਕਰੀ ਪੇਪਰ, ਸ਼ੱਕੀ ਮਰੀਜ਼ਾਂ ਲਈ ਬਣੇਗਾ ਅਲੱਗ ਕੇਂਦਰ

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵੱਲੋਂ ਕੱਲ੍ਹ ਐਤਵਾਰ ਨੂੰ ਪੰਜਾਬ ਸਰਕਾਰ ਅਧੀਨ ਨਰਸਾਂ ਦੀ ਭਰਤੀ ਲਈ ਕੋਰੋਨਾ ਦੇ ਪ੍ਰਕੋਪ ਹੇਠ ਹੀ ਲਿਖਤੀ ਟੈਸਟ ਲਿਆ ਜਾਵੇਗਾ। ...