ਪੰਜਾਬ ਵਿੱਚ ਸੜਕਾਂ ਤੇ ਕਰੀਬ 400 ਥਾਵਾਂ ਨੇ ਹਾਦਸਿਆਂ ਵਾਸਤੇ ਨਾਜ਼ੁਕ, ਇਹਨਾਂ ਥਾਵਾਂ ਤੇ ਪਿਛਲੇ ਤਿੰਨ ਸਾਲ ਵਿੱਚ ਵਾਪਰੇ ਕਰੀਬ 3000 ਹਾਦਸੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 20 2019 19:04
Reading time: 0 mins, 44 secs

ਪੰਜਾਬ ਭਰ ਦੇ ਵਿੱਚ ਸੜਕਾਂ ਤੇ ਕਰੀਬ 400 ਅਜਿਹੇ ਸਥਾਨ ਨੇ ਜੋ ਕਿ ਸੜਕ ਹਾਦਸਿਆਂ ਵਾਸਤੇ ਨਾਜ਼ੁਕ ਨੇ ਅਤੇ ਇਹਨਾਂ ਵਿੱਚ ਤਿੰਨ ਸਾਲ ਦੌਰਾਨ ਕਰੀਬ 3000 ਹਾਦਸੇ ਹੋਏ ਹਨ। ਤੰਦਰੁਸਤ ਪੰਜਾਬ ਮਿਸ਼ਨ ਅਧੀਨ ਹੋਏ ਇੱਕ ਸਰਵੇ ਵਿੱਚ ਇਹਨਾਂ "ਬਲੈਕ ਸਪਾਟ" ਨੂੰ ਪਹਿਚਾਣ ਕੀਤਾ ਗਿਆ ਹੈ ਅਤੇ ਪੰਜਾਬ ਭਰ ਵਿੱਚ 391 ਅਜਿਹੇ ਸਥਾਨ ਸਾਹਮਣੇ ਆਏ ਹਨ ਜਿੱਥੇ ਕਿ ਸਾਲ 2016 ਤੋਂ 2018 ਦੌਰਾਨ 2898 ਸੜਕ ਹਾਦਸੇ ਹੋਏ ਹਨ ਅਤੇ 1910 ਲੋਕਾਂ ਨੂੰ ਸੱਟਾਂ ਲੱਗੀਆਂ ਹਨ।

ਜਾਣਕਾਰੀ ਅਨੁਸਾਰ ਇਹ ਬਲੈਕ ਸਪਾਟ ਉਹ ਸਥਾਨ ਹਨ ਜਿੱਥੇ ਕਿ ਅੱਧਾ ਕਿੱਲੋਮੀਟਰ ਦੇ ਇਲਾਕੇ ਵਿੱਚ ਪਿਛਲੇ ਤਿੰਨ ਸਾਲ ਦੌਰਾਨ 5 ਜਾਂ ਇਸ ਤੋਂ ਵੱਧ ਹਾਦਸੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ ਮੋਹਾਲੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 92 ਅਤੇ ਲੁਧਿਆਣਾ ਵਿੱਚ 91 ਅਜਿਹੇ ਬਲੈਕ ਸਪਾਟ ਮਿਲੇ ਹਨ। ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਿਸ ਅਤੇ ਹਾਈਵੇ ਅਥਾਰਿਟੀ ਵੱਲੋਂ ਇਹਨਾਂ ਬਲੈਕ ਸਪਾਟ ਤੇ ਕੰਮ ਕਰਕੇ ਜ਼ੀਰੋ ਐਕਸੀਡੈਂਟ ਪਾਲਿਸੀ ਨੂੰ ਲਾਗੂ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ।