ਸਿਆਸੀ ਸਲਾਹਕਾਰ ਤਾਂ ਵਿਚਾਰੇ ਐਵੇਂ ਮਜ਼ਾਕ ਦਾ ਪਾਤਰ ਹੀ ਬਣ ਗਏ ਲੱਗਦੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 20 2019 18:57
Reading time: 0 mins, 42 secs

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਆਪਣੇ ਅੱਧਾ ਦਰਜਨ ਵਿਧਾਇਕਾਂ ਨੂੰ ਸਿਆਸੀ ਸਲਾਹਕਾਰ ਐਲਾਨ ਕਰਕੇ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਸਲਾਹਕਾਰ ਹੁਣ ਮਜ਼ਾਕ ਦਾ ਪਾਤਰ ਬਣ ਗਏ ਜਾਪਦੇ ਹਨ। ਜਾਣਕਾਰੀ ਅਨੁਸਾਰ ਇਹਨਾਂ ਸਲਾਹਕਾਰਾਂ ਦੀ ਨਿਯੁਕਤੀ ਤੇ ਰੌਲਾ ਪੈਣ ਦੇ ਬਾਅਦ ਸਰਕਾਰ ਨੇ ਮਾਨਯੋਗ ਹਾਈਕੋਰਟ ਨੂੰ ਕਿਹਾ ਸੀ ਕਿ ਇਹ ਸਲਾਹਕਾਰ ਕੋਈ ਵੀ ਵਾਧੂ ਸਹੂਲਤ ਨਹੀਂ ਲੈਣਗੇ ਅਤੇ ਇਸ ਕਾਰਨ ਇਹ ਖ਼ਜ਼ਾਨੇ ਤੇ ਬੋਝ ਨਹੀਂ ਬਣਨਗੇ।

ਇਸਦੇ ਬਾਅਦ ਹੁਣ ਇਹਨਾਂ ਸਲਾਹਕਾਰਾਂ ਨੂੰ ਸਕੱਤਰੇਤ ਵਿੱਚ ਮਿਲਣ ਵਾਲੇ ਦਫ਼ਤਰਾਂ ਦਾ ਮਾਮਲਾ ਵੀ ਖਟਾਈ ਵਿੱਚ ਪੈ ਗਿਆ ਜਾਪਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਇਹਨਾਂ ਸਭ ਨੂੰ ਸਕੱਤਰੇਤ ਵਿੱਚ ਦਫ਼ਤਰ ਅਤੇ ਸਟਾਫ਼ ਦੇਣ ਦਾ ਐਲਾਨ ਕੀਤਾ ਸੀ ਪਰ ਫ਼ਿਲਹਾਲ ਹੁਣ ਇੱਕ ਵਾਰ ਇਹ ਸਟਾਫ਼ ਨਹੀਂ ਦੇਣ ਦਾ ਫ਼ੈਸਲਾ ਹੋਇਆ ਹੈ ਅਤੇ ਇੱਕ-ਇੱਕ ਕਰ ਇਹਨਾਂ ਸਲਾਹਕਾਰਾਂ ਦੀਆਂ ਸਹੂਲਤਾਂ ਤੇ ਫਿਰ ਰਿਹਾ ਇਹ ਕੱਟ ਇਹਨਾਂ ਨੂੰ ਮਜ਼ਾਕ ਦਾ ਪਾਤਰ ਬਣਾ ਰਿਹਾ ਲੱਗਦਾ ਹੈ।