ਗਾਵਾਂ ਲੁਕਦੀਆਂ ਫਿਰਨ ਪੁਲਿਸ ਦੇ ਡਰੋਂ (ਵਿਅੰਗ)

Last Updated: Sep 20 2019 16:25
Reading time: 1 min, 11 secs

ਡੱਬੀ ਵਿਚਾਰੀ ਮੂੰਹ ਜਿਹਾ ਲੁਕੋ ਕੇ ਸੜਕ ਪਾਰ ਕਰ ਰਹੀ ਸੀ ਤਾਂ ਉਸ ਨੂੰ ਇਉਂ ਘਬਰਾਈ ਜਿਹੀ ਨੂੰ ਵੇਖ ਕੇ ਭੂਰੀ ਗਾਂ ਨੇ ਉਸ ਨੂੰ ਅਵਾਜ਼ ਮਾਰੀ। ਨੀ ਡੱਬੀਏ ਤੂੰ ਕਿਉਂ ਮੂੰਹ ਲੁਕੋ ਕੇ ਸੜਕ ਤੇ ਤੁਰੀ ਜਾਂਦੀ ਹੈ। ਤੈਨੂੰ ਪਤਾ ਨਹੀਂ ਸੜਕ ਕਿੰਨੀ ਵਗਦੀ ਹੈ ਕੋਈ ਟਰੱਕ ਦਰੜ ਜਾਊ ਤੈਨੂੰ। ਡੱਬੀ ਗਾਂ ਨੇ ਭੂਰੀ ਦੀ ਅਵਾਜ ਸੁੱਣ ਕੇ ਜਦੋਂ ਉਸ ਨੇ ਭੂਰੀ ਨੂੰ ਖੁੱਲ੍ਹੇ ਤੌਰ ਤੇ ਸੜਕ ਤੇ ਤੁਰੀ ਫਿਰਦੀ ਨੂੰ ਵੇਖ ਕੇ ਕਿਹਾ ਟਰੱਕ ਪਤਾ ਨਹੀਂ ਦਰੜੂ ਪਰ ਜੇ ਤੈਨੂੰ ਤੇ ਮੈਨੂੰ ਪੁਲਿਸ ਨੇ ਵੇਖ ਲਿਆ ਤਾਂ ਜੇਲ ਜਾਣਾ ਪਉ। ਡੱਬੀ ਦੀ ਗੱਲ ਸੁਣ ਕੇ ਭੂਰੀ ਹੈਰਾਨ ਹੋ ਗਈ। ਹੈਰਾਨ ਹੁੰਦੀ ਹੋਈ ਭੂਰੀ ਨੇ ਡੱਬੀ ਨੂੰ ਪੁੱਛਿਆ ਨੀ ਹੁਣ ਜੈ ਖਾਣੇ ਮੋਦੀ ਨੇ ਹੁਣ ਕੀ ਨਵਾਂ ਸਿਆਪਾ ਪਾ ਦਿੱਤਾ ਆਪਣੇ ਗਲ। 

ਡੱਬੀ ਹੱਸਣ ਲੱਗੀ ਤੇ ਭੂਰੀ ਨੂੰ ਸਮਝਾਉਣ ਲੱਗੀ ਭੈਣ ਹੁਣ ਮੋਦੀ ਨੇ ਕੁੱਝ ਨਹੀਂ ਕੀਤਾ ਭੂਰੀ ਵਿੱਚੋਂ ਬੋਲੀ ਫਿਰ ਪੁਲਿਸ ਕਿਉ ਆਪਣੇ ਮਗਰ ਹੋਗੀ ਅੱਗੇ ਥੋੜ੍ਹਾ ਮੁਸ਼ਕਿਲ ਨਾਲ ਸਮਾ ਲੰਗ ਰਿਹਾ ਹੈ ਨਾ ਪੱਠਾ ਨਾ ਦੱਥਾ ਪਲਾਸਟਿਕ ਖਾ-ਖਾ ਰੋਜਾਨਾ ਮਰਦੀਆਂ ਤੇ ਉੱਤੋਂ ਪੁਲਿਸ ਦਾ ਡਰ। ਡੱਬੀ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਭੈਣੇ ਬਠਿੰਡੇ ਆਲੀ ਪੁਲਸ ਹੁਣ ਅਵਾਰਾ ਪਸ਼ੂਆਂ ਤੋਂ ਵੀ ਲੋਕਾਂ ਨੂੰ ਬਚਾਉਗੀ ਤੇ ਜਿੱਥੇ ਆਪਾ ਦਿੱਖ ਗਏ ਤਾਂ ਆਂਪਾ ਨੂੰ ਫੜ ਕੇ ਅੰਦਰ ਕਰੂ। ਭੂਰੀ ਨੇ ਚਿੰਤਾ 'ਚ ਡੱਬੀ ਨੂੰ ਪੁੱਛਿਆ ਪੁਲਿਸ ਭਲਾ ਆਪਾਂ ਨੂੰ ਠਾਣੇ ਭੇਜੂ ਜਾਂ ਗਉ ਸ਼ਾਲਾ। ਡੱਬੀ ਕਹਿਣ ਲੱਗੀ ਲੈ ਦੱਸ ਭੈਣ ਤੂੰ ਵੀ ਭੋਲੀਆ ਗੱਲਾ ਕਰਦੀ ਹੈ ਜੇ ਗਊਸ਼ਾਲਾ ਆਪਾਂ ਨੂੰ ਸਾਂਭ ਕੇ ਰੱਖ ਲਵੇ ਫਿਰ ਪੁਲਿਸ ਕਿਉ ਫੜੇ।