‘ਅਸਤਰ’ ਮਿਸਾਇਲ ਛੁਡਾ ਦੇਵੇਗੀ ਦੁਸ਼ਮਣ ਦੇ ਛੱਕੇ !

Last Updated: Sep 18 2019 12:58
Reading time: 1 min, 45 secs

ਭਾਰਤ ਵਿੱਚ ਹੀ ਤਿਆਰ ਹੋਈ ‘ਅਸਤਰ’ ਮਿਸਾਇਲ ਜਿਸ ਦਾ ਪ੍ਰੀਖਣ ਬੀਤੇ ਕੱਲ੍ਹ ਡੀ.ਆਰ. ਡੀ.ਓ. ਵਲੋਂ ਕੀਤਾ ਗਿਆ ਹੈ ਤੇ ਜੋ ਸਫ਼ਲ ਹੋਇਆ ਹੈ ਦੁਸ਼ਮਣਾ ਲਈ ਵੱਡੀ ਚੁਨੌਤੀ ਹੈ। ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਇਹ ਮਿਸਾਈਲ 70 ਕਿੱਲੋਮੀਟਰ ਦੂਰ ਹੀ ਦੁਸ਼ਮਣਾ ਦੇ ਜਹਾਜ਼ ਨੂੰ ਤਬਾਹ ਕਰਨ ਦੀ ਕੁਸ਼ਲ ਸਮਰੱਥਾ ਰੱਖਦੀ ਹੈ। ਪੱਛਮੀ ਬੰਗਾਲ ਵਿੱਚ ਕੀਤੇ ਗਏ ਸਫ਼ਲ ਪ੍ਰੀਖਣ ਤੋਂ ਬਾਅਦ ਘੱਟ ਦੂਰੀ ਤੇ ਮਾਰ ਕਰਨ ਵਾਲੀ ਇਹ ‘ਅਸਤਰ’ ਮਿਸਾਇਲ ਨੂੰ 26 ਸਤੰਬਰ 2018 ਨੂੰ ਦੇਸ਼ ਵਿੱਚ ਹੀ ਤਿਆਰ ਕੀਤਾ ਗਿਆ ਸੀ ਜਿਸ ਦਾ ਸਫ਼ਲ ਪ੍ਰੀਖਣ ਹੋ ਚੁੱਕਿਆ ਹੈ। ਇਹ ਮਿਸਾਈਲ ਹਵਾ ਵਿੱਚ ਤੈਰ ਰਹੇ ਨਿਸ਼ਾਨੇ ਨੂੰ ਵਿੰਨ੍ਹਣ ਵਿੱਚ ਮਾਹਿਰ ਹੈ ਪੂਰੀ ਤਰ੍ਹਾਂ ਸਮਰੱਥ ਹੈ ਤੇ ਆਪਣੀ ਸ਼੍ਰੇਣੀ ਦੇ ਹਥਿਆਰ ਪ੍ਰਣਾਲੀ ਵਿੱਚੋਂ ਸਰਵੋਤਮ ਦੱਸੀ ਜਾ ਰਹੀ ਹੈ। ਬੀਤੇ ਕੱਲ੍ਹ ਕੀਤੇ ਗਏ ਪ੍ਰੀਖਣ ਤੋਂ ਪਹਿਲਾਂ ਵੀ ਇਸ ਮਿਸਾਇਲ ਦੇ ਪ੍ਰੀਖਣ ਹੋ ਚੁੱਕੇ ਹਨ ਜੋ ਸਫ਼ਲ ਰਹੇ ਸਨ। ਲੋੜ ਪੈਣ ਤੇ ਇਹ ਦੁਸ਼ਮਣਾ ਦੇ ਛੱਕੇ ਛੁਡਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਤੇ ਇਸ ਨੂੰ ਮਿੱਗ 21, ਮਿੱਗ 29 , ਮਿਰਾਜ਼ ਅਤੇ ਸੀ.ਹੈਰੀਅਰ ਆਦਿ ਲੜਾਕੂ ਜਹਾਜ਼ਾਂ ਵਿੱਚ ਲਗਾ ਕੇ ਇਸਤੇਮਾਲ ਵਿੱਚ ਲਿਆਂਦਾ ਜਾ ਸਕਦਾ ਹੈ। 

ਪਾਕਿਸਤਾਨ ਲਈ ‘ਅਸਤਰ’ ਕਿਸੇ ਕਾਲ ਤੋਂ ਘੱਟ ਨਹੀਂ 

ਜੇਕਰ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕਰੀਏ ਤਾਂ ਇਹ ਮਿਸਾਇਲ ਪਾਕਿਸਤਾਨ ਲਈ ਕਿਸੇ ਕਾਲ ਤੋਂ ਘੱਟ ਨਹੀਂ ਹੈ। ਪਾਕਿਸਤਾਨ ਜੋ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੇ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਸਪੋਰਟ ਕਰਦਾ ਆ ਰਿਹਾ ਹੈ ਅਤੇ ਕਸ਼ਮੀਰ ਸਮੇਤ ਹੋਰ ਰਾਜ਼ਾਂ ਵਿੱਚ ਨਸ਼ੀਲੇ ਪਦਾਰਥਾਂ ਸਹਿਤ ਅੱਤਵਾਦੀਆਂ ਨੂੰ ਭੇਜਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਜੇਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਸ ਨੂੰ ਜਿੱਥੇ ਇਸ ਦਾ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ ਉੱਥੇ ਸੰਭਾਵੀ ਕਿਸੇ ਵੀ ਸਿੱਧੀ ਹੋਣ ਵਾਲੀ ਜੰਗ ਵਿੱਚ ਵੀ ਮੂੰਹ ਦੀ ਖਾਣੀ ਪੈ ਸਕਦੀ ਹੈ। ਅਸਤਰ ਮਿਸਾਇਲ ਜੋ 70 ਕਿੱਲੋਮੀਟਰ ਦੂਰ ਹੀ ਦੁਸ਼ਮਣ ਦੇ ਜਹਾਜ਼ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ ਪਾਕਿਸਤਾਨ ਦੇ ਕਿਸੇ ਵੀ ਨਾਪਾਕ ਇਰਾਦੇ ਦਾ ਮੂੰਹ ਤੋੜ ਜਵਾਬ ਦੇਣ ਲਈ ਕਾਫੀ ਹੈ ਅਤੇ ਜੇਕਰ ਪਾਕਿਸਤਾਨ ਜੋ ਬੀਤੇ ਦਿਨਾਂ ਤੋਂ  ਭਾਰਤ ਵਿਰੁੱਧ ਜੰਗ ਛੇੜਨ ਦੀਆਂ ਧਮਕੀਆਂ ਦਿੰਦਾ ਆ ਰਿਹਾ ਹੈ ਦੇ ਹਮਲਾ ਕਰਨ ਤੋਂ ਪਹਿਲਾਂ ਹੀ ਉਸ ਦੇ ਦੇਸ਼ ਅੰਦਰ ਹੀ ਲੜਾਕੂ ਜਹਾਜ਼ਾਂ ਨੂੰ ਤਬਾਹ ਕਰ ਲਈ ਇਹ ਮਿਸਾਇਲ ਕਾਰਗਰ ਸਿੱਧ ਹੋ ਸਕਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।