Loading the player...

ਮੁੱਖਮੰਤਰੀ ਪੰਜਾਬ ਵੱਲੋਂ 19000 ਨੌਕਰੀਆਂ ਦੇਣ ਦਾ ਐਲਾਨ

Last Updated: Sep 17 2019 16:26
Reading time: 0 mins, 38 secs

ਜਲੰਧਰ ਵਿੱਚ ਅੱਜ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਮਲਵਿੰਦਰ ਸਿੰਘ ਨੇ ਮਾਣਯੋਗ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਰੁਜ਼ਗਾਰੀ ਦੂਰ ਕਰਨ ਲਈ ਪੰਜਾਬ ਵਿੱਚ 19000 ਨੌਕਰੀਆਂ ਦੇਣ ਦਾ ਐਲਾਨ ਕੀਤਾ। ਜਿਸ ਵਿੱਚ ਬਿਜਲੀ ਵਿਭਾਗ - 5300 ਨੌਕਰੀਆਂ ਪੰਜਾਬ ਪੁਲਿਸ 5000 ਨੌਕਰੀਆਂ, ਪੈਰਾਮੇਡਿਕ 5000 ਨੌਕਰੀਆਂ , ਅਧਿਆਪਕ 2500 ਨੌਕਰੀਆਂ, ਮਾਲ ਵਿਭਾਗ 1300 ਨੌਕਰੀਆਂ ਜੋ ਪਿਛਲੇ ਕੁਝ ਸਮੇਂ ਤੋਂ ਖ਼ਾਲੀ ਪਈਆਂ ਸਨ ਨੂੰ ਭਰਨ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ 19000 ਅਸਾਮੀਆਂ ਭਰਨ ਵੇਲੇ ਪਾਰਦਰਸ਼ਤਾ ਨੂੰ ਮੁੱਖ ਰੱਖਿਆ ਜਾਵੇਗਾ ਤਾਂ ਜੋ ਗ਼ਰੀਬ ਅਤੇ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ।

ਇਸ ਤੋਂ ਇਲਾਵਾ  5 ਲੱਖ ਦਾ ਮੁਫ਼ਤ ਬੀਮਾ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਕਿਸਾਨਾਂ ਦੀ ਫ਼ਸਲ ਦਾ ਸਮੇਂ ਸਿਰ ਭੁਗਤਾਨ, ਰਜਿਸਟਰੀ ਰੇਟਾਂ ਵਿੱਚ ਕਮੀ, ਮੋਟਰ ਚਲਾਨ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਵਾਧੇ ਨੂੰ ਰੋਕਣਾ ਆਦਿ ਕੰਮ ਕਰਕੇ ਅਮਰਿੰਦਰ ਸਿੰਘ ਲੋਕਪ੍ਰਿਅ ਮੁੱਖਮੰਤਰੀ ਬਣ ਚੁੱਕੇ ਹਨ।