ਕੀ, ਸੁਖਬੀਰ ਬਾਦਲ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ ਹੈ ?(ਨਿਊਜ਼ਨੰਬਰ ਖਾਸ ਖਬਰ)

Last Updated: Sep 17 2019 10:08
Reading time: 1 min, 33 secs

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕਸਭਾ ਸੀਟ ਫਿਰੋਜਪੁਰ 'ਤੋ ਸਾਂਸਦ ਸ.ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਹੈ ਕਿ ਉਹ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਆਪਣੇ ਪੁਰਾਣੇ ਹਲਕੇ ਜਲਾਲਾਬਾਦ ਤੋ ਹੀ ਚੋਣ ਲੜਨਗੇ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਸ.ਬਾਦਲ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਪਾਰਾ ਚੜ੍ਹ ਗਿਆ ਅਤੇ ਇਸਨੂੰ ਲੈਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਸਾਂਸਦ ਸੁਖਬੀਰ ਸਿੰਘ ਬਾਦਲ ਨੇ ਹਲਕਾ ਜਾਲਾਲਾਬਦ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦਾ ਉਨ੍ਹਾਂ ਨੂੰ ਜਿਤਾਉਣ ਲਈ ਦਿਤੇ ਗਏ ਸਾਥ ਲਈ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਹਲਕਾ ਜਲਾਲਾਬਾਦ ਦੀ ਹੋਣ ਵਾਲੀ ਜਿਮਨੀ ਚੋਣ 'ਚ ਅਕਾਲੀ ਦਲ ਦੇ ਵੱਲੋਂ ਖੜੇ ਕੀਤੇ ਜਾਣ ਵਾਲੇ ਉਮੀਦਵਾਰ ਨੂੰ, ਸੁਖਬੀਰ ਸਮਝ ਕੇ ਹੀ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਆਪਣੇ ਸੰਬੋਧਨ 'ਚ ਇਹ ਵੀ ਕਿਹਾ ਕਿ ਆਉਂਦੇ ਵਿਧਾਨਸਭਾ ਚੋਣਾਂ 'ਚ ਉਹ ਜਲਾਲਾਬਾਦ ਤੋ ਹੀ ਚੋਣ ਲੜਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਲਕੇ ਦੇ ਲੋਕਾਂ ਨੇ ਜੋ ਪਿਆਰ ਉਨ੍ਹਾਂ ਨੂੰ ਦਿਤਾ ਹੈ ਉਹ ਉਸਨੂੰ ਭੁਲ ਨਹੀਂ ਸਕਦੇ ਇਸਲਈ ਉਹ ਇਸ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਸ.ਬਾਦਲ ਦੇ ਇਸ ਬਿਆਨ ਤੋਂ ਬਾਅਦ ਇਹ ਤਾਂ ਸਪਸ਼ਟ ਹੈ ਕਿ ਜੇਕਰ ਆਉਂਦੀਆਂ ਵਿਧਾਨਸਭਾ ਚੋਣਾਂ ਦੌਰਾਨ ਹਲਕਾ ਜਾਲਾਲਾਬਦ ਤੋ ਵਿਧਾਨਸਭਾ ਦੀ ਚੋਂ ਲੜਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੰਸਦੀ ਸੀਟ ਤੋ ਅਸਤੀਫਾ ਦੇਣਾ ਪਵੇਗਾ। ਇਸਨੂੰ ਲੈਕੇ ਹੀ ਸਿਆਸੀ ਮਾਹਿਰਾਂ ਵੱਲੋਂ ਵਖਰੋ ਵਖਰੀ ਆਪਣੀ ਰਾਏ ਤੇ ਪ੍ਰਤਿਕ੍ਰਿਆ ਜਾਹਰ ਕੀਤੀ ਜਾ ਰਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ.ਬਾਦਲ ਦਾ ਨਿਸ਼ਾਨਾਂ ਸੂਬੇ 'ਚ ਆਪਣੀ ਸਰਕਾਰ ਲਿਆਉਣ ਅਤੇ ਖੁਦ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਦਾ ਹੋ ਸਕਦਾ ਹੈ ਇਸਲਈ ਉਹ ਵਿਧਾਨਸਭਾ ਦੀ ਚੋਣ ਲੜਨ ਦੇ ਜਿਆਦਾ ਇਛੁਕ ਨਜਰ ਆ ਰਹੇ ਹਨ। ਮਹਿਰਾ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਦੀ ਸਿਆਸਤ 'ਚ ਉਹ ਪ੍ਰਭਾਵ ਨਹੀ ਵਿਖਾ ਸਕਦੇ ਜੋ ਸੂਬੇ ਦੀ ਸੱਤਾ 'ਚ ਵਿਖਾਇਆ ਜਾ ਸਕਦਾ ਹੈ ਇਸਲਈ ਸ਼ਾਇਦ ਹੁਣ ਸ.ਬਾਦਲ ਸੂਬੇ ਦੀ ਸਿਆਸਤ ‘ਚ ਹੀ ਆਪਣੇ ਆਪ ਨੂੰ ਬਨਾਏ ਰਖਣ ਦਾ ਵਿਚਾਰ ਕਰਕੇ ਨਿਸ਼ਾਨਾ ਵਿਧਾਨਸਭਾ ਚੋਣਾਂ 2022 'ਤੇ ਰਖ ਲਿਆ ਹੈ।