ਕੀ ਸੜਕੀ ਹਾਦਸਿਆਂ ਦਾ ਮਨੁੱਖ ਵੀ ਜ਼ਿੰਮੇਵਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 16 2019 11:43
Reading time: 3 mins, 0 secs

ਸਰਕਾਰ ਦੇ ਵੱਲੋਂ ਵਹੀਕਲ ਐਕਟ ਵਿੱਚ ਸੋਧ ਕੀਤੀ ਗਈ ਹੈ ਅਤੇ ਇਸ ਐਕਟ ਨੂੰ ਲੈ ਕੇ ਕਈ ਜਗਾਵਾਂ 'ਤੇ ਤਾਂ ਵਿਰੋਧ ਹੋ ਰਿਹਾ ਹੈ ਅਤੇ ਕਈ ਜਗਾਵਾਂ 'ਤੇ ਸਰਕਾਰ ਦੇ ਹੱਕ ਵਿੱਚ ਸਹੀ ਫੈਸਲਾ ਦਿਖਾਇਆ ਜਾ ਰਿਹਾ ਹੈ। ਵੇਖਿਆ ਜਾਵੇ ਤਾਂ ਕਾਨੂੰਨ ਕੋਈ ਵੀ ਹੋਵੇ ਉਹ ਸਹੀ ਹੀ ਹੁੰਦਾ ਹੈ, ਪਰ ਕਈ ਜਗਾਵਾਂ 'ਤੇ ਕੁਝ ਕੁ ਲੋਕ ਉਸ ਦਾ ਵਿਰੋਧ ਜ਼ਰੂਰ ਕਰਦੇ ਹਨ। ਸਰਕਾਰ ਦੇ ਨਵੇਂ ਵਹੀਕਲ ਐਕਟ ਦੀ ਗੱਲ ਕਰੀਏ ਤਾਂ ਇਸ ਐਕਟ ਦੇ ਵਿੱਚ ਭਾਵੇਂ ਹੀ ਭਾਰੀ ਮਾਤਰਾ ਵਿੱਚ ਜੁਰਮਾਨੇ ਵਿਖਾਏ ਗਏ ਹਨ ਪਰ ਸਰਕਾਰ ਦੇ ਦਾਅਵੇ ਮੁਤਾਬਿਕ ਇਸ ਨਾਲ ਘਟਨਾਵਾਂ ਵਿੱਚ ਵਾਧਾ ਨਹੀਂ ਹੋਵੇਗਾ। 

ਸਰਕਾਰੀ ਅਧਿਕਾਰੀਆਂ ਦੇ ਵੱਲੋਂ ਇਸ ਵੇਲੇ ਨਵੇਂ ਐਕਟ ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਇੱਥੇ ਤੁਹਾਨੂੰ ਦੱਸ ਦਈਏ ਕਿ ਪਹਿਲੋਂ ਜਿੰਨੇ ਵੀ ਹਾਦਸੇ ਵਾਪਰੇ ਹਨ, ਉਨ੍ਹਾਂ ਦੇ ਵਿੱਚ ਮਨੁੱਖਾਂ ਦੀ ਹੀ ਗਲਤੀ ਹੁੰਦੀ ਹੈ। ਕਿਉਂਕਿ ਉਨ੍ਹਾਂ ਦੁਆਰਾ ਐਕਟਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਓਵਰ ਸਪੀਡ ਵਾਲਿਆਂ ਨੂੰ ਭਾਵੇਂ ਹੀ ਸਰਕਾਰ ਦੇ ਵੱਲੋਂ ਵੱਡੀ ਮਾਤਰਾ ਵਿੱਚ ਜੁਰਮਾਨੇ ਲਗਾਏ ਜਾਂਦੇ ਹਨ ਪਰ ਬਾਵਜੂਦ ਇਸ ਦੇ ਲੋਕਾਂ ਦੇ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਓਵਰ ਸਪੀਡ ਨਾਲ ਗੱਡੀ ਚਲਾਈ ਜਾਂਦੀ ਹੈ। 

ਜਦੋਂ ਵੀ ਅਸੀਂ ਓਵਰ ਸਪੀਡ ਨਾਲ ਗੱਡੀ ਚਲਾਵਾਂਗੇ ਤਾਂ ਅਸੀਂ ਕਿਸੇ ਨਾ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਵਾਂਗੇ। ਅਕਸਰ ਇਹ ਵੇਖਿਆ ਗਿਆ ਹੈ ਕਿ ਜਦੋਂ ਵੀ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਦੋਂ ਹੀ ਕੋਈ ਵੱਡਾ ਹਾਦਸਾ ਵਾਪਰਦਾ ਹੈ। ਕਾਨੂੰਨ ਦੀਆਂ ਧੱਜੀਆਂ ਉਡਾਉਣ ਵਿੱਚ ਭਾਵੇਂ ਹੀ ਵੱਡੀ ਮਾਤਰਾ ਵਿੱਚ ਨੌਜਵਾਨ ਪੀੜ੍ਹੀ ਹੁੰਦੀ ਹੈ ਪਰ ਉਨ੍ਹਾਂ ਨੂੰ ਵੀ ਜਿੰਨੇ ਸੈਮੀਨਾਰ ਅਤੇ ਕੈਂਪਾਂ ਰਾਹੀਂ ਸਮਝਾਇਆ ਜਾਂਦਾ ਹੈ, ਉਹ ਵੀ ਉਸ ਦੀ ਪਾਲਣਾ ਨਹੀਂ ਕਰਦੇ, ਜਿਸ ਕਾਰਨ ਉਹ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। 

ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਸਰਕਾਰ ਦੇ ਵੱਲੋਂ ਜੋ ਵੀ ਹਦਾਇਤਾਂ ਹਨ ਤੇ ਕਾਨੂੰਨ ਬਣਾਇਆ ਗਿਆ ਹੈ, ਉਸ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾਵੇ। ਵੇਖਿਆ ਜਾਵੇ ਤਾਂ ਇਸ ਵੇਲੇ ਵੱਡੀ ਮਾਤਰਾ ਵਿੱਚ ਲੋਕ ਸ਼ਰਾਬ ਆਦਿ ਹੋਰ ਨਸ਼ੇ ਕਰਕੇ ਵੀ ਵਾਹਨ ਚਲਾਉਂਦੇ ਹਨ, ਜੋ ਕਿ ਖੁਦ ਤਾਂ ਮਰਦੇ ਹਨ ਅਤੇ ਹੋਰ ਵੀ ਕਈ ਬੇਕਸੂਰ ਲੋਕਾਂ ਦੀ ਜਾਨ ਲੈ ਲੈਂਦੇ ਹਨ।

ਇਸ ਦੇ ਵਿੱਚ ਕਾਨੂੰਨ ਦੀ ਤਾਂ ਗਲਤੀ ਨਹੀਂ, ਪਰ ਲੋਕਾਂ ਦੀ ਵੱਡੀ ਗਲਤੀ ਹੈ, ਜੋ ਕਿ ਸ਼ਰੇਆਮ ਹੀ ਧੱਜੀਆਂ ਉਡਾ ਕੇ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਦੇ ਹਨ। ਓਵਰ ਸਪੀਡ ਨਾਲ ਚਲਾਈ ਗਈ ਗੱਡੀ ਹਮੇਸ਼ਾ ਹੀ ਕਿਸੇ ਨੇ ਕਿਸੇ ਦੁਰਘਟਨਾ ਨੂੰ ਅੰਜਾਮ ਦੇ ਦਿੰਦੀ ਹੈ। ਟ੍ਰੈਫਿਕ ਪੁਲਿਸ ਮੁਲਾਜ਼ਮ ਭਾਵੇਂ ਹੀ ਆਪਣੀ ਡਿਊਟੀ ਚੌਕਾਂ 'ਤੇ ਨਿਭਾਉਣ ਤੋਂ ਬਾਅਦ ਵੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਵਿੱਚ ਜਾਗਰੂਕ ਕਰਦੇ ਹਨ, ਪਰ ਇਸ ਬਾਰੇ ਲੋਕ ਜ਼ਰਾ ਜਿੰਨਾ ਵੀ ਨਹੀਂ ਸਮਝਦੇ। ਮੇਰੇ ਮੁਤਾਬਕ ਤਾਂ ਇਹ ਹੀ ਹੈ ਕਿ ਜਿੰਨੇ ਵੀ ਹਾਦਸੇ ਵਾਪਰਦੇ ਹਨ, ਉਸ ਦੇ ਵਿੱਚ ਸਭ ਤੋਂ ਵੱਧ ਮਨੁੱਖ ਹੀ ਜ਼ਿੰਮੇਵਾਰ ਹੈ।

ਮਨੁੱਖ ਦੁਆਰਾ ਕੀਤੀ ਗਈ ਇੱਕ ਗ਼ਲਤੀ ਕਈ ਲੋਕਾਂ ਨੂੰ ਮੌਤ ਦੀ ਘਾਟ ਉਤਾਰ ਦਿੰਦੀ ਹੈ, ਜਿਸ ਦੇ ਕਾਰਨ ਕਈ ਘਰ ਉੱਜੜ ਜਾਂਦੇ ਹਨ ਅਤੇ ਕਈ ਤਾਂ ਵਿਚਾਰੇ ਸਾਰੀ ਉਮਰ ਦਵਾਈਆਂ ਲੈਂਦੇ ਹੀ ਘਰ ਉਜਾੜ ਦਿੰਦੇ ਹਨ। ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਹੋਣ ਦੇ ਬਾਵਜੂਦ ਵੀ ਕਈ ਲੋਕ ਇਸ ਦੀਆਂ ਧੱਜੀਆਂ ਉਡਾਉਂਦੇ ਹਨ। ਦੱਸ ਦਈਏ ਕਿ ਸੜਕ 'ਤੇ ਚੱਲ ਰਹੇ ਕਈ ਲੋਕਾਂ ਨੂੰ ਪਤਾ ਵੀ ਹੁੰਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਪਰ ਬਾਵਜੂਦ ਇਸ ਦੇ ਜਦੋਂ ਉਹ ਲਾਈਟਾਂ ਜਾਂ ਫਿਰ ਸੜਕ ਕਰਾਸ ਕਰਦੇ ਹਨ ਤਾਂ ਉਹ ਕਿਸੇ ਨਾ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। 

ਇਸ ਦੇ ਵਿੱਚ ਸਭ ਤੋਂ ਪਹਿਲਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਟ੍ਰੈਫ਼ਿਕ ਕਾਨੂੰਨ ਦੀ ਪਾਲਣਾ ਕਰਨ, ਜੋ ਸਰਕਾਰ ਦੇ ਵੱਲੋਂ ਲਾਗੂ ਕੀਤੇ ਗਏ ਹਨ। ਸਰਕਾਰ ਦੁਆਰਾ ਲਾਗੂ ਕੀਤੇ ਗਏ ਕਾਨੂੰਨ ਸਾਨੂੰ ਕਈ ਦੁਰਘਟਨਾਵਾਂ ਤੋਂ ਬਚਾ ਸਕਦੇ ਹਨ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਵੀ ਜਾਵੇ ਅਤੇ ਜਿੱਥੇ ਰਹੇ, ਉਹ ਕਾਨੂੰਨ ਦੀ ਪਾਲਣਾ ਕਰੇ ਤਾਂ ਜੋ ਸਹੀ ਜ਼ਿੰਦਗੀ ਵਤੀਤ ਕਰ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।