ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ, ਕਈ ਕੰਪਿਊਟਰ ਸਣੇ ਹੋਰ ਸਾਮਾਨ ਚੋਰੀ!

Last Updated: Sep 15 2019 12:28
Reading time: 0 mins, 40 secs

ਚੋਰਾਂ ਨੇ ਹੁਣ ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਣਾ ਲਿਆ ਹੈ। ਚੋਰਾਂ ਵੱਲੋਂ ਕੰਪਿਊਟਰ ਰੂਮ 'ਚੋਂ ਕੰਪਿਊਟਰ ਸਮੇਤ ਹੋਰ ਸਾਮਾਨ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਖੁੱਬਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਹੈ। ਜਾਣਕਾਰੀ ਮੁਤਾਬਿਕ ਥਾਣਾ ਬਹਾਵਵਾਲਾ ਪੁਲਿਸ ਨੇ ਸਕੂਲ ਦੀ ਪ੍ਰਿੰਸੀਪਲ ਰਕਸ਼ਾ ਦੇਵੀ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀਆਂ ਖਿਲਾਫ਼ ਚੋਰੀ ਦਾ ਮੁਕਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮੁਕਦਮਾ ਅਧੀਨ ਧਾਰਾ 457, 380 ਤਹਿਤ ਦਰਜ ਕੀਤਾ ਹੈ। ਪ੍ਰਿੰਸੀਪਲ ਅਨੁਸਾਰ 13 ਸਤੰਬਰ ਦੀ ਰਾਤ ਨੂੰ ਕੋਈ ਨਾਮਾਲੂਮ ਵਿਅਕਤੀ ਸਕੂਲ 'ਚ ਦਾਖਲ ਹੋਇਆ ਅਤੇ ਉਸ ਨੇ ਕੰਪਿਊਟਰ ਰੂਮ ਵਿੱਚੋਂ 2 ਸਰਵਰ ਐਚ.ਸੀ.ਐਲ, 1 ਸਰਵਰ ਲੇਨੋਵੋ, 5 ਐਨ ਕੰਪਿਊਟਿੰਗ ਟਰਮੀਨਲ, 7 ਐਲ.ਈ.ਡੀ, ਕੀਬੋਰਡ, ਪ੍ਰਿੰਟਰ ਸਮੇਤ ਸਾਰਾ ਸਾਮਾਨ ਚੋਰੀ ਕਰ ਲਿਆ ਗਿਆ, ਜਿਸ ਦੀ ਕੁਲ ਕੀਮਤ ਤਕਰੀਬਨ 81,500 ਰੁਪਏ ਬਣਦੀ ਹੈ। ਪੁਲਿਸ ਨੇ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ।