ਕਠਪੁਤਲੀ ਵਾਂਗ ਪ੍ਰਸ਼ਾਸਨ ਨੂੰ ਵਰਤ ਰਹੇ ਹਨ ਸੱਤਾਧਾਰੀ - ਭਾਜਪਾ

Last Updated: Sep 15 2019 11:42
Reading time: 0 mins, 54 secs

ਭਾਜਪਾ ਨੇ ਸੱਤਾਧਾਰੀਆਂ 'ਤੇ ਇਲਜਾਮ ਲਾਇਆ ਹੈ ਕਿ ਉਹ ਪ੍ਰਸ਼ਾਸਨ ਨੂੰ ਕਠਪੁਤਲੀ ਵਾਂਗ ਵਰਤ ਰਹੇ ਹਨ ਅਤੇ ਸੱਤਾ ਦੀ ਦੁਰਵਰਤੋਂ ਕਰਦਿਆ ਝੂਠੇ ਮੁਕਦਮੇ ਭਾਜਪਾ ਆਗੂਆਂ ਤੇ ਕਾਰਕੁਨਾ 'ਤੇ ਕਰਵਾਏ ਜਾ ਰਹੇ ਹਨ ਜਿਸਨੂੰ ਭਾਜਪਾ ਬਰਦਾਸਤ ਨਹੀਂ ਕਰੇਗੀ। ਅਬੋਹਰ ਤੋ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਭਾਜਪਾ ਆਗੂਆਂ ਦੇ ਵਫਦ ਨਾਲ ਜਿਲ੍ਹਾ ਪੁਲਿਸ ਕਪਤਾਨ ਭੁਪਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਬੀਤੇ ਦਿਨੀਂ ਅਬੋਹਰ ਨਗਰ ਕੋਂਸਲ ਦੇ ਪ੍ਰਧਾਨ ਪ੍ਰਮਿਲ ਕਲਾਨੀ, ਭਾਜਪਾ ਕੋਂਸਲਰ ਰਾਕੇਸ਼ ਛਾਬੜਾ ਉਰਫ ਟੀਟੂ ਅਤੇ ਕੋਨਸਲਰ ਦੇ ਭਰਾ ਨਰੇਸ਼ ਛਾਬੜਾ 'ਤੇ ਦਰਜ ਕੀਤੇ ਗਏ ਮੁਕਦਮੇ ਨੂੰ ਸਿਆਸੀ ਦਬਾਅ ਨਾਲ ਪ੍ਰੇਰਿਤ ਦੱਸਿਆ। ਵਿਧਾਇਕ ਨੇ ਐਸ.ਐਸ.ਪੀ ਨੂੰ ਇਸ ਮਾਮਲੇ ਦੀ ਮੁੜ ਜਾਂਚ ਕਰਵਾਉਣ ਦੀ ਮੰਗ ਰਖੀ। ਵਫਦ ਨੇ ਜਾਖੜ ਪਰਿਵਾਰ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸਹਿ 'ਤੇ ਇਹ ਮੁਕਦਮਾ ਦਰਜ ਕੀਤਾ ਗਿਆ, ਜਿਸਦਾ ਮਕਸਦ ਸਿਰਫ ਭਾਜਪਾ ਆਗੂਆਂ ਤੇ ਕਾਰਕੁਨਾਂ ਦੇ ਦਿਲਾਂ 'ਚ ਡਰ ਪੈਦਾ ਕਰਨਾ ਹੈ। ਅਰੁਣ ਨਾਰੰਗ ਨੇ ਕਿਹਾ ਕਿ ਪੁਲਿਸ ਤੇ ਪ੍ਰਸ਼ਾਸਨ ਸੱਤਾਧਾਰੀ ਨੇਤਾਵਾਂ ਦੇ ਹਥ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ, ਜਿਸਦਾ ਹਿਸਾਬ ਉਨ੍ਹਾਂ ਦੀ ਸਰਕਾਰ ਆਉਣ 'ਤੇ ਕੀਤਾ ਜਾਵੇਗਾ। ਇਸ ਵਫਦ 'ਚ ਜਿਲ੍ਹਾ ਭਾਜਪਾ ਪ੍ਰਧਾਨ ਸੁਬੋਧ ਵਰਮਾ, ਫਾਜ਼ਿਲਕਾ ਮੰਡਲ ਪ੍ਰਧਾਨ ਸੰਜੀਵ ਧੁੜੀਆ, ਅਸ਼ੋਕ ਛਾਬੜਾ ਤੇ ਸੰਦੀਪ ਚਲਾਨਾ ਸ਼ਾਮਲ ਸਨ।