ਪਾਕਿਸਤਾਨ ਦੀ ਬੁਰੀ ਨਜ਼ਰ ਹੁਣ ਪੰਜਾਬ 'ਤੇ, ਰੱਬ ਖੈਰ ਕਰੇ (ਨਿਊਜ਼ਨੰਬਰ ਖਾਸ ਖਬਰ)

Last Updated: Sep 12 2019 17:45
Reading time: 1 min, 5 secs

ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਪਹਿਲਾ ਵੀ ਪਾਕਿਸਤਾਨ ਲਗਾਤਾਰ ਕਸ਼ਮੀਰ ਵਿੱਚ ਉਸ ਵੱਲੋਂ ਫੈਲਾਏ ਜਾ ਰਹੇ ਅੱਤਵਾਦ ਤੇ ਭਾਰਤੀ ਫੌਜ ਦੀ ਮੂੰਹ ਤੋੜ ਜਵਾਬ ਤੋਂ ਬਾਅਦ ਲਗਾਤਾਰ ਨਾਮੋਸ਼ੀ ਵਿੱਚ ਸੀ ਅਤੇ ਹੁਣ ਧਾਰਾ 370 ਹਟਾਏ ਜਾਣ ਤੋਂ ਬਾਅਦ ਤਾਂ ਕਸ਼ਮੀਰ ਨੂੰ ਸਰਕਾਰ ਵੱਲੋਂ ਬਿਲਕੁਲ ਬਲਾਕ ਹੀ ਕੀਤਾ ਹੋਇਆ ਹੈ l ਕਸ਼ਮੀਰ ਵਿੱਚ ਮਿਲ ਰਹੀ ਨਾਮੋਸ਼ੀ ਤੋਂ ਬਾਅਦ ਪਾਕਿਸਤਾਨ ਭਾਰਤ ਨਾਲ ਕਿੜ ਕੱਢਣ ਲਈ ਖਾਲਿਸਤਾਨ ਨੂੰ ਸਮਰਥਨ ਅਤੇ ਹੁਲਾਰਾ ਦੇ ਰਿਹਾ ਹੈ ਉਥੇ ਹੁਣ ਪੰਜਾਬ ਤੇ ਵੀ ਬੁਰੀ ਨਜਰ ਟਿਕਾਈ ਹੋਈ ਹੈ l ਇਸ ਦਾ ਤਾਜਾ ਉਧਾਰਣ ਅੱਜ ਜੰਮੂ ਤੋਂ ਫੜਿਆ ਗਿਆ ਤਰਕ ਜਿਸ ਵਿੱਚ ਏਕੇ-56 ਏਕੇ 47 ਅਤੇ 180 ਮੈਗਜ਼ੀਨ ਮਿਲੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਰਾਹੀਂ ਕਸ਼ਮੀਰ ਪਹੁੰਚਾਇਆ ਜਾਣਾ ਸੀ। ਦੂਜੀ ਵੱਡੀ ਉਧਾਰਣ ਤਰਨ ਤਾਰਨ ਵਿੱਚ ਹੋਏ ਧਮਾਕਿਆਂ ਦੇ ਤਾਰ ਵੀ ਅੱਤਵਾਦ ਨਾਲ ਹੀ ਜੋੜੇ ਜਾ ਰਹੇ ਹਨ l ਇਨ੍ਹਾਂ ਤਜਿਆ ਘਟਨਾਵਾਂ ਨਾਲ ਜਿਥੇ ਪੰਜਾਬ ਪੁਲਿਸ ਦੀ ਨਾਕਾਮੀ ਨਜ਼ਰ ਆ ਰਾਹੀਂ ਹੈ ਉਥੇ ਪਾਕਿਸਤਾਨ ਦੀ ਪੰਜਾਬ ਤੇ ਵੀ ਟੇਡੀ ਨਜ਼ਰ ਸਾਫ ਨਜ਼ਰ ਆ ਰਾਹੀਂ ਹੈ l ਪਾਕਿਸਤਾਨ ਹੁਣ ਅੱਤਵਾਦ ਨੂੰ ਮੁੜ ਤੋਂ ਪੰਜਾਬ ਵਿੱਚ ਫੈਲਾਉਣਾ ਚਾਹੁੰਦਾ ਹੈ ਅਤੇ ਭਾਰਤ ਦੀ ਸਰਕਾਰ ਤੋਂ ਜੰਮੂ ਕਸ਼ਮੀਰ ਦੀ ਨਾਕਾਮੀ ਦਾ ਬਦਲਾ ਲੈਣਾ ਚਾਹੁੰਦਾ ਹੈ l ਪਾਕਿਸਤਾਨ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕ ਇਹ ਸਭ ਪਹਿਲਾ ਹੀ ਸੰਤਾਪ ਭੋਗ ਚੁੱਕੇ ਹਨ ਤੇ ਪੰਜਾਬ ਦੇ ਲੋਕੀ ਪਾਕਿਸਤਾਨ ਦੀਆ ਕੋਝੀਆਂ ਚਾਲਾਂ ਵਿੱਚ ਆਉਣ ਵਾਲੇ ਨਹੀਂ ਹਨl