ਕੁਲਭੂਸ਼ਨ ਯਾਦਵ ਨੂੰ ਦੂਜੀ ਵਾਰ ਸਫ਼ੀਰੀ ਪਹੁੰਚ ਦੇਣ ਤੋਂ ਕਿਉਂ ਮੁੱਕਰਿਆ ਪਾਕਿਸਤਾਨ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Sep 12 2019 17:33
Reading time: 1 min, 46 secs

ਸਾਲ 2016 ਭਾਰਤੀ ਨਾਗਰਿਕ ਕੁਲਭੂਸ਼ਨ ਯਾਦਵ ਨੂੰ ਪਾਕਿਸਤਾਨ ਨੇ ਹਿਰਾਸਤ ਵਿੱਚ ਲੈ ਕੇ ਉਸ ਨਾਲ ਇਕਪਾਸੜ ਧੱਕੇਸ਼ਾਹੀ ਕਰਕੇ ਮੌਤ ਦੀ ਸਜਾ ਦਿੱਤੀ ਗਈ ਜਿਸ ਨੂੰ ਭਾਰਤ ਨੇ ਅੰਤਰਰਾਸ਼ਟਰੀ ਨਿਆ ਅਦਾਲਤ ਵਿੱਚ ਚੁਣੌਤੀ ਦਿੱਤੀ। ਅੰਤਰਰਾਸ਼ਟਰੀ ਅਦਾਲਤ ਨੇ 16 'ਚੋਂ 15 ਜੱਜਾਂ ਨੇ ਪਾਕਿਸਤਾਨ ਵੱਲੋਂ ਕੁਲਭੂਸ਼ਨ ਯਾਦਵ ਨਾਲ ਕੀਤੀ ਜ਼ਿਆਦਤੀ ਦੇ ਖ਼ਿਲਾਫ਼ ਫ਼ੈਸਲਾ ਦਿੰਦੇ ਹੋਏ ਪਾਕਿਸਤਾਨ ਨੂੰ ਹਿਦਾਇਤ ਕੀਤੀ ਕਿ ਉਹ ਕੁਲਭੂਸ਼ਨ ਯਾਦਵ ਨੂੰ ਭਾਰਤ ਵੱਲੋਂ ਸਫ਼ੀਰੀ ਪਹੁੰਚ ਮੁਹੱਈਆ ਕਰਵਾਏ। ਅੰਤਰਰਾਸ਼ਟਰੀ ਦਬਾਅ ਦੇ ਅੱਗੇ ਝੁਕਦੇ ਹੋਏ ਪਾਕਿਸਤਾਨ ਨੇ ਕੁਲਭੂਸ਼ਨ ਯਾਦਵ ਨੂੰ ਇੱਕ ਵਾਰ ਭਾਰਤ ਦੇ ਸਫ਼ੀਰ ਨੂੰ ਮਿਲਣ ਦੀ ਅਨੁਮਤੀ ਦਿੱਤੀ ਅਤੇ ਇਹ ਮੁਲਾਕਾਤ ਲਗਭਗ ਦੋ ਘੰਟੇ ਚੱਲੀ। ਅੱਜ ਖ਼ਬਰ ਆ ਰਹੀ ਹੈ ਕਿ ਪਾਕਿਸਤਾਨ ਨੇ ਕੁਲਭੂਸ਼ਨ ਯਾਦਵ ਨੂੰ ਦੂਜੀ ਵਾਰ ਭਾਰਤੀ ਅਧਿਕਾਰੀਆਂ ਨਾਲ ਮਿਲਣ ਨਹੀਂ ਦੇਵੇਗਾ। ਇਹ ਖ਼ਬਰ ਜਿੱਥੇ ਭਾਰਤੀਆਂ ਲਈ ਥੋੜ੍ਹੀ ਨਿਰਾਸ਼ਾਜਨਕ ਵੀ ਹੈ ਉੱਥੇ ਕੁਲਭੂਸ਼ਨ ਦੇ ਪਰਿਵਾਰ ਦਾ ਦਿਲ ਤੋੜਾਂ ਵਾਲੀ ਹੈ। ਸਭ ਦੇ ਮਨ ਵਿੱਚ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਅਖੀਰ ਐਸਾ ਕਿ ਹੋਇਆ ਕਿ ਪਾਕਿਸਤਾਨ ਕੁਲਭੂਸ਼ਨ ਯਾਦਵ ਨੂੰ ਸਫ਼ੀਰੀ ਪਹੁੰਚ ਦੇਣ ਲਈ ਫਿਰ ਤੋਂ ਮੁੱਕਰ ਗਿਆ ਹੈ। ਧਾਰਾ 370 ਹਟਾਏ ਜਾਣ ਤੋਂ ਬਾਦ ਪਾਕਿਸਤਾਨ ਅੰਤਰਰਾਸ਼ਟਰੀ ਬਿਰਾਦਰੀ ਦੇ ਅੱਗੇ ਕਸ਼ਮੀਰ ਰਾਗ ਅਲਾਪ ਰਿਹਾ ਹੈ ਜਿਸ ਨੂੰ ਅੰਤਰਰਾਸ਼ਟਰੀ ਬਿਰਾਦਰੀ ਬਿਲਕੁਲ ਵੀ ਸੁਣਨ ਲਈ ਤਿਆਰ ਨਹੀਂ ਹੈ। ਸੰਯੁਕਤ ਰਾਸ਼ਟਰ ਕਸ਼ਮੀਰ ਮਸਲੇ ਤੇ ਪਾਕਿਸਤਾਨ ਦੀ ਵਿਚਪਲਗੀ ਦੀ ਬੇਨਤੀ ਨੂੰ ਅਸਵੀਕਾਰ ਕਰ ਚੁੱਕਾ ਹੈ। ਪਹਿਲਾ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਪਾਕਿਸਤਾਨ ਅੰਤਰਰਾਸ਼ਟਰੀ ਬਿਰਾਦਰੀ ਨੂੰ ਆਪਣਾ ਰੋਸ ਵਿਖਾਉਣਾ ਚਾਹੁੰਦਾ ਹੋਵੇ। ਦੂਜਾ ਸਭ ਤੋਂ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਦੀ ਸੈਨਾ ਅਤੇ ਕੱਟੜਪੰਥੀਆਂ ਦਾ ਦਬਾਅ ਜ਼ਿਆਦਾ ਹੋਣ ਕਰਕੇ ਵੀ ਪਾਕਿਸਤਾਨ ਨੇ ਇਹ ਕਦਮ ਚੁੱਕਿਆ ਹੋਵੇ। ਜੇਕਰ ਕੁਲਭੂਸ਼ਨ ਯਾਦਵ ਦੀ ਸਚਾਈ ਬਾਹਰ ਆਉਂਦੀ ਹੈ ਤਾਂ ਪਾਕਿਸਤਾਨ ਦੀ ਸੈਨਾ ਦੀ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਬਿਰਾਦਰੀ ਵਿੱਚ ਬਹੁਤ ਹੀ ਫਜ਼ੀਹਤ ਹੋਣੀ ਹੈ ਪਰ ਪਾਕਿਸਤਾਨ ਹਮੇਸ਼ਾ ਦੀ ਤਰ੍ਹਾਂ ਕੋਈ ਵੀ ਫ਼ੈਸਲਾ ਦਿਮਾਗ਼ ਨਾਲ ਨਹੀਂ ਲੈਂਦਾ ਸਗੋਂ ਇਸ ਫ਼ੈਸਲੇ ਨਾਲ ਵੀ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਤਰ ਤੇ ਫਜ਼ੀਹਤ ਹੀ ਹੋਣੀ ਹੈ। ਧਾਰਾ 370 ਹਟਾਉਣ ਦੇ ਬਾਅਦ ਭਾਰਤ ਨਾਲ ਵਪਾਰਕ ਸਬੰਧ ਖ਼ਤਮ ਕਰਨ ਤੋਂ ਬਾਅਦ ਜਿੰਦਾ ਪਾਕਿਸਤਾਨ ਨੇ ਜਲਦੀ ਹੀ ਅੰਸ਼ਿਕ ਰੂਪ ਵਿੱਚ ਇਹ ਵਪਾਰਕ ਸਬੰਧ ਭਾਲ ਕਰਨ ਲਈ ਤਰਲੋ ਮੱਛੀ ਹੈ ਓਵੇਂ ਹੀ ਇਸ ਫ਼ੈਸਲੇ ਤੇ ਵੀ ਜਲਦੀ ਬਦਲਾ ਆਉਣ ਵਾਲਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।