ਲੋਕ ਹੁਣ ਐਨ.ਵੀ.ਐਸ.ਪੀ. ਜਾਂ ਵੋਟਰ ਹੈਲਪਲਾਇਨ ਮੋਬਾਈਲ ਐਪ ਰਾਹੀਂ ਵੀ ਆਪਣੀ ਵੋਟ ਨੂੰ ਚੈਕ ਕਰ ਸਕਦੇ ਹਨ: ਡੀਸੀ

Last Updated: Sep 11 2019 15:09
Reading time: 0 mins, 35 secs

ਜਿਲ੍ਹਾ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਨੂੰ ਤਰੁੱਟੀ ਰਹਿਤ ਕਰਨ, ਯੋਗ ਵੋਟਰਾਂ ਦੀ ਵੋਟ ਬਣਾਉਣ ਅਤੇ ਸੰਭਾਵਿਤ ਵੋਟਰਾਂ ਸਬੰਧੀ ਸੂਚਨਾ ਤਿਆਰ ਕਰਨ ਲਈ ਪੈਨ ਇੰਡੀਆ ਇਲੈਕਟਰ ਵੈਰਿਫ਼ਕੇਸ਼ਨ ਪ੍ਰੋਗਰਾਮ (ਈ.ਵੀ.ਪੀ) ਨੂੰ 1 ਸਤੰਬਰ 2019 ਤੋਂ ਲਾਂਚ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਤਹਿਸੀਲਦਾਰ ਚੋਣਾਂ ਦੇ ਕਰਮਚਾਰੀਆਂ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਜਾਣੂ ਕਰਵਾਉਣ ਹਿੱਤ ਕੈਂਪ ਵੀ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਇਸ ਪ੍ਰਰੋਗਰਾਮ ਦੀ ਮਹੱਤਤਾ ਦੇ ਮੱਦੇਨਜ਼ਰ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨੈਸ਼ਨਲ ਵੋਟਰ ਸਰਵਿਸ ਪੋਰਟਲ (ਐਨ.ਵੀ.ਐਸ.ਪੀ) ਜਾਂ ਵੋਟਰ ਹੈਲਪਲਾਇਨ ਮੋਬਾਈਲ ਐਪ ਰਾਹੀਂ ਵੀ ਆਪਣੀ ਵੋਟ ਨੂੰ ਚੈਕ ਕਰ ਸਕਦੇ ਹਨ ਅਤੇ ਆਪਣੀ ਵੋਟ ਵਿੱਚ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਵੀ ਦੂਰ ਕੀਤੀ ਜਾ ਸਕਦੀ ਹੈ।