ਪਾਕਿਸਤਾਨ ਤੋਂ ਭਾਰਤ ਆਏ ਬਲਦੇਵ ਕੁਮਾਰ ਤੇ ਪਾਕਿਸਤਾਨੀ ਪੱਤਰਕਾਰ ਸ਼ਾਹਿਦ ਸ਼ਬੀਰ ਨੇ ਲਾਏ ਕਈ ਇਲਜਾਮ (ਨਿਊਜ਼ਨੰਬਰ ਖਾਸ ਖਬਰ)

Last Updated: Sep 11 2019 11:42
Reading time: 1 min, 7 secs

ਪਾਕਿਸਤਾਨ ਦੇ ਵਿੱਚ ਸਾਬਕਾ ਸਾਂਸਦ ਰਹੇ ਤੇ ਹੁਣ ਭਾਰਤ ਵਿੱਚ ਆ ਕੇ ਰਾਜਨੀਤਿਕ ਸ਼ਰਨ ਦੀ ਮੰਗ ਕਰ ਰਹੇ ਬਲਦੇਵ ਕੁਮਾਰ ਤੇ ਮਸ਼ਹੂਰ ਪਾਕਿਸਤਾਨੀ ਪੱਤਰਕਾਰ ਸ਼ਾਹਿਦ ਸ਼ਬੀਰ ਨੇ ਕਈ ਗੰਭੀਰ ਇਲਜਾਮ ਲਾਏ ਹਨ l ਸੋਸ਼ਲ ਮੀਡੀਆ ਜਰੀਏ ਇੱਕ ਪੋਸਟ ਜਾਰੀ ਕਰਦੇ ਹੋਏ ਸ਼ਾਹਿਦ ਸ਼ਬੀਰ ਨੇ ਲਿਖਿਆ ਹੈ ਕੇ ਬਲਦੇਵ ਕੁਮਾਰ ਖੱਤਰੀ ਹਿੰਦੂ ਹੈ ਅਤੇ ਉਸਦੇ ਵੱਲੋਂ ਚੋਣਾਂ ਹਾਰਨ ਦੇ ਬਾਅਦ ਆਪਣੇ ਹੀ ਰਿਸ਼ਤੇ ਵਿੱਚ ਭਰਾ ਲੱਗਦੇ ਇੱਕ ਵਿਅਕਤੀ ਸੋਰਾਹਨ ਸਿੰਘ ਦਾ ਕਤਲ ਕੀਤਾ ਗਿਆ ਹੈ l ਸ਼ਾਹਿਦ ਸ਼ਬੀਰ ਦੇ ਦਾਅਵੇ ਦੇ ਅਨੁਸਾਰ ਬਲਦੇਵ ਕੁਮਾਰ ਵੱਲੋਂ ਆਪਣੇ ਗੁਨਾਹ ਲੂਕਾ ਕੇ ਦੇਸ਼ ਵਿੱਚੋਂ ਭੱਜਣ ਦੇ ਲਈ ਸਿੱਖ ਰੂਪ ਧਾਰਨ ਕੀਤਾ ਗਿਆ ਹੈ l ਇਸਦੇ ਨਾਲ ਹੀ ਸ਼ਾਹਿਦ ਸ਼ਬੀਰ ਦਾ ਕਹਿਣਾ ਹੈ ਕੇ ਬਲਦੇਵ ਕੁਮਾਰ ਨੇ ਪਾਕਿਸਤਾਨ ਦੇ ਵਿੱਚ ਲੋਕਾਂ ਕੋਲੋਂ ਕਰੀਬ 25 ਲੱਖ ਰੁਪਏ ਉਧਾਰ ਲਏ ਹੋਏ ਹਨ ਅਤੇ ਹੁਣ ਉਹ ਇਹ ਪੈਸੇ ਵੀ ਵਾਪਿਸ ਨਹੀਂ ਕਰ ਰਿਹਾ l ਸ਼ਬੀਰ ਦਾ ਕਹਿਣਾ ਹੈ ਕੇ ਬਲਦੇਵ ਕੁਮਾਰ ਆਪਣੇ ਗੁਨਾਹ ਕਰਕੇ ਦੇਸ਼ ਤੋਂ ਭੱਜ ਗਿਆ ਹੈ ਅਤੇ ਹੁਣ ਭਾਰਤ ਵਿੱਚ ਜਾ ਕੇ ਘੱਟ ਗਿਣਤੀ ਦਾ ਕਾਰਡ ਖੇਡ ਰਾਜਨੀਤੀ ਸ਼ਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ l ਦੱਸਣਯੋਗ ਹੈ ਕੇ ਬਲਦੇਵ ਕੁਮਾਰ ਬੀਤੇ ਮਹੀਨੇ ਆਪਣੇ ਪਰਿਵਾਰ ਸਮੇਤ ਖੰਨਾ ਆਇਆ ਸੀ ਅਤੇ ਹੁਣ ਉਹ ਇਥੇ ਰਾਜਨੀਤਿਕ ਸ਼ਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸਦੇ ਲਈ ਬਲਦੇਵ ਕੁਮਾਰ ਦਾ ਕਹਿਣਾ ਹੈ ਕੇ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਹਿੰਦੂ ਅਤੇ ਸਿੱਖ ਸੁਰੱਖਿਅਤ ਨਹੀਂ ਹਨ ਅਤੇ ਇਸੇ ਕਾਰਨ ਉਹ ਭਾਰਤ ਆਇਆ ਹੈ l