ਆਯੂਸ਼ਮਾਨ ਭਾਰਤ ਦੇ ਹੈਲਥ ਕਾਰਡ ਵੰਡੇ !!!

Last Updated: Sep 10 2019 15:54
Reading time: 0 mins, 38 secs

ਅੱਜ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਦੇ ਹੈਲਥ ਯੋਜਨਾ ਪ੍ਰਚਾਰ ਪ੍ਰਸਾਰ ਅਭਿਆਨ ਦੇ ਵੱਲੋਂ 5 ਲੱਖ ਦੇ ਮੈਡੀਕਲ ਬੀਮਾ ਵਾਲੇ ਬਣਾਏ ਗਏ ਜਨਤਾ ਦੇ ਕਾਰਡ ਅੱਜ ਉਨ੍ਹਾਂ ਨੂੰ ਵੰਡੇ ਗਏ। ਦੱਸਿਆ ਜਾ ਰਿਹਾ ਹੈ ਕਿ ਆਯੂਸ਼ਮਾਨ ਭਾਰਤ ਦੇ ਹੈਲਥ ਕਾਰਡ ਜੋ ਕਿ ਐਤਵਾਰ ਨੂੰ ਵਾਰਡ ਨੰਬਰ 24 ਦੇ ਜਮਾਲਪੁਰ ਗਊਸ਼ਾਲਾ ਵਿੱਚ ਬਣਾਏ ਗਏ ਸੀ, ਅੱਜ ਉਹ ਕਾਰਡ ਲੋਕਾਂ ਨੂੰ ਵੰਡੇ ਗਏ।

ਦੱਸ ਦਈਏ ਕਿ ਇਨ੍ਹਾਂ ਕਾਰਡਾਂ ਦੇ ਜਰੀਏ ਲੋਕਾਂ ਦਾ 5 ਲੱਖ ਤੱਕ ਦਾ ਬੀਮਾ ਮੁਫ਼ਤ ਹੋਇਆ ਹੈ, ਜਿਸ ਨਾਲ ਲੋਕ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਜਨ ਕਲਿਆਣਕਾਰੀ ਯੋਜਨਾ ਪ੍ਰਚਾਰ ਪ੍ਰਸਾਰ ਯੋਜਨਾ ਦੇ ਪੰਜਾਬ ਆਗੂ ਤਰੁਣ ਜੈਨ, ਜਨ ਕਲਿਆਣਕਾਰੀ ਯੋਜਨਾ ਦੇ ਪੰਜਾਬ ਆਗੂ ਅਮਿਤ ਸ਼ਰਮਾ, ਯੁਵਾ ਮੋਰਚਾ ਜ਼ਿਲ੍ਹਾ ਉਪ ਪ੍ਰਧਾਨ ਅੰਕਿਤ ਸੈਣੀ ਅਤੇ ਯੁਵਾ ਮੋਰਚਾ ਆਗੂ ਜਮਾਲਪੁਰ ਮੰਡਲ ਗੌਰਵ ਖਲੋਤਾ ਅਤੇ ਹੋਰ ਵੀ ਕਈ ਹਾਜ਼ਰ ਸਨ।