ਵੋਟਰ ਵੈਰੀਫਿਕੇਸ਼ਨ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਜ਼ੋਰ ਦਿੱਤਾ

Last Updated: Sep 10 2019 10:48
Reading time: 0 mins, 48 secs

ਮਾਨਯੋਗ ਚੋਣ ਕਮਿਸ਼ਨ ਵੱਲੋਂ ਮਿਤੀ 01-09-2019 ਤੋਂ 15-10-2019 ਤੱਕ ਚਲਾਏ ਜਾ ਰਹੇ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਮਿਤੀ 09-09-2019 ਨੂੰ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਉਪ ਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ 003 ਪਠਾਨਕੋਟ ਨੇ ਆਪਣੇ ਦਫਤਰ ਵਿੱਚ ਹਲਕੇ ਦੇ ਸੈਕਟਰ ਅਫ਼ਸਰਾਂ ਨਾਲ ਬੀ.ਐਲ.ਓ. ਐਪ ਦੀ ਟ੍ਰੇਨਿੰਗ ਰੱਖੀ। ਜਿਸ ਵਿੱਚ ਜ਼ਿਲ੍ਹਾ ਚੋਣ ਦਫਤਰ ਪਠਾਨਕੋਟ ਤੋਂ ਸ਼੍ਰੀ ਹਰਸ਼ਰਨ ਸਿੰਘ ਨੇ ਸਾਰੇ ਸੈਕਟਰ ਅਫਸਰਾਂ ਨੂੰ ਬੀ.ਐਲ.ਓ. ਐਪ ਸਬੰਧੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ। ਜਿੱਥੇ ਐਸ.ਡੀ.ਐਮ. ਸ਼੍ਰੀ ਅਰਸ਼ਦੀਪ ਸਿੰਘ ਨੇ ਸੈਕਟਰ ਅਫਸਰਾਂ ਨੂੰ ਵੋਟਰ ਵੈਰੀਫਿਕੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਜ਼ੋਰ ਦਿੱਤਾ, ਉੱਥੇ ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਵੀ ਕੀਤੀ ਕਿ ਜਦੋਂ ਬੀ.ਐਲ.ਓ. ਤੁਹਾਡੇ ਘਰ ਵੋਟਰ ਵੈਰੀਫਿਕੇਸ਼ਨ ਕਰਨ ਲਈ ਆਉਂਦਾ ਹੈ ਤਾਂ ਉਸਦਾ ਸ਼ਨਾਖ਼ਤੀ ਕਾਰਡ ਜੋ ਜਿਸ ਦਫਤਰ ਵੱਲੋਂ ਜਾਰੀ ਕੀਤਾ ਗਿਆ ਹੈ ਵੇਖਣ ਤੋਂ ਬਾਅਦ ਉਸਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਹਰ ਪੱਖੋਂ ਸਹੂਲਤ ਲਈ ਚਲਾਏ ਜਾ ਰਹੇ ਵੋਟਰ ਵੈਰੀਫਿਕੇਸ਼ਨ ਨੂੰ ਸੁਚੱਜੇ ਢੰਗ ਨਾਲ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।