ਸਰਹੱਦ ਤੋਂ ਬੀ.ਐੱਸ.ਐੱਫ. ਨੇ ਫੜੀ ਕਰੋੜਾਂ ਦੀ ਹੈਰੋਇਨ!!!

Last Updated: Sep 07 2019 12:05
Reading time: 0 mins, 41 secs

ਹਿੰਦ-ਪਾਕਿ ਸਰਹੱਦ 'ਤੇ ਸਥਿਤ ਬੀ.ਐੱਸ.ਐੱਫ. ਦੀ ਚੌਕੀ ਸ਼ਾਮੇ ਕੇ ਇਲਾਕੇ ਵਿੱਚੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਬੀ.ਐੱਸ.ਐੱਫ. ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅੱਜ ਸਵੇਰੇ 6:00 ਵਜੇ ਜਦੋਂ ਬੀ.ਐੱਸ.ਐੱਫ. ਦੇ ਜਵਾਨ ਸਰਹੱਦ 'ਤੇ ਤੈਨਾਤ ਸਨ ਤਾਂ ਇਸ ਦੌਰਾਨ ਨਾਕਾ ਪੁਆਇੰਟ ਕੋਲ ਬੀ.ਐੱਸ.ਐੱਫ. ਜਵਾਨਾਂ ਨੂੰ ਇੱਕ ਸ਼ੱਕੀ ਪਲਾਸਟਿਕ ਟੇਪ ਨਾਲ ਲਪੇਟਿਆ ਹੋਇਆ ਪੋਲੀਥੀਨ ਮਿਲਿਆ। 

ਅਧਿਕਾਰੀਆਂ ਦੇ ਮੁਤਾਬਿਕ ਜਦੋਂ ਜਵਾਨਾਂ ਵੱਲੋਂ ਉਕਤ ਪੋਲੀਥੀਨ ਤੋਂ ਟੇਪ ਹਟਾਈ ਗਈ ਤਾਂ ਉਸ 'ਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ। ਬੀ.ਐੱਸ.ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਬਰਾਮਦ ਕੀਤੀ ਗਈ ਹੈਰੋਇਨ ਦਾ ਵਜ਼ਨ ਤੋਲਿਆ ਗਿਆ ਤਾਂ 3 ਕਿੱਲੋ ਪਾਇਆ ਗਿਆ। ਅਧਿਕਾਰੀਆਂ ਦੇ ਮੁਤਾਬਿਕ ਉਕਤ ਹੈਰੋਇਨ ਨੂੰ ਬੀ.ਐੱਸ.ਐੱਫ. ਜਵਾਨਾਂ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਭਾਰਤ ਦੇ ਕਿਹੜੇ ਤਸਕਰ ਕੋਲ ਪਹੁੰਚਣੀ ਸੀ।