Loading the player...

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਕਈ ਸੀਨੀਅਰ ਕਾਂਗਰਸੀਆਂ ਦਾ ਪੁਲਿਸ ਨਾਲ ਹੋਇਆ ਵਿਵਾਦ

Last Updated: Sep 06 2019 17:51
Reading time: 0 mins, 48 secs

ਬੀਤੇ ਦਿਨੀਂ ਬਟਾਲਾ ਵਿਖੇ ਇੱਕ ਪਟਾਕਾ ਫ਼ੈਕਟਰੀ ਵਿੱਚ ਹੋਏ ਦਰਦਨਾਕ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਸਿਵਲ ਹਸਪਤਾਲ ਆਏ ਸਨ। ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਘਟਨਾ ਵਾਲੇ ਸਥਾਨ ਅਤੇ ਸਿਵਲ ਹਸਪਤਾਲ ਵਿੱਚ ਕਰਫ਼ਿਊ ਲੱਗਾ ਹੋਵੇ। ਸੁਰੱਖਿਆ ਮੁਲਾਜ਼ਮਾਂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਜੋਸਫ਼ ਸਮੇਤ ਕਈ ਸੀਨੀਅਰ ਕਾਂਗਰਸੀਆਂ ਨੂੰ ਨੇੜੇ ਵੀ ਨਹੀਂ ਫਟਕਣ ਦਿੱਤਾ ਜਿਸ ਕਰਕੇ ਕਾਂਗਰਸੀਆਂ ਵਿੱਚ ਪ੍ਰਸ਼ਾਸਨ ਪ੍ਰਤੀ ਕਾਫੀ ਗੁੱਸਾ ਵੀ ਵੇਖਣ ਨੂੰ ਮਿਲਿਆ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਈ ਕਾਂਗਰਸੀ ਤਾਂ ਆਪਣੇ ਆਕਾਵਾਂ ਦੇ ਕਰਕੇ ਪੁਲਿਸ ਦੀਆਂ ਰੋਕਾਂ ਵਿੱਚੋਂ ਲੰਘਣ ਵਿੱਚ ਕਾਮਯਾਬ ਵੀ ਹੋ ਗਏ ਪਰ ਬਹੁਤਿਆਂ ਦਾ ਹਾਲ ਆਪਣੀ ਹੀ ਸਰਕਾਰ ਵਿੱਚ ਵਿਰੋਧੀਆਂ ਤੋਂ ਵੀ ਮਾੜਾ ਹੀ ਨਜ਼ਰ ਆਇਆ। ਜਿਸ ਕਰਕੇ ਇਹ ਚਰਚਾ ਚੱਲਣ ਲੱਗ ਪਈ ਹੈ ਕਿ ਜਿਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਵੀ ਆਪਣੇ ਲੀਡਰ ਨੂੰ ਨਹੀਂ ਮਿਲ ਸਕਦੇ ਉੱਥੇ ਆਮ ਆਦਮੀ ਦੀ ਕੀ ਸੁਣਵਾਈ ਹੋਣੀ ਹੈ।