ਕਿਸੇ ਵਾਸਤੇ ਚੰਗੇ ਤੇ ਕਿਸੇ ਵਾਸਤੇ ਮੰਦੇ, ਫੇਸਬੁੱਕ ਤੇ ਪੈਂਦੇ ਸਟੇਟਸ (ਨਿਊਜ਼ਨੰਬਰ ਖਾਸ ਖਬਰ)

Last Updated: Sep 03 2019 08:35
Reading time: 1 min, 26 secs

ਫੇਸਬੁੱਕ ਇਸ ਦੁਨੀਆ ਵਿੱਚ ਸਭ ਤੋਂ ਜਿਆਦਾ ਵਰਤੀ ਜਾਣ ਵਾਲੀ ਸੋਸ਼ਲ ਸਾਈਟ ਹੈ। ਇਹ ਇੱਕ ਅਜਿਹੀ ਸਾਇਟ ਹੈ ਜਿਸ ਨੂੰ ਹਰ ਵਰਗ ਦੇ ਲੋਕ ਵਰਤਦੇ ਹਨ ਫਿਰ ਚਾਹੇ ਉਹ ਬੱਚੇ, ਬਜੁਰਗ, ਔਰਤਾਂ  ਜਾ ਫਿਰ ਨੌਜਵਾਨ ਮੁੰਡੇ-ਕੁੜੀਆਂ ਹੋਣ ਹਰ ਕੋਈ ਇਸਦਾ ਚੰਗੀ ਤਰ੍ਹਾਂ ਇਸਤੇਮਾਲ ਕਰਦਾ ਹੈ ਅਤੇ  ਇਸ ਦੇ ਜਰੀਏ ਖੁੱਲ੍ਹ ਕੇ ਆਪਣੇ ਮਨ ਦੇ ਭਾਵ ਵਿਅਕਤ ਕਰਦਾ ਹੈ। ਕੋਈ ਦਰਦ-ਏ-ਦਿਲ ਦੀ ਦਾਸਤਾਨ ਬਿਆਨ ਕਰਦਾ ਹੈ, ਕੋਈ ਆਪਣੀ ਕਾਮਯਾਬੀ ਦਾ ਜਸ਼ਨ ਮਨਾਉੰਦਾ ਹੈ, ਕੋਈ ਹੰਕਾਰ ਵਿੱਚ ਚੂਰ ਹੋ ਕੇ ਦੂਸਰਿਆਂ ਦੀ ਬੇਇੱਜ਼ਤੀ ਕਰਦਾ ਹੈ, ਕੋਈ ਭੜਕਾਊ ਸਟੇਟਸ ਪਾਉਂਦਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪੜ੍ਹਨ ਵਾਲੇ ਤੇ ਇਸ ਦਾ ਕੀ ਅਸਰ ਹੁੰਦਾ ਹੈ। ਜਦ ਕੋਈ ਦੂਸਰੇ ਦਾ ਭਲਾ ਕਰਕੇ ਆਪਣੀ ਫੋਟੋ ਅਪਲੋਡ ਕਰਦਾ ਹੈ ਤਾਂ ਉਹ ਇਕ ਚੰਗਾ ਸੰਦੇਸ਼ ਦਿੰਦੀ ਹੈ ਪਰ ਜੇਕਰ ਕੋਈ ਗੰਡਾਸਾ ਚੁੱਕ ਕੇ ਦੋਨਾਲੀ ਫੜ ਕੇ ਫੋਟੋ ਅਪਲੋਡ ਕਰਦਾ ਹੈ ਤਾਂ ਇਹ ਕੋਈ ਚੰਗਾ ਸੰਦੇਸ਼ ਤਾਂ ਨਹੀਂ ਦਿੰਦੀ ਪਰ ਬੱਚਿਆਂ ਤੇ ਕਿਸ਼ੋਰਾਂ ਨੂੰ ਗਲਤ ਕੰਮ ਕਰਨ ਦੀ ਪ੍ਰੇਰਨਾ ਜਰੂਰ ਦਿੰਦੀ ਹੈ। ਜੇਕਰ ਕੋਈ ਐਟੀਟਿਊਡ ਵਾਲਾ ਸਟੇਟਸ ਪਾਉਂਦਾ ਹੈ 'ਤੂੰ ਤਾਂ ਮੇਰੀ ਜੁੱਤੀ ਦੇ ਮੇਚ ਦਾ ਜਾ "ਜਿੱਥੇ ਤੂੰ ਬੈਠਦਾ ਏੰ ਉਥੇ ਤਾਂ ਅਸੀ ਥੁੱਕਦੇ ਵੀ ਨਹੀਂ" ਆਦਿ ਕਿਸ ਰਾਹੇ ਪਾ ਰਹੇ ਹਨ ਸਮਾਜ ਨੂੰ। ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਰਿਸ਼ਤੇ ਜਿਆਦਾ ਲੰਬਾ ਸਮਾਂ ਟਿੱਕਦੇ ਨਹੀਂ। ਇੱਕ- ਦੂਸਰੇ ਦੇ ਕੋਲ ਹੋ ਕੇ ਵੀ ਦੂਰੀਆਂ ਵਧੀ ਜਾ ਰਹੀਆਂ ਹਨ। ਇਨ੍ਹਾਂ ਸਭ ਤੋਂ ਹਟ ਕੇ ਕੁਝ ਭਲੇ ਇਨਸਾਨ ਧਾਰਮਿਕ ਗ੍ਰੰਥਾਂ ਦੀਆਂ ਕੁਝ ਸਤਰਾਂ ਹਰ ਰੋਜ ਅਪਲੋਡ ਕਰਦੇ ਹਨ ਜਿਹਨਾਂ ਨੂੰ ਪੜ ਕੇ ਇੱਕ ਵੱਖਰੀ ਕਿਸਮ ਦਾ ਆਨੰਦ ਮਿਲਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਫੇਸਬੁੱਕ ਇਕ ਚੰਗਾ ਮੀਡੀਆ ਹੈ ਇਸ ਨੂੰ ਵਰਤਣਾ ਸਾਡੇ ਹੱਥ ਵਿੱਚ ਹੈ। ਜੇਕਰ ਅਸੀਂ ਕੁੱਝ ਚੰਗਾ ਨਹੀਂ ਅਪਲੋਡ ਕਰ ਸਕਦੇ ਤਾਂ ਸਾਨੂੰ ਕੁੱਝ ਮਾੜਾ ਵੀ ਨਹੀਂ ਅਪਲੋਡ ਕਰਨਾ ਚਾਹੀਦਾ। ਸਕੂਲਾਂ ਕਾਲਜਾਂ ਵਿੱਚ ਵੀ ਇਸਨੂੰ ਸਕਰਾਤਮਕ ਤਰੀਕੇ ਨਾਲ ਵਰਤਣ ਦੀ ਸਿੱਖਿਆ ਦੇਣੀ ਚਾਹੀਦੀ ਹੈ।