ਕੌਮੀ ਲੋਕ ਅਦਾਲਤ ਲਗਾਈ ਜਾਵੇਗਾ 14 ਸਤੰਬਰ ਨੂੰ

Last Updated: Aug 13 2019 18:10
Reading time: 1 min, 14 secs

ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਦੇ ਹੁਕਮਾਂ ਅਨੁਸਾਰ 14 ਸਤੰਬਰ 2019 ਨੂੰ ਹਿੰਦੁਸਤਾਨ ਦੇ ਹਰ ਇੱਕ ਰਾਜ ਦੀ ਹਰ ਅਦਾਲਤ ਵਿੱਚ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿੱਚ ਸੰਗੀਨ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਰਾਜ਼ੀਨਾਮਾ ਹੋਣ ਵਾਲੇ ਫ਼ੌਜਦਾਰੀ ਅਤੇ ਦਿਵਾਨੀ ਕੇਸ ਜੋ ਕਿ ਅਦਾਲਤ ਵਿੱਚ ਲੰਬਿਤ ਹਨ, ਜਿਵੇਂ ਕਿ ਫ਼ੌਜਦਾਰੀ ਕੇਸ, ਘਰੇਲੂ ਝਗੜੇ ਦੇ ਕੇਸ, ਦਿਵਾਨੀ ਮੁਕੱਦਮੇ, ਬੈਂਕ ਰਿਕਵਰੀ, ਚੈੱਕ ਬਾਉਂਸ, ਬਿਜਲੀ ਬੋਰਡ ਦੇ ਕੇਸ, ਟੈਲੀਫ਼ੋਨ ਦੇ ਕੋਸਾਂ ਨੂੰ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਇਆ ਜਾਵੇਗਾ।

ਇਸ ਸਬੰਧੀ ਅੱਜ ਪਰਮਿੰਦਰ ਪਾਲ ਸਿੰਘ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਦਿਸ਼ਾ ਅਨੁਦੇਸ਼ ਦੀ ਪਾਲਣਾ ਕਰਦੇ ਹੋਏ ਅਮਨਪ੍ਰੀਤ ਸਿੰਘ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਿਟੀ ਦੀਆਂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਿਆਂ ਵਿੱਚ ਤੈਨਾਤ ਐਸ. ਐਚ. ਓ. ਅਤੇ ਲੀਡ ਬੈਂਕ ਮੈਨੇਜਰ ਤੋਂ ਇਲਾਵਾ ਹੋਰ ਬੈਂਕਾਂ ਦੇ ਮੈਨੇਜਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਐਸ.ਐਚ.ਓ. ਨੂੰ ਹਦਾਇਤਾਂ ਦਿੱਤੀਆਂ ਗਈਆਂ, ਜਿਨ੍ਹਾਂ ਕੇਸਾਂ ਦਾ ਲੋਕ ਅਦਾਲਤਾਂ ਰਾਹੀਂ ਨਿਪਟਾਰਾ ਹੋ ਸਕਦਾ ਹੈ, ਉਹ ਉਕਤ ਕੇਸ ਦੀ ਆਪਣੀ ਫਾਈਨਲ ਰਿਪੋਰਟ ਦੇਣ ਅਤੇ ਬੈਂਕ ਮੈਨੇਜਰ ਨੂੰ ਹਦਾਇਤਾਂ ਦਿੱਤੀਆਂ ਕਿ ਵੱਧ ਤੋਂ ਵੱਧ ਕੇਸ ਕੌਮੀ ਲੋਕ ਅਦਾਲਤ ਵਿੱਚ ਨਿਪਟਾਰਾ ਕਰਨ ਲਈ ਪ੍ਰੀ ਲਿਟੀਗੇਟਿਵ ਸਟੇਜ 'ਤੇ ਕੇਸ ਅਦਾਲਤਾਂ ਵਿੱਚ ਲਗਵਾਏ ਜਾਣ।

ਅਮਨਪ੍ਰੀਤ ਸਿੰਘ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਦੱਸਿਆ ਕਿ ਲੋਕਾਂ ਨੂੰ ਉਨ੍ਹਾਂ ਹੱਕਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਅਤੇ ਨਾਲਸਾ ਵੱਲੋਂ ਚਲਾਈਆਂ ਜਾਣ ਵਾਲੀ ਸਕੀਮਾਂ ਅਤੇ ਪੰਜਾਬ ਰਾਜ ਵੱਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੈਰਾ ਲੀਗਲ ਵਲੰਟੀਅਰਜ਼ ਦੀ ਭਾਰਤੀ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਇੰਟਰਵਿਊ 20 ਅਗਸਤ 2019 ਅਤੇ 21 ਅਗਸਤ 2019 ਨੂੰ ਏਡੀਆਰ ਸੈਂਟਰ ਵਿੱਚ ਲਈ ਜਾਵੇਗੀ।