ਸਰਕਾਰੀ ਕੰਨਿਆ ਸਕੂਲ ਬਾਘਾ ਪੁਰਾਣਾ ਦੀਆਂ ਵਿਦਿਆਰਥਣਾਂ ਜਿੱਤੀਆਂ, ਰਾਜ ਪੱਧਰੀ ਮੁਕਾਬਲੇ ਲਈ ਹੋਈ ਚੋਣ: ਇੰਚਾਰਜ ਪਰਮਜੀਤ ਕੌਰ

Last Updated: Aug 12 2019 11:24
Reading time: 1 min, 18 secs

ਖੇਡ ਵਿਭਾਗ ਪੰਜਾਬ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੋ-ਖੋ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਾਘਾ ਪੁਰਾਣਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਹ ਮੁਕਾਬਲੇ ਮੋਗਾ ਵਿਖੇ ਬਲੂਮਿੰਗ ਬੱਡਜ਼ ਸਕੂਲ ਅੰਡਰ 18 ਮਿਤੀ 7 ਅਗਸਤ 2019 ਤੋਂ 8 ਅਗਸਤ 2019 ਤੱਕ ਕਰਵਾਏ ਗਏ। ਜਿਸ ਵਿੱਚ ਜਿਲ੍ਹਾ ਮੋਗਾ ਦੇ ਬਹੁਤ ਸਾਰੇ ਸਕੂਲਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਾਘਾ ਪੁਰਾਣਾ ਦੀਆਂ ਵਿਦਿਆਰਥਣਾਂ ਨੇ ਡਰੋਲੀ ਭਾਈ ਕੀ ਟੀਮ ਨੂੰ ਬਹੁਤ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਜ਼ਿਲ੍ਹੇ ਭਰ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। 

ਇਸ ਮੁਕਾਬਲੇ ਵਿੱਚ ਬਲਪ੍ਰੀਤ ਕੌਰ, ਅਨੁਜੀਤ, ਰਾਜਵੀਰ, ਅਰਸ਼ਦੀਪ, ਨਵਦੀਪ, ਨਵਜੀਤ, ਭੂ ਪਾਲ, ਸ਼ਵਾਨਾ, ਅਮਨਦੀਪ, ਅਮ੍ਰਿਤਪਾਲ, ਅਨਮੋਲਪ੍ਰੀਤ, ਪ੍ਰਭਨਮ, ਕੋਮਲਪ੍ਰੀਤ ਆਦਿ ਵਿਦਿਆਰਥਣਾਂ ਨੇ ਭਾਗ ਲਿਆ। ਜਿੱਤਣ ਤੋਂ ਬਾਅਦ ਸਕੂਲ ਪਰਤੀਆਂ ਵਿਦਿਆਰਥਣਾਂ ਨੂੰ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ ਮੈਡਲ ਤੇ ਸਨਮਾਨਚਿੰਨ੍ਹ ਸਕੂਲ ਵਿੱਚ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਦੀ ਹਾਜ਼ਰੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਾਘਾ ਪੁਰਾਣਾ ਦੀ ਇੰਚਾਰਜ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ (ਲੈਕਚਰਾਰ ਅੰਗਰੇਜ਼ੀ) ਨੇ ਵਿਦਿਆਰਥਣਾਂ ਨੂੰ ਵੰਡ ਕੇ ਸਨਮਾਨਿਤ ਕੀਤਾ ਅਤੇ ਵਿਦਿਆਰਥਣਾਂ ਦੀ ਖੇਡਾਂ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕੀਤਾ। ਆਪਣੇ ਸੰਬੋਧਨ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਾਘਾ ਪੁਰਾਣਾ ਦੀ ਇੰਚਾਰਜ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ (ਲੈਕਚਰਾਰ ਅੰਗਰੇਜ਼ੀ) ਨੇ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀਆਂ ਜੇਤੂ ਵਿਦਿਆਰਥਣਾਂ ਦੀ ਟੀਮ ਰਾਜ ਪੱਧਰੀ ਮੁਕਾਬਲੇ ਲਈ ਹਿੱਸਾ ਲਵੇਗੀ। ਇਸ ਮੌਕੇ ਸਕੂਲ ਸਟਾਫ਼ ਵਿੱਚੋਂ ਹਰਮੇਸ਼ਨ ਕੌਰ ਪੀ.ਟੀ.ਆਈ., ਸਰਜੀਤ ਕੌਰ, ਮਨਜਿੰਦਰ ਕੌਰ, ਸੁਖਦੀਪ ਕੌਰ, ਅਰਸ਼ਦੀਪ ਕੌਰ, ਨੀਰੂ, ਹਰਵਿੰਦਰ ਕੌਰ, ਸੁਖਦੀਪ ਕੌਰ, ਰਮਨਦੀਪ ਕੌਰ, ਸੁਰਿੰਦਰ ਕੌਰ, ਸੁਮਨਦੀਪ ਕੌਰ, ਰਾਜਦੀਪ ਕੌਰ ਅਤੇ ਰਣਦੀਪ ਕੌਰ ਆਦਿ ਅਧਿਆਪਕ ਹਾਜ਼ਰ ਸਨ।