ਟਾਊਨ ਰੋਜ਼ਗਾਰ ਦਫਤਰ ਫਗਵਾੜਾ ਵੱਲੋਂ ਦੋ ਦਿਨਾਂ ਪਲੇਸਮੈਂਟ ਡਰਾਈਵ ਦਾ ਆਯੋਜਨ

Last Updated: Jul 09 2019 18:23
Reading time: 0 mins, 56 secs

ਵਧੀਕ ਡਿਪਟੀ ਕਮਿਸ਼ਨਰ (ਜ) ਫਗਵਾੜਾ ਦੀ ਰਹਿਨੁਮਾਈ ਹੇਠ ਤਹਿਸੀਲ ਫਗਵਾੜਾ ਵਿੱਚ 8 ਅਤੇ 9 ਜੁਲਾਈ ਨੂੰ ਪਲੇਸਮੈਂਟ ਕੈਂਪ ਲਗਾਏ ਗਏ। ਜਿਸ ਵਿੱਚ ਪਹਿਲੇ ਦਿਨ ਟਾਊਨ ਰੋਜ਼ਗਾਰ ਦਫਤਰ ਫਗਵਾੜਾ ਵਿਖੇ ਅਤੇ ਦੂਸਰੇ ਦਿਨ ਨਗਰ ਨਿਗਮ ਫਗਵਾੜਾ ਦੇ ਮੀਟਿੰਗ ਹਾਲ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਨ੍ਹਾਂ ਕੈਂਪਾਂ ਵਿੱਚ 8 ਤੋਂ ਵੱਧ ਨਿਯੋਜਕਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਜੋਮੈਟੋ, ਉਪਲ ਇੰਡਸਟਰੀ, ਸਟੇਟ ਇੰਜੀਨੀਅਰ, ਪ੍ਰਦੀਪ ਇੰਜੀਨੀਅਰ, ਫਾਈਨ ਸਵਿੱਚ ਗੇਅਰ, ਵਿਕਰਾਂਤ ਇੰਡਸਟਰੀ, ਵੈਕਸਨ ਫਾਉਂਡਰੀ ਆਦਿ ਨੇ ਸ਼ਮੂਲੀਅਤ ਕੀਤੀ। ਇਸ ਪਲੇਸਮੈਂਟ ਡਰਾਈਵ ਵਿੱਚ ਲਗਭਗ 160 ਪ੍ਰਾਰਥੀਆਂ ਨੇ ਭਾਗ ਲਿਆ।

ਉਮੀਦਵਾਰਾਂ ਨੂੰ ਸਵੈ-ਰੋਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਗਈ। ਪੰਜਾਬ ਸੱਕਿਲ ਡਿਵੈਲਪਮੈਂਟ ਵੱਲੋਂ ਅਤੇ ਹੋਰ ਟ੍ਰੇਨਿੰਗ ਸੰਸਥਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਟ੍ਰੇਨਿੰਗਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਿਯੋਜਕਾਂ ਵੱਲੋਂ ਮੌਕੇ ਤੇ ਇੰਟਰਵਿਊ ਕਰਕੇ ਸ਼ਾਰਟ ਲਿਸਟ ਕੀਤੀ ਗਈ। ਇਸ ਮੌਕੇ ਖਾਸ ਤੌਰ ਤੇ ਸ਼ਾਮਿਲ ਹੋਏ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੀਲਮ ਮਹੇ ਨੇ ਕਿਹਾ ਕਿ ਫਗਵਾੜੇ ਵਿੱਚ ਅਜਿਹੇ ਪਲੇਸਮੈਂਟ ਕੈਂਪ ਭਵਿੱਖ ਵਿੱਚ ਵੀ ਲਗਾਏ ਜਾਇਆ ਕਰਨਗੇ। ਇਸ ਮੌਕੇ ਤੇ ਆਈ.ਕੇ ਸ਼ਰਮਾ ਉੱਚ ਉਦਯੋਗਿਕ ਉੱਨਤੀ ਅਫਸਰ, ਹਰਬਿੰਦਰ ਵਾਲੀਆ ਬਲਾਕ ਲੈਬ ਐਕਸਟੈਨਸ਼ਨ ਅਫਸਰ, ਸੁਖਇੰਦਰ ਸਿੰਘ ਸਟੇਟ ਇੰਜੀਨੀਅਰ ਕਾਰਪੋਰੇਸ਼ਨ, ਅਸ਼ੋਕ ਸੇਠੀ ਫਾਇਨ ਸਵਿੱਚ ਗੇਅਰ, ਅਸ਼ੋਕ ਬੂਟਾ ਪ੍ਰਦੀਪ ਇੰਜੀਨੀਅਰ, ਓਮ ਉਪਲ ਇੰਜੀਨੀਅਰ ਕਾਰਪੋਰੇਸ਼ਨ, ਕੇ.ਵੀ. ਇੰਟਰਨੈਸ਼ਨਲ, ਅਰਬਿੰਦ ਬੱਗਾ ਵੈਕਸਨ ਆਦਿ ਹਾਜ਼ਰ ਸਨ।