ਕਰੋੜਾ ਦਾ ਜੀ.ਐਸ.ਟੀ ਚੋਰੀ ਮਾਮਲਾ, ਹੋਣਗੇ ਅਹਿਮ ਖੁਲਾਸੇ! (ਨਿਊਜ਼ਨੰਬਰ ਖ਼ਾਸ ਖ਼ਬਰ) 

ਕਰੋੜਾ ਰੁਪਏ ਦੀ ਜੀ.ਐਸ.ਟੀ ਦੀ ਚੋਰੀ ਕਰਕੇ ਰਾਤੋ ਰਾਤ ਫ਼ਰਸ਼ ਤੋ ਅਰਸ਼ 'ਤੇ ਪਹੁੰਚੇ ਅਬੋਹਰ ਦੇ ਕੁਛ ਵਿਅਕਤੀਆਂ ਨਾਲ ਸਬੰਧਤ ਇਹ ਮਾਮਲਾ ਇੱਕ ਵਾਰ ਫਿਰ ਤੋ ਸੁਰਖੀਆਂ 'ਚ ਆ ਗਿਆ ਹੈ। ਜੀ.ਐਸ.ਟੀ ਦੀ ਟੀਮ ਨੇ ਅਬੋਹਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਇਹ ਕਾਰਵਾਈ ਬੇਹਦ ਗੁਪਤ ਤੌਰ 'ਤੇ ਕੀਤੀ ਗਈ ਜਿਸ ਕਰਕੇ ਫਿਲਹਾਲ ਇਸਦੇ ਬਾਰੇ ਪੂਰਨ ਤੌਰ 'ਤੇ ਕੋਈ ਜਾਣਕਾਰੀ ਨਹੀ ਮਿਲੀ ਹੈ ਪਰ ਇਹ ਤਾ ਸਪਸ਼ਟ ਹੈ ਕਿ ਕਰੋੜਾ ਰੁਪਏ ਦੇ ਜੀ.ਐਸ.ਟੀ ਚੋਰੀ ਮਾਮਲੇ 'ਚ ਆਉਣ ਵਾਲੇ ਦਿਨਾਂ 'ਚ ਅਬੋਹਰ ਦੇ ਕੁਛ ਨਾਮੀ ਵਿਅਕਤੀਆਂ ਦੇ ਨਾਂਅ ਆਉਣ ਦੀ ਸੰਭਾਵਨਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਹੈ। ਇਸਤੋ ਪਹਿਲਾ ਜੀ.ਐਸ.ਟੀ ਇੰਟੈਲੀਜੈਂਸ ਵੱਲੋਂ ਅਬੋਹਰ ਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਤੋ ਪੁੱਛਗਿੱਛ ਦੇ ਅਧਾਰ 'ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕਾਬੂ ਕੀਤੇ ਗਏ ਵਿਅਕਤੀਆਂ ਬਾਰੇ ਇੰਟੈਲੀਜੈਂਸ ਦੀ ਟੀਮ ਨੂੰ ਸ਼ਕ ਤੱਦ ਵੀ ਹੋਇਆ ਜੱਦ ਇਨ੍ਹਾਂ ਬਾਰੇ ਪਤਾ ਕਰਨ 'ਤੇ ਮਾਲੂਮ ਹੋਇਆ ਕਿ ਇਨ੍ਹਾਂ ਦੀ ਕੁਛ ਸਾਲ ਪਹਿਲਾ ਆਰਥਿਕ ਸਥਿਤ ਬੇਹਦ ਮਾੜੀ ਹੋਣ ਦੇ ਬਾਅਦ ਇਨ੍ਹਾਂ ਕੋਲ ਮਹਿੰਗੀਆਂ ਗੱਡੀਆਂ, ਕੋਠੀਆਂ ਸਮੇਤ ਰਾਜਸਥਾਨ, ਚੰਡੀਗੜ੍ਹ, ਅਬੋਹਰ ਸਮੇਤ ਹੋਰਨਾਂ ਸ਼ਹਿਰਾਂ 'ਚ ਮਹਿੰਗੀਆ ਜਾਇਦਾਦਾ ਆਖਰ ਕਿਥੋ ਤੇ ਕਿਵੇ ਆ ਗਈਆਂ ?

ਜੀ.ਐਸ.ਟੀ ਇੰਟੈਲੀਜੈਂਸ ਦੀ ਜੈਪੁਰ ਟੀਮ ਨੇ ਜਿਲ੍ਹਾ ਫਾਜ਼ਿਲਕਾ ਦੇ ਅਬੋਹਰ ਸ਼ਹਿਰ ਦੇ ਰਹਿਣ ਵਾਲੇ ਇਨ੍ਹਾਂ ਦੋਵਾਂ ਵਿਅਕਤੀਆਂ ਸੰਦੀਪ ਗੋਇਲ ਅਤੇ ਰਾਜੇਸ਼ ਅਰੋੜਾ ਨੂੰ ਕਰੀਬ ਚਾਰ ਮਹੀਨੇ ਪਹਿਲਾ ਕਾਬੂ ਕੀਤਾ ਅਤੇ ਇਨ੍ਹਾਂ ਦੀ ਪੁੱਛਗਿੱਛ ਤੋ ਬਾਅਦ ਜੈਪੁਰ ਦੀ ਸੀ.ਏ ਹਿਮਾਨੀ ਮੁੰਜਾਲ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਤੋ ਕੀਤੀ ਜਾ ਰਹੀ ਪੁੱਛਗਿੱਛ ਦੇ ਅਧਾਰ 'ਤੇ ਹੀ ਟੀਮ ਨੇ ਅਬੋਹਰ ਵਿਖੇ ਇਨ੍ਹਾਂ ਕਾਬੂ ਕੀਤੇ ਵਿਅਕਤੀਆਂ ਦੇ ਠਿਕਾਨਿਆ ਸਮੇਤ ਹੋਰ ਥਾਵਾਂ 'ਤੇ ਆਪਣੀ ਕਾਰਵਾਈ ਨੂੰ ਅੰਜਾਮ ਦਿਤਾ। ਜੀ.ਐਸ.ਟੀ ਦੀ ਟੀਮ ਵੱਲੋਂ ਛਾਪੇਮਾਰੀ ਦੇ ਡਰੋ ਅਬੋਹਰ ਦੇ ਕਈ ਸੀ.ਏ ਆਪਣੇ ਦਫਤਰ ਬੰਦ ਕਰਕੇ ਫ਼ਰਾਰ ਹੋ ਗਏ। ਸੂਤਰਾਂ ਅਨੁਸਾਰ ਇਸ ਮਾਮਲੇ 'ਚ ਕਈਆਂ ਦੇ ਨਾਂਅ ਆ ਸਕਦੇ ਹਨ। ਜੀ.ਐਸ.ਟੀ ਇੰਟੈਲੀਜੈਂਸ ਦੀ ਟੀਮ ਨੂੰ ਸੰਦੀਪ ਗੋਇਲ ਅਤੇ ਰਾਜੇਸ਼ ਅਰੋੜਾ ਬਾਰੇ ਪਤਾ ਚਲਿਆ ਸੀ ਕਿ ਇਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਰੀਬ 12 ਕਰੋੜ ਰੁਪਏ ਦੀ ਜੀ.ਐਸ.ਟੀ ਚੋਰੀ 35 ਤੋ ਵੀ ਵੱਧ ਫ਼ਰਜੀ ਕੰਪਨੀਆਂ ਬਣਾ ਕੇ ਕੀਤੀ ਹੈ। ਮਾਮਲਾ ਬੇਹਦ ਸੰਗੀਨ ਹੋਣ ਕਰਕੇ ਇੰਟੈਲੀਜੈਂਸ ਦੀ ਟੀਮ ਨੇ ਇਸਤੇ ਕੰਮ ਅਤੇ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਇਸਦੇ ਤਾਰ ਸਿਧੇ ਅਬੋਹਰ ਨਾਲ ਜੁੜ ਗਏ, ਜਿਸਤੋ ਬਾਅਦ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਅਤੇ ਹੁਣ ਇਨ੍ਹਾਂ ਦੇ ਸਾਥੀਆਂ ਦੀ ਤਲਾਸ਼ ਹੈ ਜਿਨ੍ਹਾਂ ਨੇ ਇਨ੍ਹਾਂ ਦੇ ਨਾਲ ਮਿਲ ਕੇ ਸਰਕਾਰ ਨੂੰ ਕਰੋੜਾ ਰੁਪਏ ਦੇ ਜੀ.ਐਸ.ਟੀ ਦਾ ਚੂਨਾ ਲਾਇਆ ਹੈ। ਹੁਣ ਸੂਤਰਾਂ ਅਨੁਸਾਰ ਇੰਟੈਲੀਜੈਂਸ ਟੀਮ ਇਸ ਪੂਰੇ ਮਾਮਲੇ 'ਤੇ ਬੇਹਦ ਗੰਭਿਰਤਾਂ ਅਤੇ ਬਾਰੀਕੀ ਨਾਲ ਜਾਂਚ ਕਰਕੇ ਇਸ ਮਾਮਲੇ 'ਚ ਸ਼ਾਮਲ ਲੋਕਾਂ ਨੂੰ ਕਾਬੂ ਕਰ ਸਕਦੀ ਹੈ ਜਿਸ ਵਿੱਚ ਕਈ ਵਪਾਰੀ ਵੀ ਸ਼ਾਮਲ ਹੋ ਸਕਦੇ ਹਨ।

ਸੰਘਰਸ਼ ਦੌਰਾਨ ਕਿਸਾਨ ਦੀ ਖ਼ੁਦਕੁਸ਼ੀ ਦਾ ਕੇਸ ਸਰਕਾਰ ਸਿਰ ਪਵੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨੀ ਸੰਘਰਸ਼ ਪਿਛਲੇ ਸਵਾ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਲਗਾਤਾਰ ਜਾਰੀ ਹੈ। ਅੱਜ ਇੱਕ ਦੁਖ਼ਦਾਈ ਖ਼ਬਰ ਟਿਕਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ...

1991 मैं आया था ऐसा आर्थिक संकट || Economy of India || NewsNumber.Com

आजादी के बाद के भारत के इतिहास में 1991 के साल को बेहद अहम माना जाता है। आरक्षण पर मंडल कमिशन की रिपोर्ट हो या इराक पर अमेरिका का हमला या फिर लुढ़कती अर्थव्यवस्था, यह साल बेहद अहम था। पूरे तीन दशक बाद 2020 में फिर से कुछ वैसा ही घटनाक्रम होता दिख रहा है। आज़ादी के बाद भारत में इस तरह का आर्थिक संकट इससे पहले 1991 के दौरान आया था. हालांकि 2008 में आई वैश्विक मंदी की वजह से भी भारत की अर्थव्यवस्था पर आंशिक रूप से प्रभाव पड़ा था ...

ਕਰਫ਼ਿਊ ਦੀ ਉਲੰਘਣਾ ਕਰਨ ਤੇ 458 ਕੇਸ ਦਰਜ, 703 ਵਿਅਕਤੀ ਗ੍ਰਿਫ਼ਤਾਰ ਅਤੇ 171 ਵਾਹਨ ਜ਼ਬਤ

ਸੂਬੇ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇਸਦੇ ਖ਼ਾਤਮੇ ਸਬੰਧੀ ਮਿਸ਼ਨ ਫ਼ਤਹਿ ਤਹਿਤ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ...

ਸੇਲਜ਼ਮੈਨ ਭਰਾਵਾਂ ਉੱਤੇ ਲਾਕਡਾਊਨ ਦੌਰਾਨ ਪਲਾਈ ਡੀਲਰ ਨਾਲ 1 ਕਰੋੜ ਠੱਗੀ ਦੇ ਇਲਜ਼ਾਮ, ਮਾਮਲਾ ਦਰਜ

ਸਥਾਨਕ ਕੋਟਕਪੂਰਾ ਸ਼ਹਿਰ ਦੇ ਇੱਕ ਪਲਾਈ ਡੀਲਰ ਵੱਲੋਂ ਆਪਣੀ ਦੁਕਾਨ ਤੇ ਕੰਮ ਕਰਨ ਵਾਲੇ ਦੋ ਸੇਲਜ਼ਮੈਨ ਭਰਾਵਾਂ ਤੇ ਲਾਕਡਾਊਨ ਦੌਰਾਨ ਉਸ ਨਾਲ ਕਰੀਬ 1 ਕਰੋੜ ਠੱਗੀ ਮਾਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ...

ਪੰਜਾਬ ਦਾ ਡੀਜੀਪੀ ਲਗਾ ਦਿਓ "ਸਿੱਧੂ ਮੂਸੇਵਾਲਾ" ਨੂੰ !!! (ਵਿਅੰਗ)

ਫੁੱਕਰੀ-ਫੁੱਕਰੀ ਦੇ ਵਿੱਚ ਕਈ ਝੁੱਗਾ ਚੌੜ ਕਰਵਾ ਲੈਂਦੇ ਨੇ, ਕਈ ਜੇਲ੍ਹ ਚਲੇ ਜਾਂਦੇ ਨੇ ਅਤੇ ਕਈ ਤਾਂ ਏਨੇ ਬੇਸ਼ਰਮ ਹੋ ਜਾਂਦੇ ਨੇ ਕਿ ਉਨ੍ਹਾਂ ਨੂੰ ਲੱਥੀ ਚੜ੍ਹੀ ਦੀ ਹੁੰਦੀ ਹੀ ਨਹੀਂ। ...

...ਹੁਣ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਣ ਵਾਲਿਆਂ ਤੇ ਪੁਲਿਸ ਨੇ ਕਸਿਆ ਸ਼ਿਕੰਜਾ, ਧੜਾਧੜ ਪਰਚੇ ਦਰਜ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬੇ ਅੰਦਰ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵ ਆਏ ਦਿਨ ਵਧਦਾ ਜਾ ਰਿਹਾ ਹੈ। ਦਿਨੋਂ ਦਿਨ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ। ...

ਪਾਵਰਕਾਮ ਠੇਕਾ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਦਰਜ ਕੀਤੇ ਪਰਚੇ ਨੂੰ ਰੱਦ ਕਰੇ ਸੂਬਾ ਸਰਕਾਰ- ਡੀ.ਟੀ.ਐਫ

ਸੂਬੇ 'ਚ ਛਾਏ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਦੌਰਾਨ ਆਪਣੀਆਂ ਸੇਵਾਵਾਂ ਨਿਭਾ ਰਹੇ ਪਾਵਰਕਾਮ ਦੇ ਠੇਕਾ ਆਧਾਰਿਤ ਮੁਲਾਜ਼ਮਾਂ ਖ਼ਿਲਾਫ਼ ਬੀਤੇ ਦਿਨੀਂ ਮੋਹਾਲੀ ਪੁਲਿਸ ਵੱਲੋਂ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਦਰਜ ਕੀਤੇ ਗਏ ਪਰਚੇ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ) ਵੱਲੋਂ ਸਖ਼ਤ ਨਿੰਦਾ ਕਰਦੇ ਹੋਏ ਪਰਚਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ...

ਫ਼ਰੀਦਕੋਟ ਰਿਆਸਤ ਜਾਇਦਾਦ ਮਾਮਲਾ- ਰਾਜਕੁਮਾਰੀ ਅੰਮ੍ਰਿਤ ਕੌਰ ਨੇ 23 ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ

ਰਿਆਸਤ ਫ਼ਰੀਦਕੋਟ ਦੇ 20000 ਕਰੋੜ ਜਾਇਦਾਦ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਅਤੇ ਰਾਜਕੁਮਾਰੀ ਅੰਮ੍ਰਿਤ ਕੌਰ ਵੱਲੋਂ 23 ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ...

...ਆਖ਼ਰ ਕਦੋਂ ਜਾ ਕੇ ਰੁਕੇਗਾ ਜਬਰ-ਜਿਨਾਹ ਕਰਨ ਦੀਆਂ ਘਿਨੌਣੀਆਂ ਵਾਰਦਾਤਾਂ ਦਾ ਸਿਲਸਿਲਾ ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ, ਮੁਲਕ ਨੂੰ ਆਜ਼ਾਦ ਹੋਇਆਂ 70 ਸਾਲਾਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ। ਆਧੁਨਿਕ ਯੁੱਗ ਦੇ ਦੌਰ 'ਚ ਇਨਸਾਨ ਚੰਦਰਮਾ ਤੇ ਪਹੁੰਚਣ ਤੋਂ ਬਾਅਦ ਮੰਗਲ ਗ੍ਰਹਿ ਤੇ ਜੀਵਨ ਦੀ ਤਲਾਸ਼ ਕਰ ਰਿਹਾ ਹੈ। ...

ਸਾਬਕਾ ਸਿਹਤ ਮੰਤਰੀ ਦੇ ਪੀ.ਏ ਸਣੇ 4 ਖ਼ਿਲਾਫ਼ ਮੁਕੱਦਮਾ ਦਰਜ, ਸ਼ਰਾਬ ਬਰਾਮਦ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਨਿਜੀ ਸਕੱਤਰ ਰਾਕੇਸ਼ ਸਹਿਗਲ ਦੇ ਪਿੰਡ ਕੱਟੇਹੜਾ ਰੋਡ ਸਥਿਤ ਫਾਰਮ ਹਾਊਸ ਵਿੱਚੋਂ ਸੀਆਈਏ ਸਟਾਫ਼ ਫ਼ਾਜ਼ਿਲਕਾ ਨੇ ਛਾਪਾ ਮਾਰ ਕੇ 16 ਪੇਟੀ ਚੰਡੀਗੜ੍ਹ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ...

ਕਿਉਂ ਜੀਐਸਟੀ ਦੇ ਘੇਰੇ 'ਚ ਨਹੀਂ ਲਿਆਂਦਾ ਜਾ ਰਿਹਾ ਪੈਟਰੋਲ ਡੀਜ਼ਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿਨ ਪ੍ਰਤੀ ਦਿਨ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਦੇ ਹੀ ਜਾ ਰਹੇ ਹਨ, ਜਿਸਦੇ ਕਾਰਨ ਲੋਕ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ। ...

ਦਾਜ ਖ਼ਾਤਰ ਸਹੁਰਾ ਪਰਿਵਾਰ ਨੇ ਦਿੱਤੀਆਂ ਵਿਆਹੁਤਾ ਨੂੰ ਧਮਕੀਆਂ, ਪਰਚਾ ਦਰਜ

ਨਜ਼ਦੀਕੀ ਪਿੰਡ ਝੋਕ ਹਰੀ ਹਰ ਦੀ ਰਹਿਣ ਵਾਲੀ ਇੱਕ ਵਿਆਹੁਤਾ ਲੜਕੀ ਨੂੰ ਉਸ ਦੇ ਸਹੁਰਾ ਪਰਿਵਾਰ ਵੱਲੋਂ ਦਾਜ ਘੱਟ ਲਿਆਉਣ ਖ਼ਾਤਰ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਕੁਲਗੜੀ ਦੇ ਵੱਲੋਂ ਸਹੁਰਾ ਪਰਿਵਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ...

ਕ੍ਰਾਈਮ ਮੁਕਤ ਰਿਹਾ ਦਸੰਬਰ ਦਾ ਆਖ਼ਰੀ ਦਿਨ !!! (ਵਿਅੰਗ)

ਬੇਸ਼ੱਕ ਸਾਲ 2019 ਦੇ ਦੌਰਾਨ ਵੱਡੀ ਪੱਧਰ 'ਤੇ ਕਤਲ, ਲੁੱਟਾਂਖੋਹਾਂ, ਚੋਰੀਆਂ, ਡਕੈਤੀਆਂ ਅਤੇ ਨਸ਼ਾ ਪੁਲਿਸ ਦੇ ਵੱਲੋਂ ਬਰਾਮਦ ਕਰਦਿਆਂ ਹੋਇਆਂ ਕਈ ਲੋਕਾਂ 'ਤੇ ਪਰਚੇ ਦਰਜ ਕਰਕੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ...

ਪੜ੍ਹਨ ਬਹਾਨੇ ਗਏ ਨੌਜਵਾਨ ਨੇ ਮੁਟਿਆਰ ਨੂੰ ਇਕੱਲੀ ਦੇਖ ਕੇ ਕੀਤਾ ਬਲਾਤਕਾਰ, ਪਰਚਾ ਦਰਜ

ਪੜ੍ਹਾਈ ਕਰਨ ਦੇ ਬਹਾਨੇ ਕਾਲਜ ਵਿਦਿਆਰਥਣ ਦੇ ਘਰ ਗਏ ਇੱਕ ਨੌਜਵਾਨ ਵੱਲੋਂ ਲੜਕੀ ਨੂੰ ਇਕੱਲੀ ਦੇਖ ਕੇ ਜ਼ਬਰਦਸਤੀ ਉਸਦੇ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ...

ਵਿਆਹ ਦਾ ਝਾਂਸਾ ਦੇ ਕੇ 17 ਸਾਲਾਂ ਲੜਕੀ ਨਾਲ 1 ਸਾਲ ਤੱਕ ਬਣਾਉਂਦਾ ਰਿਹਾ ਸਰੀਰਕ ਸਬੰਧ, ਮੁੱਕਰਨ 'ਤੇ ਹੋਇਆ ਮੁਕੱਦਮਾ ਦਰਜ (ਨਿਊਜ਼ਨੰਬਰ ਖ਼ਾਸ ਖ਼ਬਰ)

ਵਿਆਹ ਦਾ ਝਾਂਸਾ ਦੇ ਕੇ ਲੜਕੀਆਂ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ...

ਕੀ, ਕਿਸਾਨਾਂ ਖ਼ਿਲਾਫ਼ ਦਰਜ ਮੁਕੱਦਮੇ ਸਿਰਫ਼ ਖਾਨਾਪੂਰਤੀ ਹੀ ਹਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਦਿਨੀਂ ਪ੍ਰਦੂਸ਼ਣ 'ਚ ਵਾਧੇ ਨੂੰ ਲੈ ਕੇ ਕਾਫੀ ਹੋ ਹੱਲਾ ਮੱਚਿਆ। ਜਿੱਥੇ ਦਿੱਲੀ ਸਰਕਾਰ ਨੇ ਇਸਦੇ ਲਈ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਸਿਰ ਇਲਜ਼ਾਮ ਮੜ੍ਹੇ ਉੱਥੇ ਹੀ ਅਦਾਲਤ ਵੱਲੋਂ ਵੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ। ...