ਡੀਸੀ ਦਫਤਰ ਕਾਮਿਆਂ ਦਾ ਸਰਕਾਰ ਖਿਲਾਫ਼ ਰੋਹ ਜਾਰੀ.!!

Last Updated: Jun 20 2019 15:15
Reading time: 0 mins, 48 secs

ਪਿਛਲੇ ਕਰੀਬ ਤਿੰਨ ਦਿਨਾਂ ਤੋਂ ਡੀਸੀ ਦਫ਼ਤਰ, ਐੱਸਡੀਐੱਮ ਦਫ਼ਤਰ ਤੇ ਸਬ ਰਜਿਸਟਰਾਰ ਦਫ਼ਤਰਾਂ ਦੇ ਮੁਲਾਜ਼ਮ ਕਲਮਛੋੜ ਹੜਤਾਲ 'ਤੇ ਹਨ, ਜਿਸ ਦੇ ਕਾਰਨ ਕੰਮਕਾਜ ਪੂਰੀ ਤਰ੍ਹਾਂ ਨਾਲ ਠੱਪ ਹੈ। ਦੱਸ ਦਈਏ ਕਿ ਕਰਮਚਾਰੀਆਂ ਦੇ ਵੱਲੋਂ ਕੀਤੀ ਗਈ ਹੜਤਾਲ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਡੀਸੀ ਦਫਤਰ ਕਰਮਚਾਰੀਆਂ ਦੇ ਵੱਲੋਂ ਅੱਜ ਗੇਟ ਰੈਲੀ ਕਰਦਿਆ ਹੋਇਆ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕ ਮੁਜ਼ਾਹਰਾ ਕੀਤਾ। ਮੁਲਾਜ਼ਮਾਂ ਨੇ ਹੜਤਾਲ ਦਾ ਐਲਾਨ 15 ਜੂਨ ਤੋਂ ਕਰ ਦਿੱਤਾ ਸੀ, ਪਰ ਪਹਿਲੇ ਤਿੰਨ ਦਿਨ ਲਗਾਤਾਰ ਛੁੱਟੀ ਸੀ, ਜਿਸ ਕਾਰਨ ਹੜਤਾਲ ਦਾ ਕੋਈ ਅਸਰ ਨਹੀਂ ਰਿਹਾ। ਮੰਗਲਵਾਰ ਤੋਂ ਬਾਅਦ ਬੁੱਧਵਾਰ ਨੂੰ ਦੂਜੇ ਦਿਨ ਵਰਕਿੰਗ ਡੇਅ ਵਿੱਚ ਵੀ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਅੱਜ ਤੀਜ਼ੇ ਦਿਨ ਵੀ ਡੀਸੀ ਦਫ਼ਤਰ, ਐੱਸਡੀਐੱਮ ਦਫ਼ਤਰ ਤੇ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਕੰਮ-ਕਾਜ ਨਹੀਂ ਹੋਇਆ। ਡੀਸੀ ਦਫ਼ਤਰ ਵਰਕਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਹਾਲੇ ਤੱਕ ਇਸ ਸਬੰਧੀ ਮੁਲਾਜ਼ਮਾਂ ਨਾਲ ਕੋਈ ਸੰਪਰਕ ਕਾਇਮ ਨਹੀਂ ਕੀਤਾ, ਜਿਸ ਕਾਰਨ ਮੁਲਾਜ਼ਮਾਂ ਵਿਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।