ਕੀ ਹੁਣ ਪੁਲਿਸ ਤੋਂ ਵੀ ਆਤਮਰੱਖਿਆ ਲਈ ਹਥਿਆਰ ਚੁੱਕਣੇ ਪੈਣਗੇ ਲੋਕਾਂ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 19 2019 17:29
Reading time: 1 min, 16 secs

ਦਿੱਲੀ ਦੇ ਮੁਖਰਜੀ ਨਗਰ ਵਿੱਚ ਪੁਲਿਸ ਦਾ ਘਿਣਾਉਣਾ ਚਿਹਰਾ ਸਾਹਮਣੇ ਆਉਣ ਦੇ ਬਾਅਦ ਇੱਕ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ, ਕੀ ਹੁਣ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਜਨਤਾ ਨੂੰ ਪੁਲਿਸ ਤੋਂ ਆਤਮ ਰੱਖਿਆ ਲਈ ਵੀ, ਹਥਿਆਰ ਚੁੱਕਣ ਲਈ ਮਜਬੂਰ ਹੋਣਾ ਪਵੇਗਾ?

ਦੋਸਤੋ, ਇਸ ਸਵਾਲ ਦਾ ਜਵਾਬ ਹਾਂ ਵਿੱਚ ਹੋਣਾ ਚਾਹੀਦਾ ਹੈ ਜਾਂ ਨਾਂਹ ਵਿੱਚ, ਉਹ ਇੱਕ ਵੱਖਰਾ ਵਿਸ਼ਾ ਹੈ ਪਰ, ਹੋ ਸਕਦਾ ਹੈ ਕਿ, ਕੁਝ ਲੋਕਾਂ ਨੂੰ ਇਹ ਸਵਾਲ ਹੀ ਗਲਤ ਲੱਗੇ ਪਰ, ਜੇਕਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਗਲਤ ਨਹੀਂ ਹੈ ਤਾਂ, ਪੁਲਿਸ ਦੇ ਉਸ ਵਰਤਾਰੇ ਨੂੰ ਉਸ ਦਾ ਗੁੰਡਾ ਤੰਤਰ ਹੀ ਮੰਨਿਆ ਜਾ ਸਕਦਾ ਹੈ। 

ਦੋਸਤੋ, ਬਿਨ੍ਹਾਂ ਸ਼ੱਕ ਅੰਤਰ ਰਾਸ਼ਟਰੀ ਪੱਧਰ ਤੇ ਸਾਡੇ ਦੇਸ਼ ਦੀ ਇੱਕ ਵਧੀਆ ਤੇ ਚੰਗੀ ਛਵੀ ਹੈ, ਪਰ ਪਿਛਲੇ ਸਮੇਂ ਦੇ ਦੌਰਾਨ ਦੇਸ਼ ਵਿੱਚ ਕੁਝ ਇਹੋ ਜਿਹੀਆਂ ਫ਼ਿਰਕੂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਅੰਤਰ ਰਾਸ਼ਟਰੀ ਪੱਧਰ ਤੇ ਦੇਸ਼ ਦੇ ਨਾਮ ਨੂੰ ਮਿੱਟੀ ਵਿੱਚ ਮਿਲਾਉਣ ਵਾਲਾ ਹੀ ਕੰਮ ਕੀਤਾ ਹੈ। 

ਦੋਸਤੋ, ਜਿਸ ਤਰੀਕੇ ਨਾਲ ਆਟੋ ਚਾਲਕ ਤੇ ਉਸ ਦੇ ਨਾਬਾਲਗ ਪੁੱਤਰ ਨੂੰ ਪੁਲਿਸ ਦੇ ਗੁੰਡਾ ਤੰਤਰ ਦਾ ਸ਼ਿਕਾਰ ਹੋਣਾ ਪਿਆ, ਜਿਸ ਤਰੀਕੇ ਨਾਲ ਉਸ ਨੂੰ ਪੁਲਿਸ ਤੋਂ ਆਤਮ ਰੱਖਿਆ ਲਈ ਹਥਿਆਰ ਕੱਢਣਾ ਪਿਆ ਉਹ ਕੋਈ ਆਮ ਘਟਨਾ ਨਹੀਂ ਹੈ। ਬਿਨ੍ਹਾਂ ਸ਼ੱਕ ਉਕਤ ਪਿਓ ਪੁੱਤਰ ਨਾ ਹੀ ਕੋਈ ਅੱਤਵਾਦੀ ਸਨ ਅਤੇ ਨਾ ਹੀ ਆਈ. ਐੱਸ. ਆਈ. ਏਜੰਟ ਬਾਵਜੂਦ ਇਸ ਦੇ ਪੁਲਿਸ ਨੇ ਉਨ੍ਹਾਂ ਤੇ ਤੀਜੇ ਦਰਜੇ ਦਾ ਅੱਤਿਆਚਾਰ ਕੀਤਾ। ਇਸ ਸਭ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ, ਕੀ ਹੁਣ ਲੋਕਾਂ ਨੂੰ ਪੁਲਿਸ ਤੋਂ ਆਤਮ ਰੱਖਿਆ ਲਈ ਹਥਿਆਰ ਚੁੱਕਣੇ ਪਿਆ ਕਰਨਗੇ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।