51 ਪੇਟੀਆਂ ਨਜਾਇਜ ਸ਼ਰਾਬ ਤੇ ਹੈਰੋਈਨ ਬਰਾਮਦ, ਨਾਬਾਲਿਗ ਲੜਕੀ ਗਿਰਫਤਾਰ

Last Updated: Jun 17 2019 11:54
Reading time: 1 min, 7 secs

ਜਿਲ੍ਹਾ ਪੁਲਿਸ ਵੱਲੋਂ ਜਿਲ੍ਹੇ ਨੂੰ ਨਸ਼ਾਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਜਾਇਜ ਸ਼ਰਾਬ ਬਰਾਮਦ ਅਤੇ ਹੈਰੋਈਨ ਬਰਾਮਦ ਕਰਦੇ ਹੋਏ ਇੱਕ ਨਾਬਾਲਿਗ ਲੜਕੀ ਨੂੰ ਗਿਰਫਤਾਰ ਕਰਨ ਦਾ ਦਾਅਵ ਕੀਤਾ ਹੈ, ਜਦਕਿ ਇੱਕ ਵਿਅਕਤੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਿਸ ਨੇ ਸਾਰਿਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕਰ ਲਏ ਹਨ। 


ਜਾਣਕਾਰੀ ਮੁਤਾਬਿਕ ਥਾਣਾ ਫਾਜਿਲਕਾ ਦੇ ਥਾਣਾ ਸਦਰ 'ਚ ਤਾਇਨਾਤ ਐਸ.ਆਈ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਉਹ ਬੀਤੀ ਸ਼ਾਮ ਪੁਲਿਸ ਪਾਰਟੀ ਸਣੇ ਪਿੰਡ ਚੁਵਾੜਿਆਂਵਾਲੀ ਦੇ ਬੱਸ ਸਟੈਂਡ ਨੇੜੇ ਗਸ਼ਤ ਕਰ ਰਹੇ ਸਨ। ਉਨ੍ਹਾਂ ਮੁਖਬਿਰ ਦੀ ਸੂਚਨਾ 'ਤੇ ਬੱਸ ਸਟੈਂਡ ਨੇੜੇ ਛਾਪਾ ਮਾਰ ਕੇ 51 ਪੇਟੀਆਂ ਨਜਾਇਜ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਕੀਤੀਆਂ ਜਦਕਿ ਮੁਲਜਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਿਸ ਨੇ ਫਰਾਰ ਹੋਏ ਨੌਜਵਾਨ ਦੀ ਪਛਾਣ ਨਰਿੰਦਰ ਕੁਮਾਰ ਪੁੱਤਰ ਲਛਮੀ ਨਰਾਇਣ ਵਾਸੀ ਪਿੰਡ ਚੁਵਾੜਿਆਂ ਵਾਲੀ ਵੱਜੋਂ ਕੀਤੀ ਹੈ। ਨੋਜਵਾਨ ਖਿਲਾਫ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਥਾਣਾ ਅਰਨੀ ਵਾਲਾ 'ਚ ਤਾਇਨਾਤ ਏ.ਐਸ.ਆਈ. ਇਕਬਾਲ ਸਿੰਘ ਨੇ ਦਾਅਵਾ ਕੀਤਾ ਕਿ ਬੀਤੀ ਸ਼ਾਮ ਉਹ ਪੁਲਿਸ ਪਾਰਟੀ ਸਣੇ ਪਿੰਡ ਨੁਕੇਰੀਆਂ ਨੇੜੇ ਗਸ਼ਤ ਕਰ ਰਹੇ ਸਨ। ਉਨ੍ਹਾਂ ਸਹਮਣੇ ਤੋਂ ਆ ਰਹੀ ਇੱਕ ਸ਼ੱਕੀ ਲੜਕੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 3 ਗ੍ਰਾਮ ਹੈਰੋਈਨ ਬਰਾਮਦ ਹੋਈ। ਪੁਲਿਸ ਨੇ ਨਾਬਾਲਿਗ ਲੜਕੀ ਦੀ ਪਛਾਣ ਰਾਣੀ (ਬਦਲਿਆ ਹੋਇਆ ਨਾਂਅ) ਵਾਸੀ ਪਿੰਡ ਨੁਕੇਰੀਆਂ ਵੱਜੋਂ ਕੀਤੀ ਹੈ।