ਡੀਸੀ ਨੇ ਕੀਤੀ ਵਪਾਰ ਮੰਡਲ ਨਾਲ ਮੀਟਿੰਗ

Last Updated: Jun 14 2019 19:15
Reading time: 1 min, 9 secs

ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਜਿਸਦੀ ਪ੍ਰਧਾਨਗੀ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ ਨੇ ਕੀਤੀ। ਇਸ ਮੌਕੇ ਤੇ ਸਭ ਤੋਂ ਪਹਿਲਾਂ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਤੇ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਮੁੱਖ ਵਕਤਾ ਸ੍ਰੀ ਸਮੀਰ ਸਾਰਧਾ ਨੇ ਦੱਸਿਆ ਕਿ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਵਪਾਰੀਆਂ ਦੇ ਹਿੱਤਾਂ ਲਈ ਕੰਮ ਕਰੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਅਤੇ ਹੋਰ ਲੋਕ ਭਲਾਈ ਦੇ ਕੰਮਾਂ ਲਈ ਜੋ ਵੀ ਜ਼ਿੰਮੇਵਾਰੀ ਲਗਾਈ ਜਾਵੇਗੀ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਉਸ ਨੂੰ ਦਿਲ ਤੋਂ ਨਿਭਾਏਗਾ। ਇਸ ਮੌਕੇ ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਵੀ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਉਨ੍ਹਾਂ ਨਾਲ ਸਾਂਝੇ ਕੀਤੇ ਜਾਣਗੇ ਅਤੇ ਜੋ ਲੋਕਾਂ ਦੇ ਹਿੱਤ ਵਿੱਚ ਕਾਰਜ ਹੋਣਗੇ ਉਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਨੂੰ ਪੂਰਨ ਸਹਿਯੋਗ ਦੇਵੇਗਾ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਵੇਕ ਮਾਰੀਆ ਚੇਅਰਮੈਨ, ਜੇ.ਪੀ. ਸਿੰਘ ਉਪ ਪ੍ਰਧਾਨ, ਸੁਰੇਸ਼ ਮਹਾਜਨ, ਨਿਰਮਲ ਸਿੰਘ ਪੱਪੂ, ਨਰਿੰਦਰ ਵਾਲੀਆ, ਰਾਕੇਸ਼, ਅਜੈ ਬੇਦੀ, ਵਿਜੈ, ਸੰਜੂ, ਕਾਕਾ, ਪੰਮਾ ਪਹਿਲਵਾਨ, ਪਰਮਜੀਤ ਸਿੰਘ, ਸੰਜੀਵ ਗੁਪਤਾ, ਰਾਜ ਕੁਮਾਰ ਕਾਕਾ, ਅਨੁਜ ਸ਼ਰਮਾ, ਅਤੁਲ ਮਹਾਜਨ, ਸੰਜੀਵ ਹਾਂਡਾ, ਜਤਿੰਦਰ ਜੀਤੂ ਜੰਡਵਾਲ, ਕੇਵਲ ਸ਼ਰਮਾ, ਅਜੈ ਸ਼ਰਮਾ, ਅਮਨ ਡੋਗਰਾ, ਸੁਰਿੰਦਰ ਰਾਹੀ, ਦੀਪਕ ਵਾਲੀਆ, ਰਾਕੇਸ਼ ਬਿੱਟਾ, ਸੱਤਿਅਮ ਸਾਰਧਾ, ਮੁਕੇਸ਼ ਮਹਿਰਾ, ਆਦਿੱਤਿਆ ਉਬਰਾਏ, ਬਲਪ੍ਰੀਤ, ਦੀਪਕ ਸ਼ਰਮਾ, ਅਕਾਸ ਸ਼ਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ।