ਔਰਤ ਦੀ ਅਸ਼ਲੀਲ ਵੀਡੀਓ ਬਣਾ ਬਲੈਕਮੇਲ ਅਤੇ ਬਲਾਤਕਾਰ ਕਰਨ ਵਾਲੇ ਵਿਅਕਤੀ 'ਤੇ ਮਾਮਲਾ ਦਰਜ

Last Updated: Jun 14 2019 13:51
Reading time: 0 mins, 41 secs

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਇੱਕ ਔਰਤ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਅਤੇ ਬਲਾਤਕਾਰ ਕਰਨ ਦੇ ਇਲਜ਼ਾਮ ਹੇਠ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਉਕਤ ਮੁਲਜ਼ਮ ਦੀ ਪਹਿਚਾਣ ਮੁਕਤਸਰ ਦੇ ਆਦਰਸ਼ ਨਗਰ ਵਾਸੀ ਰਾਜਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਾਮਲਾ ਦਰਜ ਹੋਣ ਦੇ ਬਾਅਦ ਤੋਂ ਇਹ ਮੁਲਜ਼ਮ ਫਰਾਰ ਦੱਸਿਆ ਜਾਂਦਾ ਹੈ। ਪੁਲਿਸ ਨੂੰ ਦਿੱਤੀ ਜਾਣਕਾਰੀ 'ਚ ਉਕਤ ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕੇ ਇਸ ਵਿਅਕਤੀ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਹੈ ਅਤੇ ਕੁਝ ਸਮਾਂ ਪਹਿਲਾ ਇੱਕ ਦਿਨ ਜੱਦੋ ਉਹ ਨਹਾ ਰਹੀ ਸੀ ਤਾਂ ਇਸ ਵਿਅਕਤੀ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਬਾਅਦ 'ਚ ਬਲੈਕਮੇਲ ਕਰਨ ਲੱਗਾ। ਉਸ ਦੇ ਅਨੁਸਾਰ ਇਸ ਵਿਅਕਤੀ ਨੇ ਬਲੈਕਮੇਲ ਕਰਨ ਉਸ ਦੇ ਨਾਲ ਬਲਾਤਕਾਰ ਵੀ ਕੀਤਾ ਅਤੇ ਦੋ ਲੱਖ ਰੁਪਿਆ ਵੀ ਲੈ ਗਿਆ। ਫ਼ਿਲਹਾਲ ਪੁਲਿਸ ਵੱਲੋਂ ਉਕਤ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਜਾਰੀ ਹੈ।