ਫ਼ਤਿਹਵੀਰ ਨੂੰ ਇਨਸਾਫ਼ ਦਿਲਵਾਉਣ ਲਈ ਲੜੀਵਾਰ ਭੁੱਖ਼ ਹੜਤਾਲ ਸ਼ੁਰੂ!!

Last Updated: Jun 14 2019 13:51
Reading time: 0 mins, 46 secs

ਭਾਵੇਂਕਿ, ਫ਼ਤਿਹਵੀਰ ਅੱਜ ਇਸ ਜ਼ਹਾਨ ਤੋਂ ਜਾ ਚੁੱਕਾ ਹੈ ਪਰ, ਬਾਵਜੂਦ ਇਸਦੇ ਉਸਦੀਆਂ ਯਾਦਾਂ ਨਾ ਕੇਵਲ ਉਸਦੇ ਪਿੰਡ ਭਗਵਾਨਪੁਰ ਬਲਕਿ ਸਮੁੱਚੇ ਸੂਬੇ ਦੀ ਅਵਾਮ ਦੇ ਦਿਲਾਂ ਵਿੱਚ ਸਮਾ ਚੁੱਕੀਆਂ ਹਨ। ਸ਼ਾਇਦ ਇਹੋ ਕਾਰਨ ਹੈ ਕਿ, ਅੱਜ ਵੀ ਸੂਬੇ ਦੀ ਅਵਾਮ ਉਨ੍ਹਾਂ ਲੋਕਾਂ ਨੂੰ ਸਜਾਵਾਂ ਦਿਲਵਾਉਣ ਲਈ ਸੰਘਰਸ਼ ਕਰ ਰਹੀ ਹੈ, ਜਿਨੂੰ ਉਹ ਉਸਦੀ ਮੌਤ ਲਈ ਜਿੰਮੇਵਾਰ ਮੰਨਦੀ ਹਨ। 

ਸ਼ਾਇਦ ਇਹੀ ਕਾਰਨ ਹੈ ਕਿ ਅੱਜ ਪਿੰਡ ਭਗਵਾਨਪੁਰ ਤੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਲੇ ਇਕੱਠੇ ਹੋਕੇ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਬਾਹਰ ਅਣਮਿੱਥੇ ਸਮੇ ਲਈ ਲੜੀਵਾਰ ਭੁੱਖ਼ ਹੜਤਾਲ ਸ਼ੁਰੂ ਕਰ ਦਿੱਤੀ ਹੈ। ਭੁੱਖ਼ ਹੜਤਾਲੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਫ਼ਤਿਹਵੀਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਨ੍ਹਾਂ ਦੀ ਭੁੱਖ਼ ਹੜਤਾਲ ਜਾਰੀ ਰਹੇਗੀ। ਯਾਦ ਰਹੇ ਕਿ ਬਹੁਤੇ ਲੋਕ ਫ਼ਤਿਹਵੀਰ ਦੀ ਮੌਤ ਲਈ ਡਿਪਟੀ ਕਮਿਸ਼ਨਰ ਸੰਗਰੂਰ ਦੇ ਫ਼ੈਸਲਿਆਂ ਨੂੰ ਵੀ ਮੰਨ ਰਹੇ ਹਨ। ਲੋਕਾਂ ਦਾ ਮੰਨਣੈ ਕਿ ਜੇਕਰ ਡਿਪਟੀ ਕਮਿਸ਼ਨਰ ਨੇ ਸਹੀ ਸਮੇਂ ਤੇ ਸਹੀ ਫ਼ੈਸਲਾ ਲਿਆ ਹੁੰਦਾ ਤਾਂ ਸ਼ਾਇਦ ਫ਼ਤਿਹਵੀਰ ਨੇ ਇਸ ਜ਼ਹਾਨ ਤੋਂ ਨਹੀਂ ਸੀ ਜਾਣਾ।