ਮੋਦੀ ਕੈਬਨਿਟ ਦਾ ਫੈਸਲਾ, ਹਰ ਥਾਂ ਨਹੀਂ ਹੋਵੇਗੀ ਆਧਾਰ ਕਾਰਡ ਦੀ ਵਰਤੋਂ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 17:35
Reading time: 0 mins, 47 secs

ਹਰ ਥਾਂ ਤੇ ਆਧਾਰ ਕਾਰਡ ਦੀ ਵਰਤੋਂ ਲਾਜ਼ਮੀ ਵਾਂਗੂ ਹੋ ਰਹੀ ਹੈ, ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਸੰਸਥਾਨ ਹੋਣ ਹਰ ਕੋਈ ਹਰ ਇਨਸਾਨ ਤੋਂ ਆਧਾਰ ਕਾਰਡ ਦੀ ਹੀ ਮੰਗ ਕਰ ਰਿਹਾ ਹੈ। ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕ ਡਾਟਾ ਹੋਣ ਕਰਕੇ ਇਸਦੀ ਵਰਤੋਂ ਹਰ ਥਾਂ ਤੇ ਹੋਣ ਕਰਕੇ ਡਾਟਾ ਲੀਕ ਹੋਣ ਦੇ ਖ਼ਤਰੇ ਕਾਰਨ ਆਮ ਇਨਸਾਨ ਕੁਝ ਚਿੰਤਤ ਸੀ। ਆਮ ਲੋਕਾਂ ਦੀ ਇਸ ਚਿੰਤਾ ਨੂੰ ਵੇਖਦੇ ਹੋਏ ਮੋਦੀ ਕੈਬਨਿਟ ਨੇ ਆਧਾਰ ਕਾਰਡ ਦੀ ਵਰਤੋਂ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਹੈ।

ਇਸ ਫੈਸਲੇ ਵਿੱਚ ਹੁਣ ਹਰ ਥਾਂ ਤੇ ਆਧਾਰ ਕਾਰਡ ਦੀ ਵਰਤੋਂ ਤੇ ਰੋਕ ਲੱਗੇਗੀ। ਇਸ ਨੂੰ ਅਮਲ ਵਿੱਚ ਲਿਆਉਣ ਲਈ ਕੈਬਨਿਟ ਨੇ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਦੇ ਇਸ ਫੈਸਲੇ ਨਾਲ ਹੁਣ ਆਧਾਰ ਕਾਰਡ ਦੇ ਡਾਟਾ ਨੂੰ ਅੱਗੇ ਨਾਲੋਂ ਵੱਧ ਸੁਰੱਖਿਅਤ ਕਰਨ ਲਈ ਪਹਿਲਾਂ ਨਾਲੋਂ ਬਿਹਤਰ ਸਿਸਟਮ ਮਿਲੇਗਾ। ਇਸ ਫੈਸਲੇ ਨਾਲ ਹੁਣ ਆਮ ਲੋਕਾਂ ਨੂੰ ਆਪਣੀ ਪਛਾਣ ਦੱਸਣ ਲਈ ਹਰ ਥਾਂ ਤੇ ਆਧਾਰ ਕਾਰਡ ਜਾਂ ਆਧਾਰ ਨੰਬਰ ਦੱਸਣ ਦੀ ਜ਼ਰੂਰਤ ਨਹੀਂ ਹੋਵੇਗੀ ਜਦ ਤੱਕ ਕਨੂੰਨੀ ਤੌਰ ਤੇ ਜ਼ਰੂਰੀ ਨਾ ਹੋਵੇ।