ਚਾਚੇ ਦੇ ਮੁੰਡੇ ਨੇ ਕੀਤਾ ਤਾਏ ਦੀ ਨਾਬਾਲਿਗ ਕੁੜੀ ਨਾਲ ਬਲਾਤਕਾਰ, ਮਾਮਲਾ ਦਰਜ

Last Updated: Jun 13 2019 11:26
Reading time: 0 mins, 33 secs

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਵਾਲ਼ੇ ਆਪਣੇ ਹੀ ਤਾਏ ਦੀ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ l ਮੁਲਜ਼ਮ ਨੌਜਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਲਵੀ ਵਜੋਂ ਹੋਈ ਹੈ, ਜਿਸਦੇ ਖਿਲਾਫ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਕਤ 12 ਸਾਲ ਦੀ ਪੀੜਿਤ ਲੜਕੀ ਦੇ ਪਰਿਵਾਰ ਨੇ ਦੱਸਿਆ ਕੇ ਇਹ ਲੜਕੀ ਘਰ ਵਿੱਚ ਇਕੱਲੀ ਸੀ ਅਤੇ ਇਸ ਦੌਰਾਨ ਇਸਦੇ ਚਾਚੇ ਦੇ ਲੜਕੇ ਲਵਪ੍ਰੀਤ ਨੇ ਘਰ ਵਿੱਚ ਆ ਕੇ ਉਸਦੇ ਨਾਲ ਜਬਰਦਸਤੀ ਕੀਤੀ ਅਤੇ ਲੜਕੀ ਦੇ ਵੱਲੋਂ ਬਾਅਦ ਵਿੱਚ ਆਪਣੀ ਮਾਤਾ ਨੂੰ ਸਾਰੀ ਗੱਲ ਦੱਸਣ ਦੇ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ l